ਪੰਜਾਬੀ ਗਾਇਕ ਕਰਣ ਰੰਧਾਵਾ ਲੈ ਕੇ ਆ ਰਹੇ ਨੇ ਆਪਣੀ ਪਹਿਲੀ ਮਿਊਜ਼ਿਕ ਐਲਬਮ “RAMBO”, ਹਰਫ ਚੀਮਾ ਨੇ ਵੀ ਪੋਸਟਰ ਸਾਂਝਾ ਕਰਕੇ ਦਿੱਤੀ ਵਧਾਈ

written by Lajwinder kaur | June 30, 2021

ਲਓ ਜੀ ਇੱਕ ਵਾਰ ਫਿਰ ਤੋਂ ਪੰਜਾਬੀ ਮਿਊਜ਼ਿਕ ਜਗਤ 'ਚ ਐਲਬਮ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ। ਗਿੱਪੀ ਗਰੇਵਾਲ, ਸਿੱਧੂ ਮੂਸੇਵਾਲਾ, ਕਰਨ ਔਜਲਾ ਤੇ ਕਈ ਹੋਰ ਗਾਇਕਾਂ ਨੇ ਵੀ ਆਪਣੀ ਮਿਊਜ਼ਿਕ ਐਲਬਮ ਦਾ ਐਲਾਨ ਕਰ ਦਿੱਤਾ ਹੈ। ਇਸ ਲੜੀ 'ਚ ਗਾਇਕ ਕਰਣ ਰੰਧਾਵਾ ਵੀ ਸ਼ਾਮਿਲ ਹੋ ਗਏ ਨੇ। ਉਨ੍ਹਾਂ ਦੀ ਪਹਿਲੀ ਮਿਊਜ਼ਿਕ ਐਲਬਮ ਆ ਰਹੀ ਹੈ।

singer karan randhawa shared his first music album rambo poster image source- instagram

ਹੋਰ ਪੜ੍ਹੋ :  ਗਾਇਕ ਪ੍ਰਭ ਗਿੱਲ ਦੇ ਆਉਣ ਵਾਲੇ ਨਵੇਂ ਗੀਤ ‘Mera Good luck’ ਦੀ ਰਿਲੀਜ਼ ਡੇਟ ਆਈ ਸਾਹਮਣੇ, ਇਸ ਦਿਨ ਹੋਵੇਗੇ ਰਿਲੀਜ਼

ਹੋਰ ਪੜ੍ਹੋ :  ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਦਿਲਪ੍ਰੀਤ ਢਿੱਲੋਂ ਤੇ ਗੁਰਨਜ਼ਰ ਦਾ ਇਹ ਭੰਗੜਾ ਵੀਡੀਓ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

harf cheema shared poster of karan randhawa image source- instagram

ਜਿਸ ਦੀ ਝਲਕ ਸਾਹਮਣੇ ਆ ਚੁੱਕੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਮੈਂ ਬਹੁਤ ਉਤਸ਼ਾਹਿਤ ਹਾਂ ਤੁਹਾਡੇ ਨਾਲ ਆਪਣੀ ਪਹਿਲੀ ਮਿਊਜ਼ਿਕ ਐਲਬਮ “RAMBO” ਦਾ ਪੋਸਟਰ ਸ਼ੇਅਰ ਕਰਦੇ ਹੋਏ’ । ਜਿਸ ਕਰਕੇ ਉਨ੍ਹਾਂ ਦੇ ਖ਼ਾਸ ਮਿੱਤਰ ਹਰਫ ਚੀਮਾ ਨੇ ਵੀ ਪੋਸਟਰ ਸ਼ੇਅਰ ਕਰਕੇ ਕਰਣ ਰੰਧਾਵਾ ਨੂੰ ਮੁਬਾਰਕਬਾਦ ਦਿੱਤੀ ਹੈ। ਪ੍ਰਸ਼ੰਸਕ ਤੇ ਕਲਾਕਾਰ ਵੀ ਕਮੈਂਟ ਕਰਕੇ ਗਾਇਕ ਨੂੰ ਵਧਾਈਆਂ ਦੇ ਰਹੇ ਨੇ।

singer karan randhawa image image source- instagram

ਜੇ ਗੱਲ ਕਰੀਏ ਕਰਣ ਰੰਧਾਵਾ ਦੇ ਵਰਕ ਫਰੰਟ ਦੀ ਤਾਂ ਉਹ  ‘ਕਾਲੀ ਰਾਤ’ ‘ਵੇਟ’, ਫੁਲਕਾਰੀ, ਤੇਰੇ ਬਾਰੇ, ਹੱਸਦੀ, ਝਾਂਜਰ ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ ।

 

0 Comments
0

You may also like