ਇਹ ਨਜ਼ਾਰਾ ਦੇਖ ਕੇ ਹਰ ਕੋਈ ਕਰ ਰਿਹਾ ਹੈ ਸਤਿੰਦਰ ਸਰਤਾਜ ਦੀ ਤਾਰੀਫ, ਵੈਨਕੂਵਰ ਵਾਲਾ ਹਾਲ ਗੂੰਜ ਉੱਠਿਆ ‘ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ’ ਦੇ ਨਾਅਰੇ ਨਾਲ, ਦੇਖੋ ਵੀਡੀਓ

written by Lajwinder kaur | November 12, 2021

ਡਾ. ਸਤਿੰਦਰ ਸਰਤਾਜ (Dr. Satinder Sartaaj) ਜਿਨ੍ਹਾਂ ਨੇ ਆਪਣੇ ਸੂਫੀਆਨਾ ਰੰਗ ਚ ਹਰ ਇੱਕ ਪੰਜਾਬੀ ਨੂੰ ਰੰਗਿਆ ਹੋਇਆ ਹੈ। ਉਨ੍ਹਾਂ ਦੀ ਸਾਫ ਸੁਥਰੀ ਗਾਇਕੀ ਕਰਕੇ ਹਰ ਇੱਕ ਦੇ ਦਿਲ ‘ਚ ਖ਼ਾਸ ਜਗਾ ਬਣਾਈ ਹੈ। ਏਨੀਂ ਦਿਨੀਂ ਉਹ ਕੈਨੇਡਾ ਪਹੁੰਚੇ ਹੋਏ ਨੇ, ਜਿੱਥੇ ਉਨ੍ਹਾਂ ਦੇ ਮਿਊਜ਼ਿਕ 𝐑𝐞𝐣𝐮𝐯𝐞𝐧𝐚𝐭𝐢𝐨𝐧 𝐓𝐨𝐮𝐫 ਚੱਲ ਰਿਹਾ ਹੈ। ਸੱਤ ਨਵੰਬਰ ਨੂੰ ਕੈਨੇਡਾ Canada ਦੇ ਵੈਨਕੁਵਰ Vancouver, ‘ਚ ਸਤਿੰਦਰ ਸਰਤਾਜ ਦਾ ਲਾਈਵ ਸ਼ੋਅਜ਼ ਚੱਲ ਰਹੇ ਹਨ।

ਹੋਰ ਪੜ੍ਹੋ : ਗਾਇਕ ਤੋਂ ਵਿਗਿਆਨੀ ਬਣੇ ਦਿਲਜੀਤ ਦੋਸਾਂਝ, ਦੇਖੋ ਕਿਵੇਂ ਰੋਬੋਟ ਨਾਲ ਪਿਆਰ ਦੀਆਂ ਪੀਘਾਂ ਝੂਟਦੇ ਹੋਏ ਨਜ਼ਰ ਆ ਰਹੇ ਨੇ ਆਪਣੇ ਨਵੇਂ ਗੀਤ ‘LUNA’ ‘ਚ, ਜਿੱਤਿਆ ਦਰਸ਼ਕਾਂ ਦਾ ਦਿਲ

inside image of satinder sartaaj Image Source -Instagram

ਉਨ੍ਹਾਂ ਦੇ ਇਸ ਸ਼ੋਅਜ਼ ਦੀਆਂ ਵੀਡੀਓਜ਼ ਕਲਿੱਪਸ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਹੀਆਂ ਹਨ। ਪਰ ਇੱਕ ਵੀਡੀਓ ਸਭ ਦੇ ਖਿੱਚ ਦਾ ਕੇਂਦਰ ਬਣ ਗਈ ਹੈ ਅਤੇ ਇਸ ਵੀਡੀਓ ਦੀ ਚਾਰੇ ਪਾਸੇ ਖੂਬ ਤਾਰੀਫ ਹੋ ਰਹੀ ਹੈ। ਜੀ ਹਾਂ ਉਨ੍ਹਾਂ ਦੇ ਵੈਨਕੂਵਰ ਦੇ ਸ਼ੋਅ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ‘ਚ ਸਤਿੰਦਰ ਸਰਤਾਜ ਕਿਸਾਨ ਮਜ਼ਦੂਰ ਏਕਤਾ ਦੇ ਨਾਅਰੇ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ। ਸੋਸ਼ਲ ਮੀਡੀਆ ਉੱਤੇ ਵੀ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ।

