ਲਖਵਿੰਦਰ ਵਡਾਲੀ ਨੇ ਬਾਲੀਵੁੱਡ ਫ਼ਿਲਮ ਲਈ ਗਾਇਆ ਗਾਣਾ, ਪਿਤਾ ਪੂਰਨ ਚੰਦ ਵਡਾਲੀ ਨੇ ਕੀਤੀ ਇਸ ਤਰ੍ਹਾਂ ਤਾਰੀਫ

written by Rupinder Kaler | April 07, 2021

ਬੌਲੀਵੁੱਡ ਫਿਲਮ 'ਕੋਈ ਜਾਨੇ ਨਾ' ਦੇ ਇੱਕ ਗਾਣੇ ਨੂੰ ਲਖਵਿੰਦਰ ਵਡਾਲੀ ਨੇ ਆਪਣੀ ਆਵਾਜ਼ ਦਿੱਤੀ ਹੈ ।ਬਾਲੀਵੁੱਡ ਫ਼ਿਲਮ ਦਾ ਇਹ ਗਾਣਾ ਪੂਰਨ ਚੰਦ ਵਡਾਲੀ ਦੇ ਗਾਣੇ 'ਰੱਬ ਮੰਨਿਆ' ਦਾ ਰੀ-ਕ੍ਰੀਏਸ਼ਨ ਹੈ । ਕੁਨਾਲ ਕਪੂਰ ਤੇ ਅਮਾਰਿਆ ਦਸਤੂਰ ਸਟਾਰਰ ਫਿਲਮ ਵਿੱਚ ਸ਼ਾਮਿਲ ਕੀਤੇ ਇਸ ਗਾਣੇ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਹੋਰ ਪੜ੍ਹੋ : ਕੋਰੋਨਾ ਵਾਇਰਸ ਦੇ ਨਾਂਅ ’ਤੇ ਹੋਣ ਵਾਲੇ ਫਰਜ਼ੀਵਾੜੇ ਦਾ ਰਾਖੀ ਸਾਵੰਤ ਨੇ ਕੀਤਾ ਖੁਲਾਸਾ, ਵੀਡੀਓ ਵਾਇਰਲ ਗੀਤ ਦਾ ਔਰੀਜ਼ਨਲ ਵਰਜ਼ਨ ਪਦਮ ਸ਼੍ਰੀ ਪੂਰਨ ਚੰਦ ਵਡਾਲੀ ਤੇ ਮਰਹੂਮ ਪਿਆਰੇ ਲਾਲ ਵਡਾਲੀ ਨੇ ਗਾਇਆ ਸੀ। ਜਦੋਂਕਿ ਇਸ ਗੀਤ ਦੇ ਰੀ-ਕ੍ਰੀਏਸ਼ਨ ਵਰਜ਼ਨ ਨੂੰ ਲਖਵਿੰਦਰ ਨੇ ਗਾਇਆ ਹੈ । ਜਦੋਂ ਲਖਵਿੰਦਰ ਦੀ ਆਵਾਜ਼ ਵਿੱਚ ਪਿਤਾ ਪੂਰਨ ਚੰਦ ਵਡਾਲੀ ਨੇ ਇਹ ਗਾਣਾ ਸੁਣਿਆ ਤਾਂ ਉਹ ਇਸ ਗੀਤ ਦੇ ਰੀ-ਕ੍ਰੀਏਸ਼ਨ ਦੀ ਤਾਰੀਫ ਕਰਨ ਤੋਂ ਬਿਨਾਂ ਨਾ ਰਹਿ ਸਕੇ ।

ਤੈਨੂੰ ਰੱਬ ਮੰਨਿਆ ਗੀਤ ਨੂੰ ਲਖਵਿੰਦਰ ਵਡਾਲੀ ਦੀ ਆਵਾਜ਼ ਵਿੱਚ ਰੋਚਕ ਕੋਹਲੀ ਨੇ ਰਿਕੀਰੀਏਟ ਕੀਤਾ ਹੈ। ਲਖਵਿੰਦਰ ਦੇ ਨਾਲ ਇਸ ਗੀਤ ਨੂੰ ਬੌਲੀਵੁੱਡ ਪਲੇਅ ਬੈਕ ਸਿੰਗਰ ਨੀਤੀ ਮੋਹਨ ਨੇ ਗਾਇਆ ਹੈ। ਇਸ ਗੀਤ ਨੂੰ ਯੂਟਿਊਬ 'ਤੇ ਹੁਣ ਤੱਕ 15 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।

0 Comments
0

You may also like