ਗਗਨ ਕੋਕਰੀ ਨੇ ਜਨਮਦਿਨ ‘ਤੇ ਇੰਨਾ ਪਿਆਰ ਦੇਣ ਲਈ ਧੰਨਵਾਦ ਕਰਦੇ ਹੋਏ ਕਿਹਾ- ‘ਫੈਨਜ਼ ਨੇ ਇੰਨੇ ਕੇਕ ਭੇਜੇ ਕੇ ਘਰ ਦਾ ਫਰਿਜ਼ ਵੀ ਰਹਿ ਗਿਆ ਛੋਟਾ’, ਗਾਇਕ ਆਪਣੇ ਪਿੰਡ ਦੀਆਂ ਕੁੜੀਆਂ ਲਈ ਮੁਫਤ ਸ਼ੁਰੂ ਕਰਨਗੇ ਇਹ ਸੇਵਾ

written by Lajwinder kaur | April 04, 2021

ਪੰਜਾਬੀ ਮਿਊਜ਼ਿਕ ਜਗਤ ਦੇ ਬਾਕਮਾਲ ਦੇ ਗਾਇਕ ਗਗਨ ਕੋਕਰੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਬੀਤੇ ਦਿਨੀਂ ਗਗਨ ਕੋਕਰੀ ਦਾ ਜਨਮਦਿਨ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਬਹੁਤ ਹੀ ਮੁਹੱਬਤ ਦੇ ਨਾਲ ਸੈਲੀਬ੍ਰੇਟ ਕੀਤਾ ।

punjabi singer gagan kokri Image Source: Instagram
ਹੋਰ ਪੜ੍ਹੋ : ਅੱਜ ਹੈ ਗਾਇਕ ਗੈਰੀ ਸੰਧੂ ਦਾ ਜਨਮਦਿਨ, ਚੇਲੇ ਜੀ ਖ਼ਾਨ ਨੇ ਆਪਣੇ ਉਸਤਾਦ ਨੂੰ ਕੁਝ ਇਸ ਤਰ੍ਹਾਂ ਕੀਤਾ ਬਰਥਡੇਅ ਵਿਸ਼
image inside of gagan kokri Image Source: Instagram
ਗਗਨ ਕੋਕਰੀ ਨੇ ਆਪਣੇ ਬਰਥਡੇਅ ਸੈਲੀਬ੍ਰੇਸ਼ਨ ਦੀ ਤਸਵੀਰ ਸਾਂਝੀ ਕਰਦੇ ਹੋਏ ਆਪਣੇ ਫੈਨਜ਼ ਦਾ ਧੰਨਵਾਦ ਕੀਤਾ ਹੈ। ਇਸ ਤਸਵੀਰ ‘ਚ ਉਹ ਆਪਣੇ ਮਾਪਿਆ ਤੇ ਬਰਥਡੇਅ ਕੇਕ ਦੇ ਨਾਲ ਨਜ਼ਰ ਆ ਰਹੇ ਨੇ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਸਵੇਰੇ ਸ਼ੁਰੂ ਹੋਇਆ ਦੇਰ ਰਾਤ ਤੱਕ ਚਲਿਆ..ਮੇਰੀ ਦੁਨੀਆ ਛੋਟੀ ਜਿਹੀ ਹੈ, ਪਰ ਤੁਸੀਂ ਸਭ ਨੇ ਇਸ ਨੂੰ ਵੱਡੀ ਬਣਾ ਦਿੱਤਾ । ਮੈਂ ਤੁਹਾਡੇ ਸਾਰਿਆਂ ਨੂੰ ਪਿਆਰ ਕਰਦਾ ਹਾਂ ਅਤੇ ਆਪਣਾ ਜਨਮਦਿਨ ਇੰਨਾ ਖਾਸ ਬਣਾਉਣ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ । ਹਾਲਾਂਕਿ ਮੇਰੀ ਕੋਈ ਯੋਜਨਾ ਨਹੀਂ ਸੀ ਪਰ ਅਜਿਹਾ ਲਗਦਾ ਹੈ ਕਿ ਤੁਹਾਡੇ ਪਿਆਰ ਦੁਆਰਾ ਇਹ ਬਹੁਤ ਸ਼ਾਨਦਾਰ ਬਣ ਗਿਆ ਸੀ । ਹਾਹਾਹਾ ਮੈਂ ਸਾਰੀ ਜ਼ਿੰਦਗੀ ਏਨੇ ਕੇਕ ਨਹੀਂ ਖਾਂਦੇ ਹੋਣ ਜਿੰਨੇ ਤੁਸੀਂ ਮੈਨੂੰ ਭੇਜ ਦਿੱਤੇ..ਸੱਚ ਦੱਸਾਂ ਤਾਂ ਸਾਡੇ ਫਰਿਜ਼ ‘ਚ ਵੀ ਏਨੇ ਸਾਰੇ ਕੇਕ ਰੱਖਣ ਲਈ ਜਗ੍ਹਾ ਵੀ ਨਹੀਂ..ਸਭ ਦਾ ਧੰਨਵਾਦ ..ਸਾਰੇ ਮੀਡੀਆ, ਮੇਰੇ ਸਾਰੇ ਦੋਸਤਾਂ, ਪੁਲਿਸ ਵਿਭਾਗ, ਮੇਰੀ ਟੀਮ, ਹਰ ਇਕ ਉਹ ਵਿਅਕਤੀ ਜਿਸਨੇ ਸਮਾਂ ਕੱਢ ਕੇ ਮੈਨੂੰ ਵਿਸ਼ ਕੀਤਾ ।
image of gagan kokri from his village Image Source: Instagram
ਉਨ੍ਹਾਂ ਨੇ ਅੱਗੇ ਲਿਖਿਆ ਹੈ – ਮੈਂ ਸੋਚਿਆ ਹੈ ਕਿ ਮੈਂ ਇਸ ਸਾਲ ਆਪਣੇ ਪਿੰਡ ਦੇ ਲਈ ਕੁਝ ਜ਼ਰੂਰ ਕਰਾਂਗਾ..ਜੇ ਸਾਰੇ ਪਿੰਡ ਵਾਲੇ ਮੰਨ ਗਏ ਤਾਂ ਮੈਂ ਪਿੰਡ ਦੀਆਂ ਕੁੜੀਆਂ, ਔਰਤਾਂ ਤੇ ਬੱਚਿਆਂ ਲਈ ਜਿੰਮ ਖੋਲਣਾ ਚਾਹੁੰਦਾ ਹੈ। ਜਿੱਥੇ ਉਹ ਸਹੀ ਢੰਗ ਦੇ ਨਾਲ ਕਸਰਤ ਕਰ ਸਕਣਗੀਆਂ ਉਹ ਵੀ ਮੁਫਤ ‘ਚ । ਤੁਸੀਂ ਸਾਰੇ ਖੁਸ਼ ਰਹੋ, ਤੁਸੀਂ ਮੇਰੀ ਦੁਨੀਆ ਹੋ’।
gagan kokri new song kindom Image Source: Instagram
 
View this post on Instagram
 

A post shared by Gagan Kokri (@gagankokri)

0 Comments
0

You may also like