ਸਰਗੁਨ ਮਹਿਤਾ ਨੇ ਆਪਣੇ ਪਹਿਲੇ ਸੀਰੀਅਲ ਦੀ ਤਸਵੀਰ ਕੀਤੀ ਸਾਂਝੀ, ਇਸੇ ਸੀਰੀਅਲ ਤੋਂ ਰਵੀ ਦੁਬੇ ਦੇ ਨਾਲ ਸ਼ੁਰੂ ਹੋਈ ਸੀ ਲਵ ਸਟੋਰੀ

Written by  Shaminder   |  September 01st 2022 11:40 AM  |  Updated: September 01st 2022 11:44 AM

ਸਰਗੁਨ ਮਹਿਤਾ ਨੇ ਆਪਣੇ ਪਹਿਲੇ ਸੀਰੀਅਲ ਦੀ ਤਸਵੀਰ ਕੀਤੀ ਸਾਂਝੀ, ਇਸੇ ਸੀਰੀਅਲ ਤੋਂ ਰਵੀ ਦੁਬੇ ਦੇ ਨਾਲ ਸ਼ੁਰੂ ਹੋਈ ਸੀ ਲਵ ਸਟੋਰੀ

ਸਰਗੁਨ ਮਹਿਤਾ (Sargun Mehta) ਕਿਸੇ ਪਛਾਣ ਦੀ ਮੁਹਤਾਜ ਨਹੀਂ ਹੈ । ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਅੱਜ ਤੋਂ 13 ਸਾਲ ਪਹਿਲਾਂ ਟੀਵੀ ਸੀਰੀਅਲ 'ਕਰੋਲ ਬਾਗ' ਦੇ ਨਾਲ ਕੀਤੀ ਸੀ ।ਜਿਸ ਸਮੇਂ ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਉਸ ਵੇਲੇ ਉਹ ਸਿਰਫ਼ 19 ਸਾਲਾਂ ਦੀ ਸੀ । ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਸਰਗੁਨ ਮਹਿਤਾ ਨੇ ਇੱਕ ਤਸਵੀਰ ਸਾਂਝੀ ਕੀਤੀ ਹੈ ।

sargun-mehta image From instagram

ਹੋਰ ਪੜ੍ਹੋ  : ਰਣਵੀਰ ਸਿੰਘ ਅਤੇ ਵਿੱਕੀ ਕੌਸ਼ਲ ਨੇ ਸਿੱਧੂ ਮੂਸੇਵਾਲਾ ਦੇ ਗੀਤ ‘ਤੇ ਕੀਤਾ ਡਾਂਸ, ਵੀਡੀਓ ਹੋ ਰਿਹਾ ਵਾਇਰਲ

ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਵੀ ਇਸ ਤਸਵੀਰ ਨੂੰ ਸਾਂਝਾ ਕੀਤਾ ਅਤੇ ਇਸ ਨੂੰ ਇੱਕ ਕੈਪਸ਼ਨ ਵੀ ਦਿੱਤਾ । ਉਨ੍ਹਾਂ ਨੇ ਲਿਖਿਆ "੧੨/੨੪ ਕਰੋਲ ਬਾਗ਼ ਸੀਰੀਅਲ ਦੇ 13  ਸਾਲ ਪੂਰੇ। ਓਮੀ ਤੇ ਨੀਤੂ ਦੇ 13  ਸਾਲ ਪੂਰੇ। ਸਾਰਵੀ ਦੇ 13 ਸਾਲ ਪੂਰੇ। ਸਰਗੁਣ ਮਹਿਤਾ ਦੇ 13 ਸਾਲ ਪੂਰੇ।

Sargun Mehta image From instagram

ਹੋਰ ਪੜ੍ਹੋ  : ਬੌਬੀ ਦਿਓਲ ਨੇ ਮਾਂ ਪ੍ਰਕਾਸ਼ ਕੌਰ ਦੇ ਨਾਲ ਖੂਬਸੂਰਤ ਤਸਵੀਰਾਂ ਸਾਂਝੀਆਂ ਕਰਕੇ ਦਿੱਤੀ ਜਨਮ ਦਿਨ ਦੀ ਵਧਾਈ

ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਕਮੈਂਟਸ ਕੀਤੇ ਜਾ ਰਹੇ ਹਨ । ਇਸ ਸੀਰੀਅਲ ਤੋਂ ਹੀ ਰਵੀ ਦੁਬੇ ਦੇ ਨਾਲ ਉਸ ਦੀ ਲਵ ਸਟੋਰੀ ਸ਼ੁਰੂ ਹੋਈ ਸੀ । ਸੀਰੀਅਲ ‘ਚ ਰਵੀ ਦੁਬੇ ਦੇ ਨਾਲ ਰੋਮਾਂਸ ਕਰਦੀ ਹੋਈ ਨਜ਼ਰ ਆਈ ਸੀ ।

Sargun mehta image From instagram

ਜਿਸ ਤੋਂ ਬਾਅਦ ਦੋਨਾਂ ਦੀ ਰੀਲ ਲਾਈਫ ਸਟੋਰੀ, ਰੀਅਲ ਲਾਈਫ ‘ਚ ਤਬਦੀਲ ਹੋ ਗਈ ਸੀ ।ਦੋਵਾਂ ਦਾ ਪਿਆਰ ਪਰਵਾਨ ਚੜਿਆ ਅਤੇ ਦੋਵਾਂ ਨੇ ਬਾਅਦ ‘ਚ ਵਿਆਹ ਕਰਵਾ ਲਿਆ ਸੀ । ਸਰਗੁਨ ਮਹਿਤਾ ਦੇ ਪਤੀ ਰਵੀ ਦੁਬੇ ਜਿੱਥੇ ਇੱਕ ਬਿਹਤਰੀਨ ਅਦਾਕਾਰ ਹਨ ਅਤੇ ਹੁਣ ਤੱਕ ਕਈ ਟੀਵੀ ਸੀਰੀਅਲਸ ‘ਚ ਨਜ਼ਰ ਆ ਚੁੱਕੇ ਹਨ ।

 

View this post on Instagram

 

A post shared by Sargun Mehta (@sargunmehta)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network