ਹੋਰ ਪੜ੍ਹੋ : ਸੋਸ਼ਲ ਮੀਡੀਆ ਉੱਤੇ ਛਾਇਆ ਵਿੱਕੀ ਕੌਸ਼ਲ ਦਾ ਇਹ ਡਾਂਸ ਵੀਡੀਓ, ਹਾਰਡੀ ਦੇ ਨਵੇਂ ਗੀਤ ‘BIJLEE BIJLEE’ ਉੱਤੇ ਥਿਰਕਦੇ ਨਜ਼ਰ ਆਏ ਬਾਲੀਵੁੱਡ ਐਕਟਰ

ਇਹ ਵੀਡੀਓ ਸਤਿੰਦਰ ਸਰਤਾਜ ਦੇ ਨਾਂਅ ‘ਤੇ ਬਣੇ ਯੂਟਿਊਬ ਚੈਨਲ ਨੇ ਵੀ ਅਪਲੋਡ ਕੀਤੀ ਹੈ। ਇਸ ਵੀਡੀਓ 'ਚ ਸਤਿੰਦਰ ਸਰਤਾਜ ਜ਼ੋਰ-ਜ਼ੋਰ ਦੀ ਕਿਸਾਨ ਮਜ਼ਦੂਰ ਏਕਤਾ ਦੇ ਨਾਅਰੇ ਲਗਾਉਂਦੇ ਨੇ ਤਾਂ ਦਰਸ਼ਕ ਵੀ ਨਾਲ ਇਸ ਨਾਅਰੇ ਨੂੰ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ। ਸਾਰਾ ਹਾਲ ਜੈਕਾਰੇ ਨਾਲ ਗੂੰਜ ਉੱਠਿਆ ।

Watch the video: Satinder Sartaaj seen encouraging the farmers

ਦੱਸ ਦਈਏ ਸਤਿੰਦਰ ਸਰਤਾਜ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਨਾਲ ਡਟ ਕੇ ਖੜੇ ਨੇ। ਉਹ ਕਿਸਾਨੀ ਸੰਘਰਸ਼ ਚ ਵੀ ਆਪਣੀ ਹਾਜ਼ਿਰ ਲਗਾ ਕੇ ਆਏ ਸੀ। ਇਸ ਤੋਂ ਇਲਾਵਾ ਉਹ ਵੱਡੀ ਗਿਣਤੀ ‘ਚ ਕਿਸਾਨੀ ਗੀਤ ਵੀ ਲੈ ਕੇ ਆਏ ਸੀ। ਜੇ ਗੱਲ ਕਰੀਏ ਸਤਿੰਦਰ ਸਰਤਾਜ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ‘ਇੱਕੋ ਮਿੱਕੇ’ ਫ਼ਿਲਮ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ। ਡਾਕਟਰ ਸਤਿੰਦਰ ਸਰਤਾਜ ਪੰਜਾਬ ਦੇ ਉਹ ਗਾਇਕ ਹਨ ਜਿਹੜੇ ਸਾਫ਼ ਸੁਥਰੀ ਤੇ ਸਾਰਥਿਕ ਗਾਇਕੀ ਲਈ ਜਾਣੇ ਜਾਂਦੇ ਹਨ। ਇਸ ਤੋਂ ਇਲਾਵਾ ਉਹ ਕਲੀ ਜੋਟਾ ਫ਼ਿਲਮ ‘ਚ ਅਦਾਕਾਰਾ ਨੀਰੂ ਬਾਜਵਾ ਤੇ ਵਾਮਿਕਾ ਗੱਬੀ ਦੇ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।

You may also like