ਹਾਲਾਤਾਂ ਤੋਂ ਹਾਰੇ ਇਨਸਾਨ ‘ਚ ਜਜ਼ਬਾ ਭਰ ਰਿਹਾ ਹੈ ਰਣਜੀਤ ਬਾਵਾ ਦਾ ਨਵਾਂ ਗੀਤ ‘ਮੰਜ਼ਿਲ’, ਸਰੋਤਿਆਂ ਨੂੰ ਆ ਰਿਹਾ ਪਸੰਦ

Written by  Shaminder   |  May 20th 2020 11:14 AM  |  Updated: May 20th 2020 11:14 AM

ਹਾਲਾਤਾਂ ਤੋਂ ਹਾਰੇ ਇਨਸਾਨ ‘ਚ ਜਜ਼ਬਾ ਭਰ ਰਿਹਾ ਹੈ ਰਣਜੀਤ ਬਾਵਾ ਦਾ ਨਵਾਂ ਗੀਤ ‘ਮੰਜ਼ਿਲ’, ਸਰੋਤਿਆਂ ਨੂੰ ਆ ਰਿਹਾ ਪਸੰਦ

ਰਣਜੀਤ ਬਾਵਾ ਦਾ ਨਵਾਂ ਗੀਤ ‘ਮੰਜ਼ਿਲ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਬਹੁਤ ਹੀ ਖ਼ੂਬਸੂਰਤ ਸੁਨੇਹਾ ਦੇਣ ਦੀ ਕੋਸ਼ਿਸ਼ ਰਣਜੀਤ ਬਾਵਾ ਵੱਲੋਂ ਕੀਤੀ ਗਈ ਹੈ । ਇਸ ਗੀਤ ‘ਚ ਉਸ ਇਨਸਾਨ ਦੀ ਕਹਾਣੀ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜੋ ਕਿਤੇ ਨਾ ਕਿਤੇ ਸਮਾਜ ‘ਚ ਸੰਘਰਸ਼ ਕਰਦਾ ਹੋਇਆ ਹਾਲਾਤਾਂ ਦੇ ਅੱਗੇ ਹਾਰ ਮੰਨ ਬੈਠਦਾ ਹੈ ।

ਪਰ ਇਨਸਾਨ ‘ਚ ਹੌਂਸਲਾ, ਹਿੰਮਤ ਅਤੇ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੋਵੇ ਤਾਂ ਕੋਈ ਵੀ ਕੰਮ ਮੁਸ਼ਕਿਲ ਨਹੀਂ ਹੁੰਦਾ ਹਾਲਾਂਕਿ ਉਸ ਕੰਮ ਨੂੰ ਕਰਨ ਦਾ ਜਨੂੰਨ ਇਨਸਾਨ ਦੇ ਅੰਦਰ ਹੋਵੇ ਤਾਂ ਪੱਥਰਾਂ ਵਿੱਚੋਂ ਵੀ ਫੁੱਲ ਉੱਗ ਆਉਂਦੇ ਨੇ ।

https://www.instagram.com/p/CARxZOxgzl7/

ਇਹੀ ਕੁਝ ਇਸ ਗੀਤ ‘ਚ ਵਿਖਾਇਆ ਹੈ ਇਨਸਾਨ ਨੂੰ ਆਪਣੇ ਉੱਪਰ ਕਦੇ ਵੀ ਨਕਾਰਤਮਕਤਾ ਨੂੰ ਹਾਵੀ ਨਹੀਂ ਹੋਣ ਦੇਣਾ ਚਾਹੀਦਾ ਅਤੇ ਆਖਿਰ ਨੂੰ ਜਿੱਤ ਉਸੇ ਇਨਸਾਨ ਦੀ ਹੁੰਦੀ ਹੈ ਜੋ ਹਾਲਾਤਾਂ ਅੱਗੇ ਹਾਰ ਮੰਨਣ ਦੀ ਬਜਾਏ ਉਨ੍ਹਾਂ ਹਾਲਾਤਾਂ ਨਾਲ ਜੂਝਦਾ ਹੋਇਆ ਅੱਗੇ ਵੱਧਦਾ ਰਹਿੰਦਾ ਹੈ ।

https://www.instagram.com/p/CAKzyp2lPQg/

ਗੀਤ ਦੇ ਬਹੁਤ ਹੀ ਖ਼ੂਬਸੂਰਤ ਬੋਲ ਬਿੱਕ ਢਿੱਲੋਂ ਨੇ ਲਿਖੇ ਨੇ ਜਦੋਂਕਿ ਮਿਊਜ਼ਿਕ ਦੇਸੀ ਕਰਿਊ ਵੱਲੋਂ ਦਿੱਤਾ ਗਿਆ ਹੈ ।ਵੀਡੀਓ ਸੈਵੀਓ ਸੰਧੂ ਦੇ ਡਾਇਰੈਕਸ਼ਨ ਹੇਠ ਬਣਾਇਆ ਗਿਆ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਰਣਜੀਤ ਬਾਵਾ ਦਾ ਗੀਤ ‘ਮੇਰਾ ਕੀ ਕਸੂਰ’ ਟਾਈਟਲ ਹੇਠ ਆਇਆ ਸੀ ।ਪਰ ਇਹ ਗੀਤ ਨੂੰ ਲੈ ਕੇ ਵੀ ਕਾਫੀ ਵਿਵਾਦ ਹੋਇਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network