ਦਿਲਪ੍ਰੀਤ ਢਿੱਲੋਂ ਦੀ ਨਵੀਂ ਫ਼ਿਲਮ 'ਸੱਸ ਮੇਰੀ ਨੇ ਮੁੰਡਾ ਜੰਮਿਆ' ਦੀ ਸ਼ੂਟਿੰਗ ਹੋਈ ਸ਼ੁਰੂ

written by Rupinder Kaler | August 18, 2021

ਗਾਇਕ ਤੇ ਅਦਾਕਾਰ ਦਿਲਪ੍ਰੀਤ ਢਿੱਲੋਂ (dilpreet dhillon) ਦੀ ਨਵੀਂ ਫ਼ਿਲਮ 'ਸੱਸ ਮੇਰੀ ਨੇ ਮੁੰਡਾ ਜੰਮਿਆ' ਦੀ ਸ਼ੂਟਿੰਗ ਵੀ ਸ਼ੁਰੂ ਹੋ ਗਈ ਹੈ। ਇਸ ਫਿਲਮ ‘ਚ ਦਿਲਪ੍ਰੀਤ ਢਿੱਲੋਂ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਦਿਲਪ੍ਰੀਤ ਦੇ ਆਪੋਜ਼ਿਟ ਇਸ ਫਿਲਮ ਵਿੱਚ ਅਦਾਕਾਰਾ ਭੂਮਿਕਾ ਸ਼ਰਮਾ ਨਜ਼ਰ ਆਵੇਗੀ। ਫਿਲਮ ਦਾ ਨਿਰਦੇਸ਼ਨ ਡੀਕੇ ਬੈਂਸ ਕਰ ਰਹੇ ਹਨ ।ਗੁਰਪ੍ਰੀਤ ਸਿੰਘ ਬੈਦਵਾਨ ਤੇ ਮਿਊਜ਼ਿਕ ਬਿਲਡਰਜ਼ ਇਸ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ ।

Pic Courtesy: Instagram

ਹੋਰ ਪੜ੍ਹੋ :

ਗਿੱਪੀ ਗਰੇਵਾਲ ਦੀ ਇੰਸਟਾ ਰੀਲ ਨੂੰ ਖਰਾਬ ਕਰਦੇ ਹੋਏ ਸ਼ਰਾਰਤੀ ਸ਼ਿੰਦੇ ਨੇ ਕੁਝ ਇਸ ਤਰ੍ਹਾਂ ਪਾਈ ਖੱਪ, ਦੇਖੋ ਇਹ ਵੀਡੀਓ

ਫ਼ਿਲਮ ਦੀ ਕਹਾਣੀ ਕਰਨ ਸੰਧੂ ਤੇ ਧੀਰਜ ਕੁਮਾਰ ਦੀ ਹੈ । ਦਿਲਪ੍ਰੀਤ ਢਿੱਲੋਂ (dilpreet dhillon)  ਤੇ ਭੂਮਿਕਾ ਸ਼ਰਮਾ ਦੇ ਨਾਲ-ਨਾਲ, ਇਸ ਫਿਲਮ ਵਿੱਚ ਨਿਰਮਲ ਰਿਸ਼ੀ, ਹਰਦੀਪ ਗਿੱਲ, ਅਨੀਤਾ ਦੇਵਗਨ, ਧੀਰਜ ਕੁਮਾਰ, ਰੁਪਿੰਦਰ ਰੂਪੀ, ਗੁਰਪ੍ਰੀਤ ਭੰਗੂ ਵਰਗੇ ਹੋਰ ਵੀ ਬਹੁਤ ਸਾਰੇ ਕਲਾਕਾਰ ਦੇਖਣ ਨੂੰ ਮਿਲਣਗੇ।

 

View this post on Instagram

 

A post shared by Dilpreet Dhillon (@dilpreetdhillon1)

ਫ਼ਿਲਮ ਨੂੰ ਲੈ ਕੇ ਢਿੱਲੋਂ (dilpreet dhillon) ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ ਕਿਉਂਕਿ ਫਿਲਮ ਦੀ ਸਟਾਰ ਕਾਸਟ ਕਾਫੀ ਸ਼ਾਨਦਾਰ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਲਾਕਡਾਊਨ ਤੋਂ ਬਾਅਦ ਜਿੱਥੇ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ ਉੱਥੇ ਨਵੀਆਂ ਫ਼ਿਲਮਾਂ ਦਾ ਐਲਾਨ ਵੀ ਹੋ ਰਿਹਾ ਹੈ ।

0 Comments
0

You may also like