32 ਸਾਲ ਪਹਿਲਾਂ ਰਮਾਇਣ ਸੀਰੀਅਲ 'ਚ ਕੰਮ ਕਰਨ ਵਾਲੀ ਦੀਪਿਕਾ ਹੁਣ ਦਿੱਸਦੀ ਹੈ ਅਜਿਹੀ,ਸੀਰੀਅਲ 'ਚ ਨਿਭਾਇਆ ਸੀ ਸੀਤਾ ਦਾ ਕਿਰਦਾਰ 

Written by  Shaminder   |  July 30th 2019 04:43 PM  |  Updated: July 30th 2019 04:43 PM

32 ਸਾਲ ਪਹਿਲਾਂ ਰਮਾਇਣ ਸੀਰੀਅਲ 'ਚ ਕੰਮ ਕਰਨ ਵਾਲੀ ਦੀਪਿਕਾ ਹੁਣ ਦਿੱਸਦੀ ਹੈ ਅਜਿਹੀ,ਸੀਰੀਅਲ 'ਚ ਨਿਭਾਇਆ ਸੀ ਸੀਤਾ ਦਾ ਕਿਰਦਾਰ 

ਸਮਾਂ ਕਿੰਨੀ ਤੇਜ਼ੀ ਨਾਲ ਗੁਜ਼ਰ ਰਿਹਾ ਹੈ । 32 ਸਾਲ ਪਹਿਲਾਂ ਜਿਸ ਰਮਾਇਣ ਦਾ ਇੰਤਜ਼ਾਰ ਸਭ ਨੂੰ ਪੂਰਾ ਹਫ਼ਤਾ ਰਹਿੰਦਾ ਸੀ । ਇਸ ਸੀਰੀਅਲ ਨੂੰ ਬੱਤੀ ਸਾਲ ਹੋ ਚੁੱਕੇ ਨੇ । ਇਹ ਸੀਰੀਅਲ ਏਨਾਂ ਕੁ ਮਕਬੂਲ ਹੋਇਆ ਸੀ ਕਿ ਸਭ ਦੀ ਪਹਿਲੀ ਪਸੰਦ ਬਣ ਚੁੱਕਿਆ ਸੀ । ਇਸ 'ਚ ਕਿਰਦਾਰ ਨਿਭਾਉਣ ਵਾਲੇ ਕਲਾਕਾਰਾਂ ਨੇ ਆਪਣੇ ਕਿਰਦਾਰ ਨੂੰ ਏਨੇ ਸੰਜੀਵ ਰੂਪ 'ਚ ਚਿਤਰਿਤ ਕੀਤਾ ਸੀ ਕਿ ਲੋਕ ਉਨ੍ਹਾਂ ਕਿਰਦਾਰਾਂ ਦੀ ਪੂਜਾ ਕਰਨ ਲੱਗ ਪਏ ਸਨ ।

ਹੋਰ ਵੇਖੋ:ਅਨੁਸ਼ਕਾ ਸ਼ਰਮਾ ਬਿਤਾ ਰਹੀ ਵਿਰਾਟ ਕੋਹਲੀ ਨਾਲ ਸਮਾਂ,ਪ੍ਰੈਗਨੇਂਸੀ ਦੀਆਂ ਖ਼ਬਰਾਂ ‘ਤੇ ਦਿੱਤਾ ਇਹ ਜਵਾਬ2019

https://www.instagram.com/p/B0gJ4QRlr7u/

ਇਸ ਸੀਰੀਅਲ 'ਚ ਸੀਤਾ ਮਾਂ ਦਾ ਕਿਰਦਾਰ ਨਿਭਾਉਣ ਵਾਲੀ ਦੀਪਿਕਾ ਦੀ ਵੀ ਚੜਤ ਸੀ ।ਕਿਉਂਕਿ ਸੀਤਾ ਦਾ ਕਿਰਦਾਰ ਨਿਭਾਉਣ ਵਾਲੀ ਦੀਪਿਕਾ ਨੇ ਬਹੁਤ ਹੀ ਛੋਟੀ ਉਮਰ 'ਚ ਵੱਡੀ ਕਾਮਯਾਬੀ ਹਾਸਲ ਕੀਤੀ ਸੀ । ਦੀਪਿਕਾ ਚਿਖਲਿਆ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ।

https://www.instagram.com/p/B0GdKxDFhqx/

ਇਨ੍ਹਾਂ ਤਸਵੀਰਾਂ 'ਚ ਦੀਪਿਕਾ ਪਹਿਲਾਂ ਨਾਲੋਂ ਵੀ ਜ਼ਿਆਦਾ ਖ਼ੂਬਸੂਰਤ ਨਜ਼ਰ ਆ ਰਹੀ ਹੈ । ਇਸ ਤਸਵੀਰ ਦੀਪਿਕਾ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹਨ । ਉਨ੍ਹਾਂ ਨੇ ਕੁਝ ਦਿਨ ਪਹਿਲਾਂ ਇੱਕ ਵੀਡੀਓ ਵੀ ਸਾਂਝਾ ਕੀਤਾ ਸੀ । ਜਿਸ 'ਚ ਉਹ ਬੱਚਿਆਂ ਵਾਂਗ ਇੱਕ ਐਕਟ ਕਰਦੀ ਨਜ਼ਰ ਆਈ ਸੀ ।

https://www.instagram.com/p/BzFXZnGlhin/

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network