Advertisment

ਦੀਪਕ ਕਲਾਲ ਦੀ ਕੁੱਟਮਾਰ ਕਰਨ ਵਾਲਿਆਂ ਨੂੰ ਡਰਾਮਾ ਕੁਈਨ ਰਾਖੀ ਸਾਵੰਤ ਨੇ ਦਿੱਤੀ ਇਹ ਚਿਤਾਵਨੀ, ਦੇਖੋ ਵੀਡਿਓ 

author-image
By Rupinder Kaler
New Update
ਦੀਪਕ ਕਲਾਲ ਦੀ ਕੁੱਟਮਾਰ ਕਰਨ ਵਾਲਿਆਂ ਨੂੰ ਡਰਾਮਾ ਕੁਈਨ ਰਾਖੀ ਸਾਵੰਤ ਨੇ ਦਿੱਤੀ ਇਹ ਚਿਤਾਵਨੀ, ਦੇਖੋ ਵੀਡਿਓ 
Advertisment
Rakhi Sawant with Deepak Kalal ਡਰਾਮਾ ਕੁਈਨ ਰਾਖੀ ਸਾਵੰਤ ਦੇ ਦੋਸਤ ਦੀਪਕ ਕਲਾਲ ਦੀ ਬੀਤੇ ਦਿਨ ਖੂਬ ਕੁੱਟਮਾਰ ਹੋਈ ਹੈ । ਕੁਝ ਲੋਕਾਂ ਨੇ ਉਹਨਾਂ ਨੂੰ ਯੂਟਿਊਬ ਤੇ ਇਤਰਾਜ਼ਯੋਗ ਵੀਡਿਓ ਪਾਉਣ ਕਰਕੇ ਖੂਬ ਕੁੱਟਿਆ ਹੈ । ਦੀਪਕ ਕਲਾਲ ਦੀ ਕੁੱਟ ਮਾਰ ਕਰਨ ਵਾਲੇ ਲੋਕਾਂ ਦਾ ਇਲਜ਼ਾਮ ਹੈ ਕਿ ਦੀਪਕ ਕੁਝ ਅਜਿਹੀਆਂ ਵੀਡਿਓ ਬਣਾਉਂਦਾ ਹੈ ਜਿਸ ਦਾ ਬੱਚਿਆਂ 'ਤੇ ਬਹੁਤ ਹੀ ਮਾੜਾ ਪ੍ਰਭਾਵ ਪੈਂਦਾ ਹੈ । ਇਸ ਕੁੱਟਮਾਰ ਤੋਂ ਬਾਅਦ ਦੀਪਕ ਦੀ ਦੋਸਤ ਰਾਖੀ ਸਾਵੰਤ ਉਸ ਦੇ ਬਚਾਅ ਵਿੱਚ ਉੱਤਰ ਆਈ ਹੈ । ਰਾਖੀ ਲਗਾਤਾਰ ਵੀਡਿਓ ਬਣਾਕੇ ਉਹਨਾਂ ਲੋਕਾਂ ਤੇ ਆਪਣਾ ਗੁੱਸਾ ਕੱਢ ਰਹੀ ਹੈ ਜਿਨ੍ਹਾਂ ਨੇ ਦੀਪਕ ਦੀ ਕੁੱਟਮਾਰ ਕੀਤੀ ਸੀ । ਰਾਖੀ ਇਸ ਵੀਡਿਓ ਵਿੱਚ ਆਪਣਾ ਦਰਦ ਬਿਆਨ ਕਰ ਰਹੀ ਹੈ । ਰਾਖੀ ਨੇ ਸੋਸ਼ਲ ਮੀਡੀਆ ਤੇ ਇੱਕ ਵੀਡਿਓ ਜਾਰੀ ਕਰਦੇ ਹੋਇਆ ਕਿਹਾ ਹੈ ਕਿ ਦੀਪਕ ਕੋਲ ਕੋਈ ਵੀ ਕੰਮ ਨਹੀਂ ਇਸ ਲਈ ਉਹ ਇਸ ਤਰ੍ਹਾਂ ਦੀਆਂ ਵੀਡਿਓ ਬਣਾਕੇ ਪੈਸੇ ਕਮਾਉਂਦਾ ਹੈ । ਰਾਖੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਦੀਪਕ ਦੀ ਵੀਡਿਓ ਪਸੰਦ ਨਹੀਂ ਉਹ ਉਸ ਨੂੰ ਬਲੌਕ ਕਰ ਸਕਦੇ ਹਨ । ਰਾਖੀ ਨੇ ਕਿਹਾ ਕਿ ਉਹਨਾਂ ਦਾ ਇਸ ਤਰ੍ਹਾਂ ਦੀਆਂ ਵੀਡਿਓ ਨਾਲ ਹੀ ਗੁਜ਼ਾਰਾ ਹੁੰਦਾ ਹੈ ਤੇ ਇਹਨਾਂ ਵੀਡਿਓ ਦੇ ਸਿਰ ਤੇ ਹੀ ਉਹਨਾਂ ਦਾ ਤੇ ਉਹਨਾਂ ਦੇ ਪਰਿਵਾਰ ਦਾ ਪੇਟ ਪਲਦਾ ਹੈ । ਇਸ ਦੇ ਨਾਲ ਰਾਖੀ ਨੇ ਦੀਪਕ ਦੀ ਕੁੱਟਮਾਰ ਕਰਨ ਵਾਲੇ ਲੋਕਾਂ ਨੂੰ ਸਬਕ ਸਿਖਾਉਣ ਦਾ ਵੀ ਐਲਾਨ ਕੀਤਾ ਹੈ । ਰਾਖੀ ਨੇ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਨੂੰ ਹੱਥ ਵਿੱਚ ਲੈਣਾ ਨਹੀਂ ਚਾਹੀਦਾ ਜੇਕਰ ਕਿਸੇ ਨੂੰ ਕੋਈ ਇਤਰਾਜ਼ ਹੈ ਤਾਂ ਇਸ ਦੀ ਸ਼ਿਕਾਇਤ ਕਰਨੀ ਚਾਹੀਦੀ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment