ਸ਼ੂਟ ਦੇ ਦੌਰਾਨ ਸ਼ਹਿਨਾਜ਼ ਗਿੱਲ ਦੀ ਨਿਕਲੀਆਂ ਚੀਕਾਂ, ਇਹ ਕੰਮ ਕਰਨ ਦੌਰਾਨ ਆਈਆਂ ਤਰੇਲੀਆਂ, ਵੀਡੀਓ ਹੋ ਰਿਹਾ ਵਾਇਰਲ

Written by  Shaminder   |  January 13th 2023 10:49 AM  |  Updated: January 13th 2023 10:49 AM

ਸ਼ੂਟ ਦੇ ਦੌਰਾਨ ਸ਼ਹਿਨਾਜ਼ ਗਿੱਲ ਦੀ ਨਿਕਲੀਆਂ ਚੀਕਾਂ, ਇਹ ਕੰਮ ਕਰਨ ਦੌਰਾਨ ਆਈਆਂ ਤਰੇਲੀਆਂ, ਵੀਡੀਓ ਹੋ ਰਿਹਾ ਵਾਇਰਲ

ਸ਼ਹਿਨਾਜ਼ ਗਿੱਲ (shehnaaz Gill)  ਸੋਸ਼ਲ ਮੀਡੀਆ ‘ਤੇ ਛਾਈ ਰਹਿੰਦੀ ਹੈ । ਉਨ੍ਹਾਂ ਦੇ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਹੁਣ ਉਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸ਼ਹਿਨਾਜ਼ ਗਿੱਲ ਊਠ ਦੀ ਸਵਾਰੀ ਕਰ ਰਹੀ ਹੈ । ਪਰ ਊਠ ‘ਤੇ ਚੜ੍ਹੀ ਹੋਈ ਸ਼ਹਿਨਾਜ਼ ਗਿੱਲ ਇੱਕ ਵਾਰ ਤਾਂ ਘਬਰਾ ਗਈ ਅਤੇ ਕਹਿਣ ਲੱਗੀ ‘ਹਾਏ ਮੰਮੀ’ ।

Image Source :Instagram

ਹੋਰ ਪੜ੍ਹੋ : ਸਭ ਤੋਂ ਮਹਿੰਗੀਆਂ ਹੀਰੋਇਨਾਂ ਦੀ ਲਿਸਟਮ‘ਚ ਸ਼ਾਮਿਲ ਹੈ ਸੋਨਮ ਬਾਜਵਾ, ਨੈੱਟ ਵਰਥ ਜਾਣ ਕੇ ਹੋ ਜਾਓਗੇ ਹੈਰਾਨ

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਜਾਨ ਹੈ ਤੋ ਜਹਾਨ ਹੈ, ਮੈਂ ਡਰ ਗਈ ਸੀ’ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸ਼ਹਿਨਾਜ਼ ਗਿੱਲ ਬਹੁਤ ਘਬਰਾਈ ਹੋਈ ਹੈ । ਇਹ ਵੀਡੀਓ ਸ਼ਹਿਨਾਜ਼ ਗਿੱਲ ਦੇ ਗੀਤ ਦਾ ਬੀਹਾਈਂਡ ਦਾ ਸੀਨ ਦੀਆਂ ਹਨ ।

image Source : Instagram

ਹੋਰ ਪੜ੍ਹੋ : ਬੱਬੂ ਮਾਨ ਦਾ ਫੈਨ ਪੇਜ ਬਣਾ ਕੇ ਇਹ ਸ਼ਖਸ ਕੱਢਦਾ ਸੀ ਸਿੱਧੂ ਮੂਸੇਵਾਲਾ ਨੂੰ ਗਾਲਾਂ, ਨੌਜਵਾਨਾਂ ਨੇ ਕਿਹਾ ‘ਇਨ੍ਹਾਂ ਚੁੱਕਣ ਵਾਲਿਆਂ ਕਾਰਨ….’

ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜੋ ਕਿ ਸੋਸ਼ਲ ਮੀਡੀਆ ‘ਤੇ ਖੂਬ ਵੇਖਿਆ ਜਾ ਰਿਹਾ ਹੈ ਅਤੇ ਦਰਸ਼ਕ ਵੀ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ । ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਸੋ ਕਿਊਟ ਬੇਬੀ ਡੌਲ, ਵੈਸੇ ਊਠ ਬੋਲ ਰਿਹਾ ਹੈ ਕਿ ਵੇਖੋ ਮੇਰੇ ਸਾਥ ਕੌਣ ਹੈ।

Shehnaaz Gill

ਅੰਮਾ ਮੇਰੇ ਕੋ ਊਠ ਸੇ ਈਰਖਾ ਹi ਰਹੀ ਹੈ’। ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਦਾ ਹਾਲ ਹੀ ‘ਚ ਗੁਰੂ ਰੰਧਾਵਾ ਦੇ ਨਾਲ ਗੀਤ ਆਇਆ ਹੈ । ਜਿਸ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ।

 

View this post on Instagram

 

A post shared by Shehnaaz Gill (@shehnaazgill)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network