ਹੱਥ ਨਾਂ ਹੋਣ ਦੇ ਬਾਵਜੂਦ ਵੱਡੇ ਵੱਡੇ ਗਾਇਕਾਂ ਨੂੰ ਮਾਤ ਪਾਉਂਦਾ ਹੈ ਗਾਇਕ ਸਾਧੂ ਸਿੰਘ, ਦੇਖੋ ਵੀਡਿਓ 

Written by  Rupinder Kaler   |  January 24th 2019 01:36 PM  |  Updated: January 24th 2019 01:36 PM

ਹੱਥ ਨਾਂ ਹੋਣ ਦੇ ਬਾਵਜੂਦ ਵੱਡੇ ਵੱਡੇ ਗਾਇਕਾਂ ਨੂੰ ਮਾਤ ਪਾਉਂਦਾ ਹੈ ਗਾਇਕ ਸਾਧੂ ਸਿੰਘ, ਦੇਖੋ ਵੀਡਿਓ 

ਗੁਰਦਾਸਪੁਰ ਦੇ ਪਿੰਡ ਸੇਖਵਾਂ ਦੇ ਰਹਿਣ ਵਾਲੇ ਸਾਧੂ ਸਿੰਘ ਦੇ ਭਾਵੇਂ ਹੱਥ ਨਹੀਂ, ਪਰ ਰੱਬ ਨੇ ਉਸ ਨੂੰ ਅਵਾਜ਼ ਅਜਿਹੀ ਦਿੱਤੀ ਹੈ । ਜਿਹੜੀ ਹਰ ਇੱਕ ਨੂੰ ਕੀਲ ਲੈਂਦੀ ਹੈ । ਅਵਾਜ਼ ਅਜਿਹੀ ਜਿਹੜੀ ਵੱਡੇ ਵੱਡੇ ਗਾਇਕਾਂ ਨੂੰ ਵੀ ਮਾਤ ਪਾ ਜਾਵੇ। ਸਾਧੂ ਸਿੰਘ ਦੇ ਬਚਪਨ ਤੋਂ ਹੀ ਹੱਥ ਨਹੀਂ । ਜਿਸ ਸਮੇਂ ਸਾਧੂ ਦਾ ਜਨਮ ਹੋਇਆ ਸੀ ਉਸ ਸਮੇਂ ਪਿੰਡ ਦੇ ਹਕੀਮ ਨੇ ਕਿਹਾ ਸੀ ਕਿ ਉਹ ਕੁਝ ਦਿਨਾਂ ਦਾ ਹੀ ਮਹਿਮਾਨ ਹੈ ।sadhu singh

sadhu singhਸਾਧੂ ਦਾ ਜਨਮ ਸਮੇਂ ਜਿਸ ਤਰ੍ਹਾਂ ਦਾ ਸਰੀਰ ਸੀ ਉਸ ਨੂੰ ਦੇਖਕੇ ਉਸ ਦੇ ਮਾਪੇ ਵੀ ਨਿਰਾਸ਼ ਸਨ । ਹਰ ਕੋਈ ਇਹੀ ਸੋਚਦਾ ਸੀ ਕਿ ਉਹਨਾਂ ਦੇ ਘਰ ਕਿਸ ਤਰ੍ਹਾਂ ਦੇ ਬੱਚੇ ਨੇ ਜਨਮ ਲਿਆ ਹੈ । ਇਸ ਦੇ ਬਾਵਜੂਦ ਸਾਧੂ ਨੇ ਹਿੰਮਤ ਨਹੀਂ ਹਾਰੀ, ਸਰੀਰਕ ਅਪੰਗਤਾ ਹੋਣ ਦੇ ਬਾਵਜੂਦ ਸਾਧੂ ਹਰ ਕੰਮ ਕਰ ਲੈਂਦਾ ਹੈ । ਉਹ ਹਰ ਕੰਮ ਪੈਰਾਂ ਨਾਲ ਕਰਦਾ ਹੈ । ਸਾਧੂ ਪੈਰਾਂ ਨਾਲ ਕੱਪੜੇ ਪੱ੍ਰੈਸ ਕਰ ਲੈਂਦਾ ਹੈ, ਟੀਵੀ ਚਲਾ ਲੈਂਦਾ ਹੈ ਇੱਥੋਂ ਤੱਕ ਕਿ ਰੋਟੀ ਵੀ ਪੈਰਾਂ ਨਾਲ ਖਾਂਦਾ ਹੈ ।

sadhu singh sadhu singh

ਸਾਧੂ ਦਾ ਇੱਕ ਬੇਟਾ ਹੈ, ਉਸ ਦੀ ਪਤਨੀ ਨੇ ਸਰੀਰਕ ਅਪੰਗਤਾ ਦੇ ਬਾਵਜੂਦ ਆਪਣੀ ਮਰਜੀ ਨਾਲ ਸਾਧੂ ਨਾਲ ਵਿਆਹ ਕਰਵਾਇਆ ਸੀ । ਇਸ ਸਭ ਦੇ ਬਾਵਜੂਦ ਸਾਧੂ ਦੀ ਜ਼ਿੰਦਗੀ ਦਾ ਚੱਕਾ ਘੁੰਮ ਰਿਹਾ ਹੈ ।

sadhu singh sadhu singh

ਉਸ ਦਾ ਗੁਜਾਰਾ ਉਸ ਦੇ ਸਟੇਜ਼ ਸ਼ੋਅ ਨਾਲ ਚੱਲਦਾ ਹੈ । ਸਾਧੂ ਦੇ ਸਟੇਜ਼ ਸ਼ੋਅ ਨਾਲ ਹੀ ਹੋਰ ਕਈ ਲੋਕਾਂ ਦੇ ਘਰ ਦਾ ਚੁੱਲ੍ਹਾ ਚੱਲਦਾ ਹੈ । ਸਾਧੂ ਦੀ ਜ਼ਿੰਦਗੀ ਉਹਨਾਂ ਲੋਕਾਂ ਲਈ ਸਬਕ ਹੈ ਜਿਹੜੇ ਮੁਸ਼ਕਿਲਾਂ ਤੋਂ ਡਰਕੇ ਹਾਰ ਜਾਂਦੇ ਹਨ ।

https://www.youtube.com/watch?v=BsNtAz3WwHk

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network