‘Mexico’ ਗੀਤ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਚੱਲ ਰਹੇ ਕਾਪੀ ਵਿਵਾਦ ‘ਤੇ ਗਾਇਕ ਕੁਲਬੀਰ ਝਿੰਜਰ ਨੇ ਦੱਸਿਆ ਅਸਲ ਸੱਚ

Written by  Lajwinder kaur   |  April 17th 2021 05:46 PM  |  Updated: April 17th 2021 05:49 PM

‘Mexico’ ਗੀਤ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਚੱਲ ਰਹੇ ਕਾਪੀ ਵਿਵਾਦ ‘ਤੇ ਗਾਇਕ ਕੁਲਬੀਰ ਝਿੰਜਰ ਨੇ ਦੱਸਿਆ ਅਸਲ ਸੱਚ

ਪੰਜਾਬੀ ਗਾਇਕ ਕੁਲਬੀਰ ਝਿੰਜਰ ਜੋ ਕਿ ਬਹੁਤ ਜਲਦ ਆਪਣੇ ਨਵੇਂ ਗੀਤ ‘Mexico’ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਵਾਲੇ ਨੇ। ਉਨ੍ਹਾਂ ਨੇ ਆਪਣੇ ਨਵੇਂ ਗੀਤ ‘Mexico’ ਦਾ ਪੋਸਟਰ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਇਸ ਗੀਤ ਨੂੰ ਲੈ ਕੇ ਕਾਪੀ ਕਰਨ ਕਰਕੇ ਵਿਵਾਦਾਂ ਚ ਚੱਲ ਰਿਹਾ ਹੈ। ਕਿਉਂਕਿ ਕੁਝ ਸਮੇਂ ਪਹਿਲਾਂ ਹੀ ਕਰਨ ਔਜਲਾ ਦਾ ‘Mexico’ ਟਾਈਟਲ ਹੇਠ ਗੀਤ ਲੈ ਕੇ ਆਏ ਸੀ। ਜਿਸ ਕਰਕੇ ਇਹ ਵਿਵਾਦ ਚੱਲ ਰਿਹਾ ਹੈ।

poster of kulbir jhinjer's song mexico poster

ਹੋਰ ਪੜ੍ਹੋ : ਕਾਮੇਡੀਅਨ ਸੁਗੰਧਾ ਮਿਸ਼ਰਾ ਦੀ ਹੋਈ ਮੰਗਣੀ, ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਤਸਵੀਰ, ਕਲਾਕਾਰ ਕਮੈਂਟ ਕਰਕੇ ਦੇ ਰਹੇ ਨੇ ਵਧਾਈਆਂ

inside image of kulbir jhinjer mexico song

ਜਿਸ ਕਰਕੇ ਗਾਇਕ ਕੁਲਬੀਰ ਝਿੰਜਰ ਨੇ ਆਪਣੀ ਫੋਨ ਦੀ ਵੀਡੀਓ ਸਕਰੀਨ ਰਿਕਾਡਿੰਗ ਪੋਸਟ ਕਰਦੇ ਹੋਏ ਪੇਸ਼ ਕੀਤਾ ਹੈ ਇਹ ਗੀਤ ਪਿਛਲੇ ਸਾਲ ਤਿਆਰ ਕੀਤਾ ਗਿਆ । ਗੀਤ ਦੇ ਸੱਚ ਬਾਰੇ ਦੱਸਦੇ ਹੋਏ ਗਾਇਕ ਨੇ ਕੈਪਸ਼ਨ ਚ ਲਿਖਿਆ ਹੈ- ਵੀਰੇ ਕਿਉਂ issue ਬਣਾਇਆ, ਤੁਸੀਂ ਸੌਗ ਸੁਣੋ ਤੇ ਸਵਾਦ ਲਉ, ਬਾਕੀ ਰਹੀ ਗੱਲ ਕਾਪੀ ਦੀ, ਤਾਰੀਖ ਨੋਟ ਕਰੋ Mexico ਦਾ ਮਾਸਟਰ ਪਿਛਲੇ ਸਾਲ 9/11/20 ਨੂੰ ਮੇਰੀ email ਤੇ ਆ ਗਿਆ ਸੀ , ਕਰਨ ਔਜਲਾ ਛੋਟਾ ਭਰਾ ਵਰਗਾ ਮੈਨੂੰ, , ਉਸ ਨੂੰ ਮੈਂ ਸਟਰਗਲ ਦੇ ਦਿਨਾਂ ਤੋਂ ਜਾਣਦਾ, ❤️, ਇਵੇਂ ਨਾ ਵਿਵਾਦ ਬਣਾਉ , ਸਵਾਦ ਲਉ ਗਾਣੇ ਦਾ, ਕਿਸੇ ਨੇ ਵੀ ਕਿਸੇ ਦਾ ਕਾਪੀ ਨਹੀਂ ਕੀਤਾ, idea CLASH" ਹੋ ਗਿਆ ਬਸ, ਲਵ ਯੂ’ । ਇੱਕ ਲੱਖ ਤੋਂ ਵੱਧ ਲੋਕ ਇਸ ਪੋਸਟ ਨੂੰ ਦੇਖ ਚੁੱਕੇ ਨੇ। ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਨੇ।

image of kulbir jhinjer image source- instagram

ਦੱਸ ਦਈਏ ਇਸ ਆਉਣ ਵਾਲੇ ਨਵੇਂ ਗੀਤ ਦੇ ਬੋਲ ਖੁਦ ਕੁਲਬੀਰ ਝਿੰਜਰ ਨੇ ਹੀ ਲਿਖੇ ਨੇ ਤੇ ਸੰਗੀਤ manna music ਦਾ ਹੋਵੇਗਾ । ਇਹ ਪੂਰਾ ਗੀਤ ਬਹੁਤ ਜਲਦ ਦਰਸ਼ਕਾਂ ਦੀ ਕਚਹਿਰੀ ਚ ਹਾਜ਼ਿਰ ਹੋ ਜਾਵੇਗਾ। ਕੁਲਬੀਰ ਝਿੰਜਰ ਪੰਜਾਬੀ ਸੰਗੀਤ ਜਗਤ ਦੇ ਨਾਮੀ ਗਾਇਕਾਂ ‘ਚੋਂ ਇੱਕ ਨੇ । ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network