ਗਾਇਕ ਲਖਵਿੰਦਰ ਵਡਾਲੀ ਦਾ ਨਵਾਂ ਗੀਤ 'ਨਜ਼ਾਰਾ' ਰਿਲੀਜ਼ 

written by Rupinder Kaler | May 05, 2021

ਸੂਫੀ ਗਾਇਕ ਲਖਵਿੰਦਰ ਵਡਾਲੀ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦੇ ਰਹੇ ਹਨ । ਉਹਨਾਂ ਦਾ ਨਵਾਂ ਗਾਣਾ 'ਨਜ਼ਾਰਾ' ਰਿਲੀਜ਼ ਹੋ ਗਿਆ ਹੈ । ਜਿਸ ਨੂੰ ਉਹਨਾ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਗਾਣੇ ਵਿੱਚ ਲਖਵਿੰਦਰ ਦੇ ਨਾਲ ਮਾਹਿਰਾ ਸ਼ਰਮਾ ਨੂੰ ਫੀਚਰ ਕੀਤਾ ਗਿਆ ਹੈ । ਇਸ ਗੀਤ ਵਿੱਚ ਮਾਹਿਰਾ ਦੇ ਨਾਲ ਪਾਰਸ ਛਾਬੜਾ ਵੀ ਨਜ਼ਰ ਆ ਰਹੇ ਹਨ । Voice of Punjab 10: Watch Melodious Performance Of Lakhwinder Wadali Tonight ਹੋਰ ਪੜ੍ਹੋ : ਗਾਇਕ ਵੀਤ ਬਲਜੀਤ ਨੇ ਸਾਂਝਾ ਕੀਤਾ ਨਵੇਂ ਗੀਤ ‘DD1’ ਦਾ ਫਰਸਟ ਲੁੱਕ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

Pic Courtesy: Youtube
ਗਾਣੇ ਵਿੱਚ ਲਖਵਿੰਦਰ ਵਡਾਲੀ ਦੇ ਨਾਲ ਨਾਲ ਪੂਰਨ ਚੰਦ ਵਡਾਲੀ ਦੀ ਆਵਾਜ਼ ਵੀ ਲੋਕਾਂ ਦੀ ਰੂਹ ਨੂੰ ਸਕੂਨ ਦਿੰਦੀ ਹੈ । ਗੀਤ ਦਾ ਮਿਊਜ਼ਿਕ AAR BEE & Sufi Bhatt  ਨੇ ਤਿਆਰ ਕੀਤਾ ਹੈ ਜਦੋਂ ਕਿ ਗੀਤ ਦੇ ਬੋਲ Fida Batalvi (K.Sharanjit Singh)   ਨੇ ਲਿਖੇ ਹਨ ।
Pic Courtesy: Youtube
ਗੀਤ ਦੀ ਵੀਡੀਓ Director Jot ਨੇ ਤਿਆਰ ਕੀਤਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਮਾਹਿਰਾ ਸ਼ਰਮਾ ਕਰਣ ਔਜਲਾ ਦੇ ਗੀਤ ਮੈਕਸੀਕੋ ਕੋਕਾ ਗੀਤ ਵਿੱਚ ਨਜ਼ਰ ਆ ਚੁੱਕੀ ਹੈ । ਇਸ ਤੋਂ ਇਲਾਵਾ ਮਨਕਿਰਤ ਔਲਖ ਦੇ ਗੀਤ ਵਿੱਚ ਵੀ ਨਜ਼ਰ ਆ ਚੁੱਕੀ ਹੈ ।

0 Comments
0

You may also like