ਇੱਕ ਦਿਨ 'ਚ ਹੀ ਸਿੱਧੂ ਮੂਸੇ ਵਾਲਾ ਤੇ ਬੋਹੇਮੀਆ ਦੇ ਗੀਤ 'ਸੇਮ ਬੀਫ' ਨੂੰ ਮਿਲੇ 6 ਮਿਲੀਅਨ ਵਿਊਜ਼, ਛਾਇਆ ਟਰੈਂਡਿੰਗ 'ਚ

written by Aaseen Khan | August 20, 2019

ਸਿੱਧੂ ਮੂਸੇ ਵਾਲਾ ਤੇ ਬੋਹੇਮੀਆ ਦੀ ਕੋਲੈਬੋਰੇਸ਼ਨ ਦਰਸ਼ਕਾਂ ਦਾ ਦਿਲ ਜਿੱਤ ਰਹੀ ਹੈ। 19 ਅਗਸਤ ਨੂੰ ਰਿਲੀਜ਼ ਹੋਇਆ ਗੀਤ ਸੇਮ ਬੀਫ ਕੁਝ ਹੀ ਸਮੇਂ 'ਚ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਯਸ਼ ਰਾਜ ਫਿਲਮਸ ਵੱਲੋਂ ਡਿਜੀਟਲ ਪਲੇਟਫਾਰਮ 'ਤੇ ਡਿਸਟ੍ਰੀਬਿਊਟ ਕੀਤਾ ਗਿਆ ਇਹ ਗੀਤ ਸਾਗਾ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ। ਗੀਤ ਨੂੰ 24 ਘੰਟਿਆਂ ਤੋਂ ਵੀ ਘੱਟ ਸਮੇਂ 'ਚ 60 ਲੱਖ ਦੇ ਕਰੀਬ ਯੂ ਟਿਊਬ ਤੇ ਵਿਊਜ਼ ਹਾਸਿਲ ਹੋ ਚੁੱਕੇ ਹਨ ਤੇ ਇਹ ਗਾਣਾ ਟਰੈਂਡਿੰਗ ਲਿਸਟ 'ਚ ਨੰਬਰ 1 'ਤੇ ਚੱਲ ਰਿਹਾ ਹੈ।

ਬੋਹੇਮੀਆ ਨਾਲ ਪਹਿਲੀ ਵਾਰ ਆਏ ਸਿੱਧੂ ਮੂਸੇ ਵਾਲਾ ਦੇ ਇਸ ਗੀਤ ਦਾ ਦਰਸ਼ਕਾਂ ਵੱਲੋਂ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ। ਹਾਲਾਂਕਿ ਇਸ ਗੀਤ ਦਾ ਇੱਕ ਵਰਜ਼ਨ ਪਹਿਲਾਂ ਲੀਕ ਵੀ ਹੋ ਗਿਆ ਸੀ ਪਰ ਉਸ ਦੇ ਬਾਵਜੂਦ ਗੀਤ ਸੁਪਰਹਿੱਟ ਸਾਬਿਤ ਹੋਇਆ ਹੈ। ਉਹ ਇਸ ਲਈ ਵੀ ਕਿਉਂਕਿ ਸਿੱਧੂ ਮੂਸੇ ਵਾਲਾ ਤੇ ਬੋਹੇਮੀਆ ਨੇ ਬਿਲਕੁਲ ਨਵਾਂ ਵਰਜ਼ਨ ਹੁਣ ਵੀਡੀਓ ਨਾਲ ਰਿਲੀਜ਼ ਕੀਤਾ ਹੈ।

ਹੋਰ ਵੇਖੋ : ਦੋਸਤੀ,ਟਕਰਾਅ ਤੇ ਥ੍ਰਿਲਰ ਭਰਪੂਰ ਹੈ ਪੀਟੀਸੀ ਬਾਕਸ ਆਫ਼ਿਸ ਦੀ ਨਵੀਂ ਫ਼ਿਲਮ 'ਪਤਵਾਰ'

ਬਿੱਗ ਬਰਡ ਨੇ ਗੀਤ ਨੂੰ ਆਪਣੇ ਮਿਊਜ਼ਿਕ ਨਾਲ ਚਾਰ ਚੰਨ ਲਗਾਏ ਹਨ। ਸਿੱਧੂ ਮੂਸੇ ਵਾਲਾ ਤੇ ਬਿੱਗ ਬਰਡ ਦੀ ਜੋੜੀ ਨੇ ਇਕੱਠੀਆਂ ਕਈ ਬਲਾਕਬਸਟਰ ਗਾਣੇ ਦਿੱਤੇ ਹਨ। ਇਹ ਗੀਤ ਵੀ ਉਹਨਾਂ ਦੀ ਉਸ ਲਿਸਟ 'ਚ ਸ਼ਾਮਿਲ ਹੋ ਚੁੱਕਿਆ ਹੈ। ਦੋਵਾਂ ਦੇ ਫੈਨਸ ਵੀ ਜਿੱਥੇ ਕਮੈਂਟ ਕਰ ਤਰੀਫਾਂ ਕਰਦੇ ਨਹੀਂ ਥੱਕ ਰਹੇ ਉੱਥੇ ਹੀ 3 ਲੱਖ ਦੇ ਕਰੀਬ ਲਾਈਕਸ ਵੀ ਇਸ ਗੀਤ ਨੂੰ ਮਿਲ ਚੁੱਕੇ ਹਨ। ਹੁਣ ਦੇਖਣਾ ਹੋਵੇਗਾ ਆਖਿਰ ਸਿੱਧੂ ਮੂਸੇ ਵਾਲਾ ਤੇ ਬੋਹੇਮੀਆ ਦਾ ਇਹ ਗੀਤ ਕਿਹੜੀਆਂ ਉਚਾਈਆਂ ਨੂੰ ਛੂੰਹਦਾ ਹੈ।

You may also like