Advertisment

ਪੰਜਾਬ ਦੇ ਕਿਸਾਨਾਂ ਦੇ ਦਰਦ ਨੂੰ ਬਿਆਨ ਕਰਦਾ ਹੈ ਮਨਮੋਹਨ ਵਾਰਿਸ ਤੇ ਕਮਲ ਹੀਰ ਦਾ ਨਵਾਂ ਗਾਣਾ ‘ਪੰਜਾਬ ਦੀ ਕਿਸਾਨੀ’

author-image
By Rupinder Kaler
New Update
ਪੰਜਾਬ ਦੇ ਕਿਸਾਨਾਂ ਦੇ ਦਰਦ ਨੂੰ ਬਿਆਨ ਕਰਦਾ ਹੈ ਮਨਮੋਹਨ ਵਾਰਿਸ ਤੇ ਕਮਲ ਹੀਰ ਦਾ ਨਵਾਂ ਗਾਣਾ ‘ਪੰਜਾਬ ਦੀ ਕਿਸਾਨੀ’
Advertisment
ਆਪਣੇ ਗੀਤਾਂ ਨਾਲ ਪੰਜਾਬ ਦੇ ਹਲਾਤਾਂ ਨੂੰ ਬਿਆਨ ਕਰਨ ਵਾਲੇ ਮਨਮੋਹਨ ਵਾਰਿਸ ਤੇ ਕਮਲ ਹੀਰ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ । ‘ਪੰਜਾਬ ਦੀ ਕਿਸਾਨੀ’ ਟਾਈਟਲ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਹਰ ਕੋਈ ਪਸੰਦ ਕਰ ਰਿਹਾ ਹੈ । ਇਸ ਗੀਤ ਰਾਹੀਂ ਵਾਰਿਸ ਭਰਾਵਾਂ ਨੇ ਪੰਜਾਬ ਦੇ ਹਰ ਕਿਸਾਨ ਦੇ ਦਰਦ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ । https://www.instagram.com/p/CDk8mkUJ0mc/ ਇਸ ਗੀਤ ਵਿੱਚ ਦਰਸਾਇਆ ਗਿਆ ਹੈ ਕਿ ਕਿਸ ਤਰ੍ਹਾਂ ਪੰਜਾਬ ਦੀ ਕਿਸਾਨੀ ਖਤਮ ਹੋਣ ਦੇ ਕਗਾਰ ਤੇ ਹੈ, ਤੇ ਸਮੇਂ ਦੀਆਂ ਸਰਕਾਰਾਂ ਹੱਥ ਤੇ ਹੱਥ ਧਰੀ ਬੈਠੀਆਂ ਹਨ । ਗੀਤ ਦੇ ਬੋਲ ਹਰ ਇੱਕ ਦੇ ਦਿਲ ਨੂੰ ਛੂਹ ਜਾਂਦੇ ਹਨ । ਗੀਤ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਸੰਗੀਤ ਸੰਗਤਾਰ ਨੇ ਦਿੱਤਾ ਹੈ ਤੇ ਇਸ ਦੇ ਬੋਲ ਗਿੱਲ ਰੌਂਤਾ ਨੇ ਲਿਖੇ ਹਨ । ਗੀਤ ਦੀ ਵੀਡੀਓ ਪਲਾਜ਼ਮਾ ਰਿਕਾਰਡਜ਼ ਵੱਲੋਂ ਹੀ ਤਿਆਰ ਕੀਤੀ ਗਈ ਹੈ । ਵਾਰਿਸ ਭਰਾਵਾਂ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ, ਤੇ ਉਹ ਆਪਣੇ ਗੀਤਾਂ ਰਾਹੀਂ ਪੰਜਾਬੀ ਵਿਰਸੇ ਨੂੰ ਸੰਭਾਲਦੇ ਆ ਰਹੇ ਹਨ । https://www.instagram.com/p/CC-JwjPp5pW/
Advertisment

Stay updated with the latest news headlines.

Follow us:
Advertisment
Advertisment
Latest Stories
Advertisment