‘ਜਿਉਂਦਿਆਂ ਦੇ ਨਾਲ ਪਹਿਲੀ ਵਾਰ ਤੁਰਦੇ ਵੇਖਿਆ’, ਇੰਦਰਜੀਤ ਨਿੱਕੂ ਨੇ ਦਿਲਜੀਤ ਦੋਸਾਂਝ ਅਤੇ ਗਿੱਪੀ ਗਰੇਵਾਲ ਦਾ ਕੀਤਾ ਧੰਨਵਾਦ

Written by  Shaminder   |  August 27th 2022 11:40 AM  |  Updated: August 27th 2022 11:44 AM

‘ਜਿਉਂਦਿਆਂ ਦੇ ਨਾਲ ਪਹਿਲੀ ਵਾਰ ਤੁਰਦੇ ਵੇਖਿਆ’, ਇੰਦਰਜੀਤ ਨਿੱਕੂ ਨੇ ਦਿਲਜੀਤ ਦੋਸਾਂਝ ਅਤੇ ਗਿੱਪੀ ਗਰੇਵਾਲ ਦਾ ਕੀਤਾ ਧੰਨਵਾਦ

ਇੰਦਰਜੀਤ ਨਿੱਕੂ (Inderjit Nikku) ਦੇ ਸਮਰਥਨ ‘ਚ ਕਈ  ਗਾਇਕ ਅੱਗੇ ਆਏ ਹਨ । ਇੰਦਰਜੀਤ ਨਿੱਕੂ ਦਾ ਇੱਕ ਵੀਡੀਓ ਵਾਇਰਲ (Video Viral) ਹੋ ਰਿਹਾ ਹੈ । ਜਿਸ ‘ਚ ਇੰਦਰਜੀਤ ਨਿੱਕੂ ਨੇ ਉਨ੍ਹਾਂ ਦੇ ਹੱਕ ‘ਚ ਅੱਗੇ ਆਏ ਗਾਇਕਾਂ ਦਾ ਧੰਨਵਾਦ ਕੀਤਾ ਹੈ । ਇੰਦਰਜੀਤ ਨਿੱਕੂ ਇਸ ਵੀਡੀਓ ‘ਚ ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਦੇ ਨਾਲ ਨਜ਼ਰ ਆ ਰਹੇ ਹਨ ।

Inderjit Nikku image From FB Page

ਹੋਰ ਪੜ੍ਹੋ : ਨੇਹਾ ਧੂਪੀਆ ਦਾ ਅੱਜ ਹੈ ਜਨਮ ਦਿਨ, ਪਤੀ ਅੰਗਦ ਬੇਦੀ ਨੇ ਰੋਮਾਂਟਿਕ ਵੀਡੀਓ ਸਾਂਝਾ ਕਰ ਦਿੱਤੀ ਵਧਾਈ

ਇਸ ਵੀਡੀਓ ‘ਚ ਗਾਇਕ ਕਹਿ ਰਿਹਾ ਹੈ ਕਿ ‘ਜਦੋਂ ਕੋਈ ਮੇਰਾ ਗਾਇਕ ਭਰਾ ਇਸ ਦੁਨੀਆ ਤੋਂ ਜਾਂਦਾ ਹੈ ਤਾਂ ਅਸੀਂ ਸਾਰੇ ਇੱਕਠੇ ਹੋ ਜਾਂਦੇ ਹਾਂ, ਅੱਜ ਜ਼ਿੰਦਗੀ ‘ਚ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਹੈ ਕਿ ਕੋਈ ਜਿਉਂਦੇ ਨਾਲ ਪਹਿਲੀ ਵਾਰ ਕੋਈ ਤੁਰਿਆ ਹੈ। ਜਿਉੁਂਦੇ ਵੱਸਦੇ ਰਹੋ ਤੁਸੀਂ’ ।

Inderjit Nikku , image From instagram

ਹੋਰ ਪੜ੍ਹੋ : ਪਹਿਲੀ ਵਾਰ ਕਿਸੇ ਕ੍ਰਾਈਮ ਥ੍ਰੀਲਰ ਫ਼ਿਲਮ ‘ਚ ਅਦਾਕਾਰੀ ਕਰਨ ਜਾ ਰਹੀ ਅਦਾਕਾਰਾ ਨੀਰੂ ਬਾਜਵਾ, ਫ਼ਿਲਮ ‘ਕ੍ਰਿਮੀਨਲ’ ਦਾ ਫਸਟ ਲੁੱਕ ਕੀਤਾ ਸਾਂਝਾ

ਇਸ ਦੇ ਨਾਲ ਹੀ ਇੰਦਰਜੀਤ ਨਿੱਕੂ ਨੇ ਕਿਹਾ ਕਿ ਉਨ੍ਹਾਂ ਕੋਲ ਪਹਿਲਾ ਫੋਨ ਦਿਲਜੀਤ ਦੋਸਾਂਝ ਦਾ ਆਇਆ, ਦੂਜਾ ਗਿੱਪੀ ਗਰੇਵਾਲ ਅਤੇ ਤੀਜਾ ਬੰਟੀ ਬੈਂਸ ਦਾ । ਇਸ ਲਈ ਉਹ ਸਾਰਿਆਂ ਦਾ ਸ਼ੁਕਰੀਆ ਅਦਾ ਕਰਦੇ ਹਨ । ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕਾਂ ਦੇ ਵੱਲੋਂ ਇਸ ਨੂੰ ਪਸੰਦ ਕੀਤਾ ਜਾ ਰਿਹਾ ਹੈ ।

inderjit nikku , image From FB page

ਦੱਸ ਦਈਏ ਕਿ ਬੀਤੇ ਦਿਨੀਂ ਇੰਦਰਜੀਤ ਨਿੱਕੂ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ‘ਚ ਉਹ ਇੱਕ ਬਾਬੇ ਦੀ ਸ਼ਰਨ ‘ਚ ਦਿਖਾਈ ਦਿੱਤੇ ਸਨ ਅਤੇ ਆਪਣੀਆਂ ਸਮੱਸਿਆਵਾਂ ਦਾ ਜ਼ਿਕਰ ਕਰਦੇ ਹੋਏ ਭਾਵੁਕ ਹੋ ਗਏ ਸਨ । ਜਿਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਨਾਲ-ਨਾਲ ਕਈ ਕਲਾਕਾਰ ਵੀ ਉਨ੍ਹਾਂ ਦੇ ਸਮਰਥਨ ‘ਚ ਅੱਗੇ ਆਏ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network