ਕੰਗਨਾ ਰਣੌਤ ਦੀ ਇਸ ਹਰਕਤ ਕਰਕੇ ਰਾਖੀ ਸਾਵੰਤ ਦੀ ਵਿਗੜੀ ਤਬੀਅਤ, ਹਸਤਪਾਲ ਵਿੱਚ ਬੋਲੀ ‘ਨਰਕ ਵਿੱਚ ਜਗ੍ਹਾ ਨਾ ਮਿਲੇ ਕੰਗਨਾ ਨੂੰ’

written by Rupinder Kaler | November 15, 2021

ਰਾਖੀ ਸਾਵੰਤ (Rakhi Sawant) ਹਰ ਮੁੱਦੇ ਤੇ ਆਪਣੀ ਰਾਏ ਰੱਖਦੀ ਹੈ। ਇਸ ਵਾਰ ਉਸ ਨੇ ਸਭ ਤੋਂ ਗਰਮ ਮੁੱਦਾ ਚੁਣਿਆ ਹੈ । ਇਸ ਵਾਰ ਉਸ ਨੇ ਕੰਗਨਾ ਰਣੌਤ ਦੇ ਭੀਖ ਵਾਲੇ ਬਿਆਨ ਤੇ ਆਪਣਾ ਪ੍ਰਤੀਕਰਮ ਦਿੱਤਾ ਹੈ । ਰਾਖੀ ਨੇ ਹਸਪਤਾਲ ਤੋਂ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਕੰਗਨਾ ਨੂੰ ਖਰੀ ਖੋਟੀ ਸੁਣਾਈ ਹੈ । ਰਾਖੀ ਨੇ ਇਸ ਵੀਡੀਓ ਵਿੱਚ ਬਹੁਤ ਕੁਝ ਬੋਲਿਆ ਹੈ । ਇਹ ਵੀਡੀਓ ਸੋਸਲ ਮੀਡੀਆਂ ਤੇ ਖੂਬ ਵਾਇਰਲ ਹੋ ਰਿਹਾ ਹੈ । ਕੰਗਨਾ ਦਾ ਇਹ ਵੀਡੀਓ ਉਸ ਸਮੇਂ ਵਾਇਰਲ ਹੋ ਰਿਹਾ ਹੈ ਜਦੋਂ ਦੇਸ਼ ਵਿੱਚ ਕੰਗਨਾ ਦੇ ਭੀਖ ਵਾਲੇ ਬਿਆਨ ’ਤੇ ਵਿਵਾਦ ਹੋ ਰਿਹਾ ਹੈ ।

Pic Courtesy: Instagram

ਹੋਰ ਪੜ੍ਹੋ :

ਗਾਇਕਾ ਸਤਵਿੰਦਰ ਬਿੱਟੀ ਨੇ ਸਾਂਝੀ ਕੀਤੀ ਆਪਣੇ ਪੁੱਤਰ ਦੇ ਨਾਲ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ

rakhi-sawant Pic Courtesy: Instagram

ਰਾਖੀ (Rakhi Sawant)  ਇਸ ਵੀਡੀਓ ਵਿੱਚ ਕਹਿ ਰਹੀ ਹੈ ਕਿ ਕੰਗਨਾ ਦੇ ਭੀਖ ਵਾਲੇ ਬਿਆਨ ਤੋਂ ਉਹ ਏਨਾਂ ਪਰੇਸ਼ਾਨ ਹੋ ਗਈ ਹੈ ਕਿ ਉਸ ਨੂੰ ਹਸਪਤਾਲ ਭਰਤੀ ਹੋਣਾ ਪੈ ਗਿਆ ਹੈ । ਉਸ ਨੂੰ ਕੰਗਨਾ ਦੇ ਬਿਆਨ ਨਾਲ ਕਿੰਨਾ ਸਦਮਾ ਲੱਗਿਆ ਹੈ, ਉਸ ਦਾ ਅੰਦਾਜ਼ਾ ਉਸ ਦੀ ਆਵਾਜ਼ ਤੋਂ ਲਗਾਇਆ ਜਾ ਸਕਦਾ ਹੈ । ਵੀਡੀਓ ਵਿੱਚ ਰਾਖੀ ਹਸਪਤਾਲ ਦੇ ਬੈੱਡ ਤੇ ਲੇਟੀ ਹੋਈ ਹੈ ।ਇੱਕ ਨਰਸ ੳੇੁਸ ਦਾ ਬਲੱਡ ਪਰੈਸ਼ਰ ਚੈੱਕ ਕਰ ਰਹੀ ਹੈ ।

 

View this post on Instagram

 

A post shared by Rakhi Sawant (@rakhisawant2511)

ਵੀਡੀਓ ਵਿੱਚ ਰਾਖੀ ਦੱਸਦੀ ਹੈ ਕਿ ਉਸ ਨੂੰ ਕੰਗਨਾ ਦੇ ਬਿਆਨ ‘ਤੇ ਏਨਾਂ ਝਟਕਾ ਲੱਗਾ ਹੈ ਕਿ ਉਸ ਦਾ ਬਲੱਡ ਪਰੈਸ਼ਰ ਵੱਧ ਗਿਆ ਹੈ । ਉਸ (Rakhi Sawant) ਦੀ ਤਬੀਅਤ ਲਗਾਤਾਰ ਵਿਗੜਦੀ ਜਾ ਰਹੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕੁਝ ਦਿਨ ਪਹਿਲਾਂ ਕੰਗਨਾ ਨੇ ਇੱਕ ਬਿਆਨ ਦਿੱਤਾ ਸੀ ਕਿ ਦੇਸ਼ ਨੂੰ ਅਸਲ ਅਜ਼ਾਦੀ 29014 ਵਿੱਚ ਮਿਲੀ ਹੈ । ਇਸ ਤੋਂ ਪਹਿਲਾਂ ਮਿਲੀ ਆਜ਼ਾਦੀ ਉਸ ਲਈ ਭੀਖ ਵਿੱਚ ਮਿਲੀ ਆਜ਼ਾਦੀ ਹੈ ।

You may also like