
ਸ਼ਹਿਨਾਜ਼ ਗਿੱਲ ਨੇ ਫਿਰ ਲਏ ਅਲੋਚਕ ਕਰੜੇ ਹੱਥੀਂ, ਹੇਟਰਾਂ ਨੂੰ ਕਿਹਾ ਸੱਪ, ਦੇਖੋ ਵੀਡੀਓ : ਸ਼ਹਿਨਾਜ਼ ਗਿੱਲ ਜਿੰਨ੍ਹਾਂ ਦਾ ਨਾਮ ਪਿਛਲੇ ਦਿਨੀ ਪੰਜਾਬੀ ਇੰਡਸਟਰੀ 'ਚ ਛਾਇਆ ਹੋਇਆ ਸੀ ਕਿਸੇ ਗਾਣੇ ਜਾਂ ਫਿਲਮ ਕਰਕੇ ਨਹੀਂ ਸਗੋਂ ਗਾਇਕ ਅਤੇ ਮਾਡਲ ਹਿਮਾਂਸ਼ੀ ਖੁਰਾਣਾ ਨਾਲ ਚਲਦੇ ਵਿਵਾਦ ਦੇ ਚਲਦਿਆਂ। ਅਜਿਹੇ ਵਿਚਾਰ ਤਕਰਾਰ ਤਾਂ ਅਕਸਰ ਹੀ ਮਨੋਰੰਜਨ ਜਗਤ 'ਚ ਚਲਦੇ ਹੀ ਰਹਿੰਦੇ ਹਨ। ਪਰ ਹਿਮਾਂਸ਼ੀ ਖੁਰਾਣਾ ਜਿਹੜੇ ਬੇਬਾਕ ਬੋਲਣ ਲਈ ਜਾਣੇ ਜਾਂਦੇ ਹਨ ਉਹਨਾਂ ਫਿਰ ਆਪਣੇ ਹੇਟਰਜ਼ ਨੂੰ ਠੋਕਵਾਂ ਜਵਾਬ ਦਿੱਤਾ ਹੈ।
ਜੀ ਹਾਂ ਕੁੱਝ ਦਿਨ ਪਹਿਲਾਂ ਦੀਪ ਜੰਡੂ ਅਤੇ ਕਰਨ ਔਜਲਾ ਦਾ ਗੀਤ ਰਿਲੀਜ਼ ਹੋਇਆ ਹੈ ਜਿਸ ਦਾ ਨਾਮ ਹੈ ਸਨੇਕ। ਸ਼ਹਿਨਾਜ਼ ਨੇ ਇਸੇ ਗਾਣੇ 'ਤੇ ਆਪਣੇ ਆਲੋਚਕਾਂ ਨੂੰ ਜਵਾਬ ਦਿੰਦੇ ਹੋਏ ਵੀਡੀਓ ਸਾਂਝੀ ਕੀਤੀ ਹੈ ਜਿਸ 'ਚ ਉਹ ਆਪਣੇ ਆਲੋਚਕਾਂ ਨੂੰ 'ਸੱਪ' ਕਹਿੰਦੇ ਹੋਏ ਵੀ ਨਜ਼ਰ ਆ ਰਹੇ ਹਨ। ਸ਼ਹਿਨਾਜ਼ ਦਾ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਉਹਨਾਂ ਦੇ ਪ੍ਰਸ਼ੰਸ਼ਕ ਉਹਨਾਂ ਦੀ ਸਪੋਰਟ ਵੀ ਕਰ ਰਹੇ ਹਨ। ਹੋਰ ਵੇਖੋ : ਪੰਜਾਬੀ ਵਿਰਸਾ 2018 'ਚ ਮਨਮੋਹਨ ਵਾਰਿਸ ਨੇ ਫਿਰ ਜੜਿਆ 'ਕੋਕਾ' , ਦੇਖੋ ਵੀਡੀਓ
ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਬਹੁਤ ਜਲਦ ਗਿੱਪੀ ਗਰੇਵਾਲ ਅਤੇ ਜ਼ਰੀਨ ਖਾਨ ਦੀ ਆਉਣ ਵਾਲੀ ਫਿਲਮ 'ਡਾਕਾ' 'ਚ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆਉਣ ਵਾਲੀ ਹੈ। ਇਸ ਤੋਂ ਪਹਿਲਾਂ ਵੀ ਸ਼ਹਿਨਾਜ਼ ਗਿੱਲ ਕਈ ਹਿੱਟ ਪੰਜਾਬੀ ਗਾਣਿਆਂ 'ਚ ਆਪਣੀ ਛਾਪ ਛੱਡ ਚੁੱਕੀ ਹੈ। ਪਿਛਲੇ ਮਹੀਨੇ ਰਿਲੀਜ਼ ਹੋਈ ਬਿੰਨੂ ਢਿੱਲੋਂ ਅਤੇ ਸਰਗੁਣ ਮਹਿਤਾ ਸਟਾਰਰ ਫਿਲਮ ਕਾਲਾ ਸ਼ਾਹ ਕਾਲਾ 'ਚ ਸ਼ਹਿਨਾਜ਼ ਗਿੱਲ ਦੀ ਅਦਾਕਾਰੀ ਦੇਖਣ ਨੂੰ ਮਿਲੀ ਸੀ।View this post on Instagram