ਗਾਇਕ ਹਰਫ ਚੀਮਾ ਨੇ ਦਿੱਲੀ ਕਿਸਾਨ ਮੋਰਚੇ ਤੋਂ ਲਾਈਵ ਹੋ ਕਿ ਦੱਸਿਆ ਕਿ ਚੜ੍ਹਦੀ ਕਲਾਂ ‘ਚ ਹੈ ‘ਕਿਸਾਨੀ ਮੋਰਚਾ’, ਫੈਲ ਰਹੀਆਂ ਅਫਵਾਹਾਂ ਤੋਂ ਬਚੋ

written by Lajwinder kaur | April 26, 2021

ਪੰਜਾਬੀ ਗਾਇਕ ਹਰਫ ਚੀਮਾ ਉਨ੍ਹਾਂ ਕਲਾਕਾਰਾਂ ‘ਚੋਂ ਨੇ ਜੋ ਕਿ ਪਹਿਲੇ ਦਿਨ ਤੋਂ ਹੀ ਦਿੱਲੀ ਕਿਸਾਨੀ ਸੰਘਰਸ਼ ‘ਚ ਆਪਣੀ ਸੇਵਾਵਾਂ ਨਿਭਾ ਰਹੇ ਨੇ। ਉਹ ਹਲੇ ਵੀ ਦਿੱਲੀ ਕਿਸਾਨੀ ਸੰਘਰਸ਼ ‘ਚ ਆਪਣਾ ਯੋਗਦਾਨ ਨਿਭਾ ਰਹੇ ਨੇ। ਉਨ੍ਹਾਂ ਨੇ ਫੇਸਬੁੱਕ ਤੇ ਲਾਈਵ ਹੋ ਕਿ ਕਿਸਾਨੀ ਸੰਘਰਸ਼ ਬਾਰੇ ਦੱਸਿਆ ।

delhi kisani morcha harf cheema image credit: facebook

ਹੋਰ ਪੜ੍ਹੋ : ਜੱਸ ਮਾਣਕ ਨੇ ਲੋੜਵੰਦ ਲੋਕਾਂ ਨੂੰ ਵੰਡਿਆ ਖਾਣਾ, ਗਾਇਕ ਨੂੰ ਮਿਲਕੇ ਨਿੱਕੇ-ਨਿੱਕੇ ਬੱਚਿਆਂ ਦੇ ਚਿਹਰੇ ‘ਤੇ ਆਈ ਮੁਸਕਾਨ

image of harf cheema tikari border image credit: instagram

ਉਨ੍ਹਾਂ ਲੋਕਾਂ ਨੂੰ ਕਿਸਾਨੀ ਸੰਘਰਸ਼ ਬਾਰੇ ਫੈਲ ਰਹੀਆਂ ਅਫਵਾਹਾਂ ਤੋਂ ਬਚਣ ਦੇ ਲਈ ਕਿਹਾ ਹੈ । ਉਨ੍ਹਾਂ ਨੇ ਆਪਣੀ ਵੀਡੀਓ ਦੇ ਰਾਹੀਂ ਮੋਰਚੇ ਦੀ ਚੜ੍ਹਦੀ ਕਲਾਂ 'ਚ ਹੋਣ ਬਾਰੇ ਦੱਸਿਆ । ਵੀਡੀਓ ਚ ਉਨ੍ਹਾਂ ਬਜ਼ੁਰਗਾਂ ਦੇ ਨਾਲ ਜਵਾਨਾਂ ਨੂੰ ਵੀ ਮਿਲਾਇਆ ਜੋ ਕਿ ਇਸ ਸੰਘਰਸ਼ 'ਚ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਨੇ। ਉਨ੍ਹਾਂ ਨੇ ਗਾਇਕ ਕੰਵਰ ਗਰੇਵਾਲ ਦੇ ਨਾਲ ਮਿਲਕੇ ਸਾਰੇ ਲੋਕਾਂ ਨੂੰ ਕਿਸਾਨੀ ਸੰਘਰਸ਼ 'ਚ ਵੱਧ-ਵੱਧ ਸ਼ਾਮਿਲ ਹੋਣ ਦੀ ਵੀ ਅਪੀਲ ਕੀਤੀ।

image of harf cheema from delhi kisani morcha image credit: facebook

ਇਸ ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਦੇਸ਼ ਦਾ ਅਨੰਦਾਤਾ ਪਿਛਲੇ ਕਈ ਮਹੀਨਿਆਂ ਤੋਂ ਮਾਰੂ ਖੇਤੀ ਬਿੱਲਾਂ ਨੂੰ ਰੱਦ ਕਰਨ ਦੇ ਲਈ ਦਿੱਲੀ ਦੀਆਂ ਬਰੂਹਾਂ ਉੱਤੇ ਬੈਠੇ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰ ਰਹੇ ਨੇ। ਪਰ ਕੇਂਦਰ ਸਰਕਾਰ ਜੋ ਕਿ ਬੋਲੀ ਤੇ ਗੂੰਗੀ ਬਣ ਕੇ ਇਸ ਮਾਮਲੇ ਦਾ ਕੋਈ ਹੱਲ ਨਹੀਂ ਕਰ ਰਹੀ।

kisani delhi morcha image image credit: facebook


 

You may also like