Advertisment

ਭਾਰਤੀ ਪੁਰਸ਼ ਹਾਕੀ ਟੀਮ ਨੂੰ ਕਾਂਸੀ ਦਾ ਮੈਡਲ ਮਿਲਣ ’ਤੇ ਗਾਇਕ ਭੁਪਿੰਦਰ ਗਿੱਲ ਤੇ ਨੀਰੂ ਬਾਜਵਾ ਨੇ ਵੰਡੇ ਲੱਡੂ

author-image
By Rupinder Kaler
New Update
ਭਾਰਤੀ ਪੁਰਸ਼ ਹਾਕੀ ਟੀਮ ਨੂੰ ਕਾਂਸੀ ਦਾ ਮੈਡਲ ਮਿਲਣ ’ਤੇ ਗਾਇਕ ਭੁਪਿੰਦਰ ਗਿੱਲ ਤੇ ਨੀਰੂ ਬਾਜਵਾ ਨੇ ਵੰਡੇ ਲੱਡੂ
Advertisment
ਭਾਰਤੀ ਪੁਰਸ਼ ਹਾਕੀ ਟੀਮ ਨੇ ਚਾਰ ਦਹਾਕਿਆਂ ਬਾਅਦ ਓਲੰਪਿਕਸ ਵਿੱਚ ਕਾਂਸੀ ਦਾ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ । ਇਸ ਜਿੱਤ ਨੂੰ ਲੈ ਕੇ ਦੇਸ਼ ਵਿੱਚ ਜਸ਼ਨ ਦਾ ਮਹੌਲ ਹੈ । ਹਰ ਕੋਈ ਇਸ ਜਿੱਤ ਤੇ ਜਸ਼ਨ ਮਨਾ ਰਿਹਾ ਹੈ । ਗਾਇਕ
Advertisment
ਭੁiਪਿੰਦਰ ਗਿੱਲ ਨੇ ਤਾਂ ਲੱਡੂ ਵੰਡ ਕੇ ਇਸ ਜਿੱਤ ਤੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਹੈ । publive-image Pic Courtesy: twitter ਹੋਰ ਪੜ੍ਹੋ : ਸਤਵਿੰਦਰ ਬੁੱਗਾ ਗੁਰੂ ਗੋਬਿੰਦ ਸਿੰਘ ਜੀ ਦੇ ਕਿਲੇ ਤਾਰਾਗੜ੍ਹ ‘ਚ ਸੇਵਾ ਲਈ ਪਹੁੰਚੇ, ਐੱਨ ਆਰ ਆਈ ਵੀਰਾਂ ਨੂੰ ਵੀ ਸੇਵਾ ਲਈ ਅੱਗੇ ਆਉੇਣ ਦੀ ਕੀਤੀ ਅਪੀਲ
Advertisment
publive-image Pic Courtesy: twitter ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਉਹ ਲੱਡੂ ਵੰਡਦੇ ਦਿਖਾਈ ਦੇ ਰਹੇ ਹਨ । ਇਸੇ ਤਰ੍ਹਾਂ ਅਦਾਕਾਰਾ ਨੀਰੂ ਬਾਜਵਾ ਨੇ ਵੀ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ । publive-image Pic Courtesy: twitter ਇਸ ਵੀਡੀਓ ਵਿੱਚ ਹਾਕੀ ਖਿਡਾਰੀਆਂ ਨੂੰ ਕਾਂਸੀ ਦੇ ਮੈਡਲ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਬੀਤੇ ਦਿਨ ਭਾਰਤੀ ਪੁਰਸ਼ ਹਾਕੀ ਟੀਮ ਨੇ ਜਰਮਨੀ ਨੂੰ 5-4 ਨਾਲ ਮਾਤ ਦਿੱਤੀ ਸੀ ।
Advertisment
 
View this post on Instagram
 

A post shared by BHUPINDER GILL (@imbhupinder_gill)

ਇਸ ਮੁਕਾਬਲੇ ਵਿੱਚ ਮੈਚ ਦੇ ਸ਼ੁਰੂ ਵਿੱਚ ਹੀ ਜਰਮਨੀ ਨੇ ਇੱਕ ਗੋਲ ਕਰ ਦਿੱਤਾ ਸੀ । ਮੈਚ ਦੇ ਦੂਜੇ ਕੁਆਰਟਰ ਵਿੱਚ ਭਾਰਤ ਤੇ ਜਰਮਨੀ 3-3 ਗੋਲਾਂ ਦੀ ਬਰਾਬਰੀ 'ਤੇ ਸਨ । ਤੀਜੇ ਕੁਆਰਟਰ ਵਿੱਚ ਭਾਰਤ ਨੂੰ ਪੈਨਲਟੀ ਸ੍ਰਟੋਕ ਮਿਲਿਆ ਤੇ ਭਾਰਤ ਨੇ ਇੱਕ ਗੋਲ ਹੋਰ ਕੀਤਾ । ਭਾਰਤ ਨੇ ਓਲੰਪਿਕ ਹਾਕੀ ਵਿੱਚ ਆਖਰੀ ਸੋਨ ਤਗਮਾ 1980 ਵਿੱਚ ਮਾਸਕੋ ਵਿੱਚ ਜਿੱਤਿਆ ਸੀ।
 
View this post on Instagram
 

A post shared by Neeru Bajwa (@neerubajwa)

Advertisment

Stay updated with the latest news headlines.

Follow us:
Advertisment
Advertisment
Latest Stories
Advertisment