ਟ੍ਰੈਂਡਿੰਗ ‘ਚ ਚੱਲ ਰਿਹਾ ਐਮੀ ਵਿਰਕ ਦਾ ਗੀਤ ‘ਦਰਸ਼ਨ’, ਫੈਨਸ ਨੂੰ ਆਇਆ ਪਸੰਦ

ਗੀਤ ਦੇ ਬੋਲ ਟੀਮ ਮਿਊਜ਼ੀਕਲ ਡੌਕਟਰਜ਼ ਦੇ ਵੱਲੋਂ ਲਿਖੇ ਗਏ ਹਨ ਤੇ ਗੀਤ ਨੂੰ ਸੰਗੀਤਬੱਧ ਵੀ ਉਨ੍ਹਾਂ ਦੇ ਵੱਲੋਂ ਹੀ ਕੀਤਾ ਗਿਆ ਹੈ।

Written by  Shaminder   |  May 08th 2024 05:18 PM  |  Updated: May 08th 2024 05:43 PM

ਟ੍ਰੈਂਡਿੰਗ ‘ਚ ਚੱਲ ਰਿਹਾ ਐਮੀ ਵਿਰਕ ਦਾ ਗੀਤ ‘ਦਰਸ਼ਨ’, ਫੈਨਸ ਨੂੰ ਆਇਆ ਪਸੰਦ

ਐਮੀ ਵਿਰਕ (Ammy Virk) ਦਾ ਨਵਾਂ ਗੀਤ ‘ਦਰਸ਼ਨ’ ਟ੍ਰੈਂਡਿੰਗ ‘ਚ ਚੱਲ ਰਿਹਾ ਹੈ। ਫੈਨਸ ਦੇ ਵੱਲੋਂ ਇਸ ਗੀਤ ਨੂੰ ਪਸੰਦ ਕੀਤਾ ਜਾ ਰਿਹਾ ਹੈ। ਗੀਤ ਦੇ ਬੋਲ ਟੀਮ ਮਿਊਜ਼ੀਕਲ ਡੌਕਟਰਜ਼ ਦੇ ਵੱਲੋਂ ਲਿਖੇ ਗਏ ਹਨ ਤੇ ਗੀਤ ਨੂੰ ਸੰਗੀਤਬੱਧ ਵੀ ਉਨ੍ਹਾਂ ਦੇ ਵੱਲੋਂ ਹੀ ਕੀਤਾ ਗਿਆ ਹੈ। ਮਿਊਜ਼ਿਕ ਵੀ ਸੁੱਖ ਈ ਮਿਊਜ਼ੀਕਲ ਡੌਕਟਰਜ਼ ਦੇ ਵੱਲੋਂ ਦਿੱਤਾ ਗਿਆ ਹੈ। ਇਸ ਗੀਤ ਨੂੰ ਫੈਨਸ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।

ਹੋਰ ਪੜ੍ਹੋ : ਪੰਜਾਬ ‘ਚ ਘੱਟਦੇ ਜੰਗਲਾਤ ਖੇਤਰ ਨੂੰ ਵੇਖਦੇ ਹੋਏ ਇਸ ਸੰਸਥਾ ਨੇ ਪੰਜਾਬ ‘ਚ 1 ਅਰਬ ਬੂਟੇ ਲਗਾਉਣ ਦਾ ਮਿੱਥਿਆ ਟੀਚਾ,ਸਿੰਮੀ ਚਾਹਲ ਰੂਪੀ ਗਿੱਲ ਸਣੇ ਕਈ ਕਲਾਕਾਰਾਂ ਦੇ ਨਾਂਅ ‘ਤੇ ਲਗਾਏ ਬੂਟੇ

ਐਮੀ ਵਿਰਕ ਦਾ ਵਰਕ ਫ੍ਰੰਟ 

ਐਮੀ ਵਿਰਕ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।

ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਗਿਆ ਹੈ। ਐਮੀ ਵਿਰਕ ਆਪਣੀ ਫ਼ਿਲਮ ‘ਕੁੜੀ ਹਰਿਆਣੇ ਵੱਲ ਦੀ’ ਨੂੰ ਲੈ ਕੇ ਚਰਚਾ ‘ਚ ਹਨ । ਇਸ ਫ਼ਿਲਮ ‘ਚ ਸੋਨਮ ਬਾਜਵਾ ਉਨ੍ਹਾਂ ਦੇ ਨਾਲ ਨਜ਼ਰ ਆਏਗੀ।ਦਰਸ਼ਕ ਵੀ ਇਸ ਜੋੜੀ ਦੀ ਫ਼ਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਤੋਂ ਪਹਿਲਾਂ ਇਹ ਜੋੜੀ ਫ਼ਿਲਮ ‘ਨਿੱਕਾ ਜ਼ੈਲਦਾਰ’ ‘ਚ ਨਜ਼ਰ ਆ ਚੁੱਕੀ ਹੈ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network