ਸ਼ਿਲਪਾ ਸ਼ੈੱਟੀ ਨੇ ਵਿਆਹ ਦੀ 12ਵੀਂ ਵਰੇਗੰਢ ਮੌਕੇ ‘ਤੇ ਪਤੀ ਰਾਜ ਕੁਦੰਰਾ ਦੇ ਨਾਲ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ ਸ਼ੇਅਰ ਕਰਦੇ ਕਿਹਾ- ਅਸੀਂ ਵਾਅਦਾ ਕੀਤਾ ਸੀ...

written by Lajwinder kaur | November 22, 2021

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ (Shilpa Shetty Kundra) ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ। ਅਦਾਕਾਰਾ ਸ਼ਿਲਪਾ ਸ਼ੈੱਟੀ ਪਿਛਲੇ ਕਈ ਦਿਨਾਂ ਤੋਂ ਆਪਣੇ ਪਤੀ ਰਾਜ ਕੁੰਦਰਾ ਕਰਕੇ ਸੁਰਖੀਆਂ ਵਿੱਚ ਬਣੀ ਹੋਈ ਹੈ । ਇਸ ਸਮੇਂ ਉਹ ਬਹੁਤ ਹੀ ਮੁਸ਼ਕਿਲ ਤੇ ਤਣਾਅ ਵਾਲੇ ਸਮੇਂ ‘ਚੋਂ ਲੰਘ ਰਹੀ ਹੈ। ਪਰ ਫਿਰ ਵੀ ਉਹ ਬਹੁਤ ਹੀ ਹਿੰਮਤ ਦੇ ਨਾਲ ਇਸ ਮੁਸ਼ਕਿਲ ਸਮੇਂ ‘ਚੋਂ ਲੰਘਣ ਦੀ ਪੂਰੀ ਕੋਸ਼ਿਸ ਕਰ ਰਹੀ ਹੈ। ਜੀ ਹਾਂ ਇਹ ਹੌਸਲਾ ਦੇਖਣ ਨੂੰ ਮਿਲਿਆ ਉਨ੍ਹਾਂ ਦੀ ਪੋਸਟ ਤੋਂ, ਉਨ੍ਹਾਂ ਨੇ ਆਪਣੀ ਵਿਆਹ ਦੀ 12ਵਰ੍ਹੇਗੰਢ ਮੌਕੇ ਉੱਤੇ ਆਪਣੇ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਹੋਰ ਪੜ੍ਹੋ : ਆਮਿਰ ਖ਼ਾਨ ਅਤੇ ਕਰੀਨਾ ਕਪੂਰ ਦੀ ਫ਼ਿਲਮ 'ਲਾਲ ਸਿੰਘ ਚੱਢਾ' ਦਾ ਨਵਾਂ ਪੋਸਟਰ ਆਇਆ ਸਾਹਮਣੇ, ਵਿਸਾਖੀ ਦੇ ਖ਼ਾਸ ਮੌਕੇ 'ਤੇ ਹੋਵੇਗੀ ਰਿਲੀਜ਼

ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ (Raj Kundra) ਦੇ ਵਿਆਹ ਨੂੰ ਅੱਜ 12 ਸਾਲ ਪੂਰੇ ਹੋ ਗਏ ਹਨ। 22 ਨਵੰਬਰ 2009 ਨੂੰ ਸ਼ਿਲਪਾ ਸ਼ੈੱਟੀ ਨੇ ਰਾਜ ਕੁੰਦਰਾ ਨਾਲ ਸੱਤ ਫੇਰੇ ਲਏ ਸੀ । ਅੱਜ ਦੋਵੇਂ ਆਪਣੇ ਵਿਆਹ ਦੀ ਵੈਡਿੰਗ ਐਨੀਵਰਸਿਰੀ ਮਨਾ ਰਹੇ ਹਨ। ਇਸ ਮੌਕੇ 'ਤੇ ਅਭਿਨੇਤਰੀ ਨੇ ਇਕ ਤਸਵੀਰਾਂ ਦੇ ਨਾਲ ਬਣਾਇਆ ਕੋਲਾਜ ਪੋਸਟ ਕੀਤਾ ਹੈ ਅਤੇ ਆਪਣੇ ਪਤੀ ਰਾਜ ਕੁੰਦਰ ਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਹੋਰ ਪੜ੍ਹੋ :ਪੁਖਰਾਜ ਭੱਲਾ ਅਤੇ ਦੀਸ਼ੂ ਸਿੱਧੂ ਦੀ ਵੈਡਿੰਗ ਰਿਸ਼ੈਪਸਨ ਦੀਆਂ ਤਸਵੀਰਾਂ ਆਈਆਂ ਸਾਹਮਣੇ, ਪ੍ਰੀਤ ਹਰਪਾਲ, ਕਰਮਜੀਤ ਅਨਮੋਲ ਨੇ ਗੀਤ ਗਾ ਲਾਈਆਂ ਖੂਬ ਰੌਣਕਾਂ

