ਦਿਸ਼ਾ ਪਰਮਾਰ ਵਿਆਹ ਦਾ ਜਸ਼ਨ ਮਨਾਉਣ ਤੋਂ ਬਾਅਦ ਪਹੁੰਚੀ ਆਪਣੇ ਸਹੁਰੇ ਘਰ, ਸੱਸ ਨੇ ਇਸ ਤਰ੍ਹਾਂ ਕਰਵਾਇਆ ‘ਗ੍ਰਹਿ ਪ੍ਰਵੇਸ਼’, ਵੀਡੀਓ ‘ਚ ਖੂਬ ਮਸਤੀ ਕਰਦੀ ਆਈ ਨਜ਼ਰ

written by Lajwinder kaur | July 20, 2021

ਦਿਸ਼ਾ ਪਰਮਾਰ ਅਤੇ ਰਾਹੁਲ ਵੈਦਿਆ ਦੇ ਸ਼ਾਨਦਾਰ ਵਿਆਹ ਦੇ ਜਸ਼ਨ ਅਖੀਰ ਵਿੱਚ ਖਤਮ ਹੋ ਗਿਆ ਹੈ। ਦੋਵਾਂ ਦਾ ਵਿਆਹ ਸੋਸ਼ਲ ਮੀਡੀਆ ਉੱਤੇ ਖੂਬ ਛਾਇਆ ਰਿਹਾ। ਹੁਣ ਦੋਵੇਂ ਆਪਣੇ ਘਰ ਆ ਗਏ ਨੇ। ਦਿਸ਼ਾ ਪਰਮਾਰ ਦਾ ਗ੍ਰਹਿ ਪ੍ਰਵੇਸ਼ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

rahulvaidya Image Source: Instagram

ਹੋਰ ਪੜ੍ਹੋ : ਗਾਇਕ ਸੁੱਖ ਖਰੌੜ ਨੇ ਵਿਆਹ ਤੋਂ ਬਾਅਦ ‘ਛੱਟੀਆਂ ਖੇਡਣ’ ਦੀ ਰਸਮ ਦਾ ਵੀਡੀਓ ਕੀਤਾ ਸਾਂਝਾ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਪਤੀ-ਪਤਨੀ ਦਾ ਇਹ ਅੰਦਾਜ਼

ਹੋਰ ਪੜ੍ਹੋ :  ਬੱਬੂ ਮਾਨ ਤੋਂ ਲੈ ਕੇ ਰੇਸ਼ਮ ਸਿੰਘ ਅਨਮੋਲ ਨੇ ਕਿਸਾਨੀ ਸੰਘਰਸ਼ ‘ਚ ਆਪਣੀ ਆਵਾਜ਼ ਬੁਲੰਦ ਕਰਨ ਵਾਲੇ ਇਸ ਸਰਦਾਰ ਬੱਚੇ ਦੇ ਜਜ਼ਬੇ ਨੂੰ ਕੀਤਾ ਸਲਾਮ

dish Image Source: Instagram

ਇਸ ਵੀਡੀਓ ‘ਚ ਰਾਹੁਲ ਵੈਦਿਆ ਤੇ ਦਿਸ਼ਾ ਪਰਮਾਰ ਖੂਬ ਮਸਤੀ ਵਾਲੇ ਮੂਡ ਚ ਨਜ਼ਰ ਆ ਰਹੇ ਨੇ। ਦਿਸ਼ਾ ਲਾਲ ਰੰਗ ਦੇ ਪਲਾਜ਼ੋ ਸੂਟ ਚ ਨਜ਼ਰ ਆ ਰਹੀ ਹੈ ਤੇ ਰਾਹੁਲ ਇੱਕ ਸਧਾਰਣ ਟੀ-ਸ਼ਰਟ ਵਿੱਚ ਨਜ਼ਰ ਆ ਰਹੇ ਨੇ। ਦਿਸ਼ਾ ਦੀ ਸੱਸ ਨੇ ਪੂਜਾ ਕਰਕੇ ਆਪਣੀ ਨੂੰਹ ਦੀ ਘਰ 'ਚ ਐਂਟਰੀ  ਕਰਵਾਈ। ਦਿਸ਼ਾ ਦੇ ਵੈਲਕਮ ਲਈ ਫਰਸ਼ ਨੂੰ ਗੁਲਾਬ ਦੀਆਂ ਪੰਖੁੜੀਆਂ ਦੇ ਨਾਲ ਸਜਾਇਆ ਗਿਆ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।

wedding pic of rahul and dish Image Source: Instagram

ਦਿਸ਼ਾ ਅਤੇ ਰਾਹੁਲ ਨੇ 16 ਜੁਲਾਈ ਨੂੰ ਵਿਆਹ ਦੇ ਬੰਧਨ' ਚ ਬੱਝੇ ਪਰ ਉਨ੍ਹਾਂ ਦਾ ਵਿਆਹ ਅਤੇ ਰਿਸ਼ੈਪਸ਼ਨ ਪਾਰਟੀਆਂ ਦੀਆਂ ਵੀਡੀਓਜ਼ ਅਜੇ ਵੀ ਸੁਰਖੀਆਂ 'ਚ ਹਨ। ਦੱਸ ਦੇਈਏ, ਟੀਵੀ ਦੇ ਰਿਆਲਟੀ ਸ਼ੋਅ ਬਿੱਗ ਬੌਸ 14 ਵਿੱਚ ਰਾਹੁਲ ਵੈਦਿਆ ਨੇ ਦਿਸ਼ਾ ਪਰਮਾਰ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਸੀ।

 

0 Comments
0

You may also like