ਸ਼੍ਰੀ ਬਰਾੜ ਦਾ ‘Dheeyan’ ਗੀਤ ਜਿੱਤ ਰਿਹਾ ਹੈ ਹਰ ਕਿਸੇ ਦਾ ਦਿਲ, ਗਾਣਾ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

written by Lajwinder kaur | April 28, 2021

ਪੰਜਾਬੀ ਗੀਤਕਾਰ ਤੇ ਗਾਇਕ ਸ਼੍ਰੀ ਬਰਾੜ (Shree Brar) ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ। ਉਹ Dheeyan ਟਾਈਟਲ ਹੇਠ ਬਾਕਮਾਲ ਦੇ ਗਾਣੇ ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋਏ ਨੇ। ਇਸ ਗੀਤ 'ਚ ਉਨ੍ਹਾਂ ਨੇ ਪਿਉ-ਧੀ ਦੇ ਰਿਸ਼ਤੇ ਨੂੰ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਬਿਆਨ ਕੀਤਾ ਹੈ।

punjabi Singer Shree Brar image credit: youtube
ਹੋਰ ਪੜ੍ਹੋ : ਕਾਮੇਡੀਅਨ ਸੁਗੰਧਾ ਮਿਸ਼ਰਾ ਤੇ ਸੰਕੇਤ ਭੋਸਲੇ ਦਾ ਹੋਇਆ ਵਿਆਹ, ਸੋਸ਼ਲ ਮੀਡੀਆ 'ਤੇ ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ
singer Shree brar new song dheeyan song out now image credit: youtube
ਹਰ ਵਾਰ ਚੱਕਵੇਂ ਤੇ ਰੋਮਾਂਟਿਕ ਗੀਤ ਲਿਖਣ ਵਾਲੇ ਸ਼੍ਰੀ ਬਰਾੜ ਦਾ ਇਹ ਗੀਤ ਹਰ ਇੱਕ ਦਾ ਦਿਲ ਜਿੱਤ ਰਿਹਾ ਹੈ । ਜਿਸ ਕਰਕੇ ਇਹ ਗਾਣਾ ਯੂਟਿਊਬ ਉਤੇ ਟਰੈਂਡਿੰਗ ‘ਤੇ ਚੱਲ ਰਿਹਾ ਹੈ। ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ ਖੁਦ ਸ਼੍ਰੀ ਬਰਾੜ ਦੀ ਕਲਮ ‘ਚ ਹੀ ਨਿਕਲੇ ਨੇ। ਇਸ ਗੀਤ ਨੂੰ ਮਿਊਜ਼ਿਕ Ronn Sandhu ਨੇ ਦਿੱਤਾ ਹੈ। ਗਾਣੇ ਦਾ ਪਿਆਰਾ ਜਿਹਾ ਵੀਡੀਓ B2gethers Pro ਵੱਲੋਂ ਬਣਾਇਆ ਗਿਆ ਹੈ। ਵੀਡੀਓ 'ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ  ਸ਼੍ਰੀ ਬਰਾੜ ਜੋ ਕਿ ਗਾਣੇ 'ਚ ਪਿਤਾ ਦਾ ਕਿਰਦਾਰ ਨਿਭਾ ਰਹੇ ਨੇ  ਤੇ Kishtu K ਨਾਂਅ ਦੀ ਬੱਚੀ ਬੇਟੀ ਦਾ ਕਿਰਦਾਰ ਨਿਭਾ ਰਹੀ ਹੈ। ਗਾਣੇ ਦੇ ਵੀਡੀਓ 'ਚ ਦੇਸ਼ ਦਾ ਨਾਂਅ ਰੌਸ਼ਨ ਕਰਨ ਵਾਲੀਆਂ ਬੇਟੀਆਂ ਦੀਆਂ ਤਸਵੀਰਾਂ ਨੂੰ ਦਿਖਾਇਆ ਗਿਆ ਹੈ।  ਇਸ ਗੀਤ ਨੂੰ ਸ਼੍ਰੀ ਬਰਾੜ ਦੇ ਆਫ਼ੀਸ਼ੀਅਲ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਹਾਨੂੰ ਇਹ ਗਾਣਾ ਕਿਵੇਂ ਦਾ ਲੱਗਿਆ ।
punjab womens hockey team dheeyan song image credit: youtube
ਇਸ ਗੀਤ ਨੂੰ ਮਿਲ ਰਹੇ ਪਿਆਰ ਨੂੰ ਦੇਖਕੇ ਗਾਇਕ ਸ਼੍ਰੀ ਬਰਾੜ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਪਾ ਕਿ ਕਿਹਾ ਹੈ ਕਿ ਬਹੁਤ ਖੁਸ਼ੀ ਹੋਈ ਜਦੋਂ ਤੁਸੀਂ ਇੱਕ ‘Dheeyan’ ਵਰਗੇ ਚੰਗੇ ਗੀਤ ਨੂੰ ਇੰਨਾ ਪਿਆਰ ਦਿੱਤਾ। ਜੇ ਗੱਲ ਕਰੀਏ ਸ਼੍ਰੀ ਬਰਾੜ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਦੇ ਲਿਖੇ ਗੀਤ ਕਈ ਨਾਮੀ ਗਾਇਕ ਗਾ ਚੁੱਕੇ ਨੇ। ਦੱਸ ਦਈਏ ਉਨ੍ਹਾਂ ਨੇ ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਦੇ ਲਈ ‘ਕਿਸਾਨ ਐਂਥਮ’ ਗੀਤ ਲਿਖਿਆ ਸੀ। ਉਹ ਵਧੀਆ ਗੀਤਕਾਰ ਹੋਣ ਦੇ ਨਾਲ ਵਧੀਆ ਗਾਇਕ ਵੀ ਨੇ।  

0 Comments
0

You may also like