ਦਿਲਜੀਤ ਦੋਸਾਂਝ ਕੋਲ ਪ੍ਰਾਈਵੇਟ ਜਹਾਜ਼ ਹੈ ਜਾਂ ਨਹੀਂ ਕੀਤਾ ਖੁਲਾਸਾ

Written by  Shaminder   |  March 12th 2019 01:47 PM  |  Updated: March 12th 2019 01:47 PM

ਦਿਲਜੀਤ ਦੋਸਾਂਝ ਕੋਲ ਪ੍ਰਾਈਵੇਟ ਜਹਾਜ਼ ਹੈ ਜਾਂ ਨਹੀਂ ਕੀਤਾ ਖੁਲਾਸਾ

ਦਿਲਜੀਤ ਦੋਸਾਂਝ ਇੱਕ ਅਜਿਹੇ ਕਲਾਕਾਰ ਹਨ ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਨੂੰ ਦੁਨੀਆ ਦੇ ਹਰ ਕੋਨੇ 'ਚ ਪਹੁੰਚਾਇਆ ਹੈ । ਉਨ੍ਹਾਂ ਨੇ ਹੁਣ ਤੱਕ ਨਾਂ ਸਿਰਫ਼ ਗਾਇਕੀ ਦੇ ਖੇਤਰ 'ਚ ਮੱਲ੍ਹਾਂ ਮਾਰੀਆਂ ਹਨ, ਬਲਕਿ ਪਾਲੀਵੁੱਡ 'ਚ ਵੀ ਆਪਣੀ ਅਦਾਕਾਰੀ ਦੇ ਨਾਲ ਵੱਖਰੀ ਪਛਾਣ ਬਣਾਈ ਹੈ । ਉਹ ਕਈ ਪ੍ਰੋਗਰਾਮਾਂ ਦਾ ਹਿੱਸਾ ਵੀ ਬਣੇ ਹਨ, ਜਿਸ 'ਚ ਉਨ੍ਹਾਂ ਨੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ।

ਹੋਰ ਵੇਖੋ :ਸਿਮੀ ਚਾਹਲ ਗੁਆਚੀ ਪੁਰਾਣੇ ਜ਼ਮਾਨੇ ਦੀਆਂ ਯਾਦਾਂ ‘ਚ ਗਾਇਆ ਬਾਲੀਵੁੱਡ ਦਾ ਇਹ ਹਿੱਟ ਗੀਤ, ਵੇਖੋ ਵੀਡੀਓ

Diljit Dosanjh Diljit Dosanjh

ਕਰਨ ਜੌਹਰ ਦੇ ਇੱਕ ਅਜਿਹੇ ਹੀ ਸ਼ੋਅ 'ਚ ਉਨ੍ਹਾਂ ਨੇ ਸ਼ਿਰਕਤ ਕੀਤੀ ਸੀ । ਜਿਸ ਦੌਰਾਨ ਉਨ੍ਹਾਂ ਨੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਸਨ । ਦਿਲਜੀਤ ਦੋਸਾਂਝ ਬਾਰੇ ਕਈ ਵਾਰ ਇਹ ਸੁਣਨ ਨੂੰ ਵੀ ਮਿਲ ਰਿਹਾ ਸੀ ਕਿ ਉਨ੍ਹਾਂ ਨੇ ਆਪਣਾ ਪਰਸਨਲ ਜਹਾਜ਼ ਰੱਖਿਆ ਹੋਇਆ ਹੈ ।

ਹੋਰ ਵੇਖੋ :ਇਸ ਤਰ੍ਹਾਂ ਫਿੱਟ ਰੱਖਦੇ ਹਨ ਬੱਬੂ ਮਾਨ ਆਪਣੇ ਆਪ ਨੂੰ, ਦੇਖੋ ਵੀਡਿਓ

Diljit Dosanjh Diljit Dosanjh

ਇਸ ਬਾਰੇ ਜਦੋਂ ਕਰਨ ਜੌਹਰ ਦੇ ਸ਼ੋਅ 'ਚ ਪੁੱਛਿਆ ਗਿਆ ਕਿ,ਕੀ ਉਨ੍ਹਾਂ ਕੋਲ ਆਪਣਾ ਪਰਸਨਲ ਜਹਾਜ਼ ਹੈ ਤਾਂ ਦਿਲਜੀਤ ਨੇ ਨਾਂਹ ਕਰ ਦਿੱੱਤੀ ਪਰ ਇਸ ਦੇ ਨਾਲ ਹੀ ਦਿਲਜੀਤ ਨੇ ਇਹ ਵੀ ਕਿਹਾ ਕਿ ਉਨ੍ਹਾਂ ਕੋਲ ਆਪਣਾ ਪਰਸਨਲ ਜਹਾਜ਼ ਤਾਂ ਨਹੀਂ ਹੈ,ਪਰ ਹੁਣ ਉਹ ਲੈਣਾ ਚਾਹੁੰਦੇ ਨੇ। ਦੱਸ ਦਈਏ ਕਿ ਕਰਨ ਜੌਹਰ ਦਾ ਇਹ ਸ਼ੋਅ ਕਾਫੀ ਹਰਮਨ ਪਿਆਰਾ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network