ਸਾਨੀਆ ਮਿਰਜ਼ਾ ਨੇ ਆਪਣੀ ਵੈਡਿੰਗ ਐਨੀਵਰਸਰੀ ‘ਤੇ ਪਿਆਰੀ ਜਿਹੀ ਪੋਸਟ ਪਾ ਕੇ ਪਤੀ ਸ਼ੋਇਬ ਮਲਿਕ ਨੂੰ ਦਿੱਤੀ ਵਧਾਈ ਅਤੇ ਕਿਹਾ- ‘ਹਲੇ ਕਈ ਹੋਰ ਸਾਲ ਕਰਾਂਗੀ ਤੁਹਾਨੂੰ ਤੰਗ’

Written by  Lajwinder kaur   |  April 13th 2021 09:55 AM  |  Updated: April 13th 2021 10:00 AM

ਸਾਨੀਆ ਮਿਰਜ਼ਾ ਨੇ ਆਪਣੀ ਵੈਡਿੰਗ ਐਨੀਵਰਸਰੀ ‘ਤੇ ਪਿਆਰੀ ਜਿਹੀ ਪੋਸਟ ਪਾ ਕੇ ਪਤੀ ਸ਼ੋਇਬ ਮਲਿਕ ਨੂੰ ਦਿੱਤੀ ਵਧਾਈ ਅਤੇ ਕਿਹਾ- ‘ਹਲੇ ਕਈ ਹੋਰ ਸਾਲ ਕਰਾਂਗੀ ਤੁਹਾਨੂੰ ਤੰਗ’

ਇੰਡੀਅਨ ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ । ਉਨ੍ਹਾਂ ਨੇ ਆਪਣੇ ਵਿਆਹ ਦੀ 11ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਕੁਝ ਤਸਵੀਰਾਂ ਆਪਣੇ ਫੇਸਬੁਕ ਪੇਜ਼ ‘ਤੇ ਸ਼ੇਅਰ ਕੀਤੀਆਂ ਨੇ ।

sania and shobhiya malik Image Source: instagram

ਹੋਰ ਪੜ੍ਹੋ : ਸਤਿੰਦਰ ਸਰਤਾਜ ਨੇ ਆਪਣੀ ਖੁਸ਼ੀ ਦਰਸ਼ਕਾਂ ਦੇ ਨਾਲ ਕੀਤੀ ਸਾਂਝੀ, ਨਵੀਂ ਲਗਜ਼ਰੀ ਕਾਰ ਦੀ ਝਲਕ ਦਰਸ਼ਕਾਂ ਦੇ ਨਾਲ ਕੀਤੀ ਸ਼ੇਅਰ

sania mirza wished her hubby happy wedding anniversary

ਉਨ੍ਹਾਂ ਨੇ ਪਤੀ ਸ਼ੋਇਬ ਮਲਿਕ ਦੇ ਨਾਲ ਆਪਣੀ ਖੁਸ਼ੀ ਸਾਂਝੀ ਕਰਦੇ ਹੋਏ ਲਿਖਿਆ ਹੈ-' 'ਮੋਟੀ' ਅਤੇ 'ਪਤਲੇ' ਦੇ ਜ਼ਰੀਏ ਉਨ੍ਹਾਂ ਨੇ ਕਿਹਾ- ਚੰਗੇ ਅਤੇ ਮਾੜੇ.. Happy Anniversary to my main..ਹਾਲੇ ਤਾਂ ਕਈ ਹੋਰ ਸਾਲ ਤੁਹਾਨੂੰ ਤੰਗ ਕਰਾਂਗੀ..’ ਨਾਲ ਹੀ ਉਨ੍ਹਾਂ ਨੇ ਹਾਰਟ ਤੇ ਮਜ਼ਾਕਿਆ ਵਾਲੇ ਇਮੋਜ਼ੀ ਪੋਸਟ ਕੀਤੇ ਨੇ। ਦਰਸ਼ਕਾਂ ਨੂੰ ਉਨ੍ਹਾਂ ਦੀ ਇਹ ਪੋਸਟ ਖੂਬ ਪਸੰਦ ਆ ਰਹੀ ਹੈ। ਵੱਡੀ ਗਿਣਤੀ ਚ ਲਾਈਕਸ ਆ ਚੁੱਕੇ ਨੇ। ਪ੍ਰਸ਼ੰਸਕ ਵੀ ਕਮੈਂਟ ਕਰਕੇ ਜੋੜੀ ਨੂੰ ਮੁਬਾਰਕਾਂ ਦੇ ਰਹੇ ਨੇ।

inside image of sania mirza Image Source: instagram

ਦੱਸ ਦਈਏ ਸਾਨੀਆ ਮਿਰਜ਼ਾ ਨੇ ਸਾਲ 2010 ‘ਚ ਅੱਜ ਦੇ ਦਿਨ ਪਾਕਿਸਤਾਨੀ ਕ੍ਰਿਕੇਟਰ ਸ਼ੋਇਬ ਮਲਿਕ ਦੇ ਨਾਲ ਵਿਆਹ ਕਰਵਾ ਲਿਆ ਸੀ । ਹੁਣ ਦੋਵੇਂ ਹੈਪੀਲੀ ਇੱਕ ਬੇਟੇ ਦੇ ਮਾਤਾ ਪਿਤਾ ਨੇ । ਉਨ੍ਹਾਂ ਨੇ ਆਪਣੇ ਪੁੱਤ ਦਾ ਨਾਂਅ ਇਜਾਨ ਰੱਖਿਆ ਹੈ । ਉਹ ਅਕਸਰ ਹੀ ਸੋਸ਼ਲ ਮੀਡੀਆ ਉੱਤੇ ਆਪਣੇ ਬੇਟੇ ਦੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network