Raj Kundra and Shilpa Shetty pp-min image source : Instagram

ਉਨ੍ਹਾਂ ਨੇ ਆਪਣੇ ਦਿਲ ਦੇ ਹਾਲ ਨੂੰ ਬਿਆਨ ਕਰਦੀ ਹੋਈ ਬਹੁਤ ਹੀ ਪਿਆਰੀ ਜਿਹੀ ਕੈਪਸ਼ਨ ਪਾਈ ਹੈ। ਉਨ੍ਹਾਂ ਨੇ ਰਾਜ ਕੁੰਦਰਾ ਦੇ ਨਾਲ ਆਪਣੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਸ਼ਿਲਪਾ ਨੇ ਲਿਖਿਆ, '12 ਸਾਲ ਪਹਿਲਾਂ ਇਸੇ ਪਲ 'ਤੇ ਅਸੀਂ ਇੱਕ ਦੂਜੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਚੰਗੇ ਅਤੇ ਮਾੜੇ ਪਲਾਂ ਵਿੱਚ ਵੀ ਇੱਕ ਦੂਜੇ ਦੇ ਨਾਲ ਖੜ੍ਹੇ ਰਹਾਂਗੇ । 12 ਸਾਲ ਹੋ ਗਏ ਹਨ ਅਤੇ ਮੈਂ ਅੱਗੇ ਦੀ ਗਿਣਤੀ ਨਹੀਂ ਕਰ ਰਹੀ ਹਾਂ। ਕੂਕੀ ਹੈਪੀ ਵੈਡਿੰਗ ਐਨੀਵਰਸਿਰੀ । ਸਾਡੀ ਖੁਸ਼ੀ, ਹਾਸੇ, ਬੱਚਿਆਂ ਅਤੇ ਜ਼ਿੰਦਗੀ ਦੇ ਨਾਮ... ਉਨ੍ਹਾਂ ਸਾਰਿਆਂ ਦਾ ਧੰਨਵਾਦ ਜੋ ਚੰਗੇ ਅਤੇ ਮਾੜੇ ਸਮੇਂ ਵਿੱਚ ਸਾਡੇ ਨਾਲ ਰਹੇ’। ਇਸ ਪੋਸਟ ਉੱਤੇ ਕਲਾਕਾਰ ਅਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਸ਼ਿਲਪਾ ਅਤੇ ਰਾਜ ਨੂੰ ਸ਼ੁਭਕਾਮਨਾਵਾਂ ਦੇ ਰਹੇ ਹਨ।

 

ਦੱਸ ਦਈਏ ਸ਼ਿਲਾਪ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਬੀਤੇ ਦਿਨੀਂ ਉਸ ਸਮੇਂ ਚਰਚਾ ‘ਚ ਆਏ ਸਨ ਜਦੋਂ ਉਨ੍ਹਾਂ ਨੂੰ ਅਸ਼ਲੀਲ ਵੀਡੀਓ (Porn Films Controversy) ਬਨਾਉਣ ਅਤੇ ਉਨ੍ਹਾਂ ਨੂੰ ਪ੍ਰਸਾਰਿਤ ਕਰਨ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਸੀ । ਇਸ ਮਾਮਲੇ ਚ ਰਾਜ ਕੁੰਦਰਾ ਨੂੰ ਬਹੁਤ ਹੀ ਮੁਸ਼ਕਿਲ ਦੇ ਨਾਲ ਜ਼ਮਾਨਤ ਹਾਸਿਲ ਹੋਈ ਸੀ । ਰਾਜ ਕੁੰਦਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟਸ ਨੂੰ ਬੰਦ ਕਰ ਦਿੱਤਾ ਹੈ।

 

You may also like