ਸਿੱਧੂ ਮੂਸੇਵਾਲਾ ਨੂੰ ਪਾਕਿਸਤਾਨ ਵੱਲੋਂ ‘ਵਾਰਿਸ ਸ਼ਾਹ ਇੰਟਰਨੈਸ਼ਨਲ ਅਵਾਰਡ’ ਦੇ ਨਾਲ ਕੀਤਾ ਗਿਆ ਸਨਮਾਨਿਤ

Written by  Shaminder   |  July 25th 2022 01:53 PM  |  Updated: July 25th 2022 01:53 PM

ਸਿੱਧੂ ਮੂਸੇਵਾਲਾ ਨੂੰ ਪਾਕਿਸਤਾਨ ਵੱਲੋਂ ‘ਵਾਰਿਸ ਸ਼ਾਹ ਇੰਟਰਨੈਸ਼ਨਲ ਅਵਾਰਡ’ ਦੇ ਨਾਲ ਕੀਤਾ ਗਿਆ ਸਨਮਾਨਿਤ

ਸਿੱਧੂ ਮੂਸੇਵਾਲਾ (Sidhu Moose wala ) ਦਾ ਬੀਤੀ 29 ਮਈ ਨੂੰ ਹਥਿਆਰਬੰਦ ਲੋਕਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ । ਸਿੱਧੂ ਮੂਸੇਵਾਲਾ ਬੇਸ਼ੱਕ ਅੱਜ ਇਸ ਦੁਨੀਆ ‘ਤੇ ਨਹੀਂ ਰਿਹਾ । ਪਰ ਉਸ ਨੂੰ ਪ੍ਰਸ਼ੰਸਕਾਂ ਦੇ ਵੱਲੋਂ ਲਗਾਤਾਰ ਯਾਦ ਕੀਤਾ ਜਾ ਰਿਹਾ ਹੈ । ਇਸ ਦੇ ਨਾਲ ਹੀ ਗੁਆਂਢੀ ਮੁਲਕ ਪਾਕਿਸਤਾਨ ‘ਚ ਵੀ ਉਸ ਨੂੰ ਲਗਾਤਾਰ ਯਾਦ ਕੀਤਾ ਜਾ ਰਿਹਾ ਹੈ । ਉਸ ਦੀ ਯਾਦ ‘ਚ ਕਈ ਸਮਾਰੋਹ ਕਰਵਾਏ ਜਾ ਰਹੇ ਹਨ ।

Sidhu Moose Wala's Bhog and Antim Ardaas to be held on THIS date Image Source: Twitter

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਸਾਂਝੀ ਕੀਤੀ ਗਾਇਕ ਦੀ ਤਸਵੀਰ, ਹਵੇਲੀ ‘ਚ ਖੜਿਆ ਨਜ਼ਰ ਆਇਆ ਸਿੱਧੂ ਮੂਸੇਵਾਲਾ

ਇਸੇ ਲੜੀ ਦੇ ਤਹਿਤ ਮਰਹੂਮ ਗਾਇਕ ਨੂੰ ‘ਵਾਰਿਸ ਸ਼ਾਹ ਇੰਟਰਨੈਸ਼ਨਲ ਅਵਾਰਡ’ (Waris Shah International Award) ਦੇ ਨਾਲ ਸਨਮਾਨਿਤ ਕੀਤਾ ਗਿਆ । ਪਾਕਿਸਤਾਨ ਦੇ ਮਸ਼ਹੂਰ ਲੇਖਕ ਇਲਿਆਸ ਘੁੰਮਣ ਨੇ ਵੀ ਆਪਣੇ ਟਵਿੱਟਰ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਕੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ।

ਹੋਰ ਪੜ੍ਹੋ : ਮੂਸੇਵਾਲ ਪਿੰਡ ‘ਚ ਸਥਾਪਿਤ ਕੀਤਾ ਗਿਆ ਸਿੱਧੂ ਮੂਸੇਵਾਲਾ ਦਾ ਬੁੱਤ, ਬੁੱਤ ਦੇ ਗਲ ਲੱਗ ਰੋਏ ਮਾਪੇ, ਵੀਡੀਓ ਵੇਖ ਹਰ ਕੋਈ ਹੋ ਰਿਹਾ ਭਾਵੁਕ

ਇਸ ਦੇ ਨਾਲ ਹੀ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ । ਜਿਸ ‘ਚ ਉਸ ਦੀ ਤਸਵੀਰ ਦੇ ਅੱਗੇ ਅਵਾਰਡ ਰੱਖਿਆ ਹੋਇਆ ਨਜ਼ਰ ਆ ਰਿਹਾ ਹੈ । ਸਿੱਧੂ ਮੂਸੇਵਾਲਾ ਇੱਕ ਅਜਿਹਾ ਗਾਇਕ ਸੀ ਜਿਸ ਨੇ ਬਹੁਤ ਹੀ ਛੋਟੀ ਉਮਰ ‘ਚ ਗਾਇਕੀ ਦੇ ਖੇਤਰ ‘ਚ ਵੱਡੀਆਂ ਪੁਲਾਘਾਂ ਪੁੱਟੀਆਂ ਸਨ ।

Sidhu Moosewala and Amrit Maan-min image From instagram

ਉਸ ਨੇ ਚਾਰ ਪੰਜ ਸਾਲਾਂ ‘ਚ ਹੀ ਇੰਡਸਟਰੀ ‘ਚ ਖੁਦ ਨੂੰ ਸਥਾਪਿਤ ਕਰ ਲਿਆ ਸੀ ਅਤੇ ਉਹ ਸਭ ਕੁਝ ਹਾਸਲ ਕਰ ਲਿਆ ਸੀ । ਜਿਸ ਨੂੰ ਹਾਸਲ ਕਰਨ ਦੇ ਲਈ ਲੋਕਾਂ ਨੂੰ ਸਾਰੀ ਉਮਰ ਲੱਗ ਜਾਂਦੀ ਹੈ । ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਸਿੱਧੂ ਮੂਸੇਵਾਲਾ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਸੀ ਅਤੇ ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network