ਰਾਖੀ ਸਾਵੰਤ ਨੇ ਸ਼ਰੇਆਮ ਲੋਕਾਂ ਦੇ ਸਾਹਮਣੇ ਪ੍ਰੇਮ ਚੋਪੜਾ ਨਾਲ ਕੀਤੀ ਅਜਿਹੀ ਹਰਕਤ, ਵੀਡੀਓ ਹਰ ਪਾਸੇ ਹੋ ਰਿਹਾ ਵਾਇਰਲ

written by Shaminder | October 30, 2021

ਰਾਖੀ ਸਾਵੰਤ (Rakhi Sawant ) ਅਤੇ ਪ੍ਰੇਮ ਚੋਪੜਾ (Prem Chopra) ਦਾ ਇੱਕ ਵੀਡੀਓ ਵਾਇਰਲ (Video Viral) ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਰਾਖੀ ਸਾਵੰਤ ਪ੍ਰੇਮ ਚੋਪੜਾ ਦੇ ਨਾਲ ਮੁਲਾਕਾਤ ਕਰ ਰਹੀ ਹੈ । ਜਿੱਥੇ ਉਸ ਦੇ ਨਾਲ ਰਣਜੀਤ ਅਤੇ ਉਨ੍ਹਾਂ ਦੀ ਪਤਨੀ ਅਲੋਕਾ ਵੀ ਮੌਜੂਦ ਸੀ । ਰਾਖੀ ਪੁੱਛਦੀ ਹੈ ਕਿ ਕੀ ਉਹ ਸਭ ਉਸ ਦੇ ਆਉਣ ਦਾ ਇੰਤਜ਼ਾਰ ਕਰ ਸਨ ਅਤੇ ਇਸ ਤੋਂ ਬਾਅਦ ਉਹ ਪ੍ਰੇਮ ਚੋਪੜਾ ਦਾ ਹੱਥ ਚੁੰਮਣ ਲੱਗ ਪੈਂਦੀ ਹੈ ।ਜਿਸ ਹੱਥ ‘ਤੇ ਪ੍ਰੇਮ ਚੋਪੜਾ ਨੂੰ ਸੱਟ ਵੱਜੀ ਹੈ ਰਾਖੀ ਉਸੇ ਹੱਥ ਨੂੰ ਚੁੰਮਣ ਲੱਗ ਪੈਂਦੀ ਹੈ ।

rakhi sawant

image From Instagramਹੋਰ ਪੜ੍ਹੋ : ਜੱਸੀ ਗਿੱਲ ਨੇ ਆਪਣੀ ਧੀ ਰੋਜਸ ਕੌਰ ਗਿੱਲ ਦੇ ਨਾਲ ਸਾਂਝਾ ਕੀਤਾ ਡਾਂਸ ਵੀਡੀਓ

ਜਿਸ ਤੋਂ ਬਾਅਦ ਪ੍ਰੇਮ ਚੋਪੜਾ ਦੀ ਪ੍ਰਤੀਕਿਰਿਆ ਵੀ ਵੇਖਣ ਵਾਲੀ ਹੁੰਦੀ ਹੈ ।ਇਸ ਦੇ ਨਾਲ ਹੀ ਰਾਖੀ ਸਾਵੰਤ ਦੀ ਇਸ ਹਰਕਤ ‘ਤੇ ਪ੍ਰੇਮ ਚੋਪੜਾ ਦੀ ਪ੍ਰਤੀਕਿਰਿਆ ਦੇਖਣ ਲਾਇਕ ਹੁੰਦੀ ਹੈ । ਸੋਸ਼ਲ ਮੀਡੀਆ 'ਤੇ ਇਹ ਵੀਡੀਓ ਛਾਇਆ ਹੋਇਆ ਹੈ ।

Prem-Chopra

ਪ੍ਰੇਮ ਚੋਪੜਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਆਪਣੇ ਸਮੇਂ ‘ਚ ਉਹਨਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਉਨ੍ਹਾਂ ਦਾ ਸਬੰਧ ਹਿਮਾਚਲ ਪ੍ਰਦੇਸ ਦੇ ਨਾਲ ਹੈ ਜਿੱਥੇ ਉਨ੍ਹਾਂ ਦਾ ਬਚਪਨ ਬੀਤਿਆ । ਉਨ੍ਹਾਂ ਨੂੰ ਬਚਪਨ ਤੋਂ ਹੀ ਅਦਾਕਾਰੀ ਦਾ ਸ਼ੌਂਕ ਸੀ ਅਤੇ ਇਹੀ ਸ਼ੌਂਕ ਉਨ੍ਹਾਂ ਨੂੰ ਮੁੰਬਈ ਖਿੱਚ ਲਿਆਇਆ ਸੀ । ਰਾਖੀ ਸਾਵੰਤ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਇੱਕ ਆਈਟਮ ਗਰਲ ਵੱਜੋਂ ਜਾਣੀ ਜਾਂਦੀ ਰਾਖੀ ਸਾਵੰਤ ਬਿੱਗ ਬੌਸ ‘ਚ ਆਉਣ ਤੋਂ ਬਾਅਦ ਚਰਚਾ ‘ਚ ਆਈ ਸੀ । ਇਸੇ ਸ਼ੋਅ ਦੇ ਨਾਲ ਉਸ ਨੂੰ ਪਛਾਣ ਮਿਲੀ ਸੀ । ਰਾਖੀ ਗੀਤਾਂ ਦੇ ਨਾਲ-ਨਾਲ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੀ ਹੈ ।

 

View this post on Instagram

 

A post shared by Viral Bhayani (@viralbhayani)

You may also like