ਗਾਇਕ ਜਸਬੀਰ ਜੱਸੀ ਨੇ ਸਾਂਝੀ ਕੀਤੀ ਹਰਭਜਨ ਮਾਨ ਅਤੇ ਹਰਜੀਤ ਹਰਮਨ ਦੇ ਨਾਲ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ By Shaminder 16 Feb 2022 | Updated On 16 Feb 2022 11:30 IST in Celebrities Special New Update Advertisment ਗਾਇਕ ਜਸਬੀਰ ਜੱਸੀ (Jasbir jassi) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਹਰਜੀਤ ਹਰਮਨAdvertisment (Harjit Harman) ਅਤੇ ਹਰਭਜਨ ਮਾਨ (Harbhajan Mann)ਦੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ‘ਜਦੋਂ ਮਿਲੇ ਤਿੰਨ ਯਾਰ’। ਇਸ ਦੇ ਨਾਲ ਹੀ ਉਨ੍ਹਾਂ ਨੇ ਹਰਭਜਨ ਮਾਨ ਅਤੇ ਹਰਜੀਤ ਹਰਮਨ ਨੂੰ ਵੀ ਟੈਗ ਕੀਤਾ ਹੈ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਲਗਾਤਾਰ ਕਮੈਂਟਸ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ । ਇਨ੍ਹਾਂ ਤਿੰਨਾਂ ਗਾਇਕਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਪਿਛਲੇ ਲੰਮੇ ਅਰਸੇ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ ਰਹੇ ਹਨ । image From instagram Advertisment ਹੋਰ ਪੜ੍ਹੋ : ਗੁਰਸ਼ਬਦ ਜਲਦ ਹੀ ਆਪਣੀ ਐਲਬਮ ‘ਦੀਵਾਨਾ’ ਨਾਲ ਹੋਣਗੇ ਹਾਜ਼ਰ ਤਿੰਨੋਂ ਗਾਇਕ ਆਪਣੀ ਸਾਫ ਸੁਥਰੀ ਗਾਇਕੀ ਦੇ ਲਈ ਜਾਣੇ ਜਾਂਦੇ ਹਨ । ਗਾਇਕੀ ਦੇ ਨਾਲ ਨਾਲ ਇਹ ਗਾਇਕ ਅਦਾਕਾਰੀ ਦੇ ਖੇਤਰ ‘ਚ ਵੀ ਮੱਲਾਂ ਮਾਰ ਰਹੇ ਹਨ । ਹਰਭਜਨ ਮਾਨ ਜਲਦ ਹੀ ਆਪਣੀ ਨਵੀਂ ਫ਼ਿਲਮ ‘ਪੀਆਰ’ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ । ਇਸ ਦੇ ਨਾਲ ਹੀ ਉਹ ਲਗਾਤਾਰ ਗੀਤ ਵੀ ਇੰਡਸਟਰੀ ਨੂੰ ਦੇ ਰਹੇ ਹਨ । ਇਸ ਤੋਂ ਇਲਾਵਾ ਗਾਇਕ ਜਸਬੀਰ ਜੱਸੀ ਵੀ ਆਪਣੀ ਬਿਹਤਰੀਨ ਗਾਇਕੀ ਦੇ ਲਈ ਜਾਣੇ ਜਾਂਦੇ ਹਨ । image From instagram ਜਦੋਂਕਿ ਹਰਜੀਤ ਹਰਮਨ ਵੀ ਗਾਇਕੀ ਦੇ ਨਾਲ ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹਨ । ਹੁਣ ਤੱਕ ਉਹ ਕਈ ਹਿੱਟ ਗੀਤਾਂ ਦੇ ਨਾਲ ਨਾਲ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੇ ਹਨ । ਜਸਬੀਰ ਜੱਸੀ ਵੀ ਹੁਣ ਤੱਕ ਕਈ ਹਿੱਟ ਗੀਤ ਗਾ ਚੁੱਕੇ ਹਨ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਹੁਣ ਇਨ੍ਹਾਂ ਤਿੰਨਾਂ ਦੀ ਵਾਇਰਲ ਹੋ ਰਹੀ ਤਸਵੀਰ ਤੋਂ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਸ਼ਾਇਦ ਇਹ ਤਿੰਨਾਂ ਗਾਇਕਾਂ ਦੀ ਤਿੱਕੜੀ ਕੁਝ ਨਵਾਂ ਲੈ ਕੇ ਆ ਰਹੀ ਹੈ । View this post on Instagram A post shared by Jassi (@jassijasbir) #pollywood #harbhajan-maan #jasbir-jassi #harjit-harman #pics Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article