Advertisment

ਗੁਰਨਾਮ ਭੁੱਲਰ ਦੀ ਫਿਲਮ 'ਪਰਿੰਦਾ ਪਾਰ ਗਿਆ' ਤੋਂ ਰਿਲੀਜ਼ ਹੋਇਆ ਨਵਾਂ ਗੀਤ 'ਗੇਮ', ਵੇਖੋ ਵੀਡੀਓ

ਮਸ਼ਹੂਰ ਪੰਜਾਬੀ ਗਾਇਕ ਗੁਰਨਾਮ ਭੁੱਲਰ (Gurnam Bhullar) ਦੇ ਪ੍ਰਸ਼ੰਸਕ ਉਸ ਦੀ ਬਹੁਤ ਹੀ ਉਡੀਕੀ ਜਾ ਰਹੀ ਫਿਲਮ ‘ਪਰਿੰਦਾ ਪਾਰ ਗਿਆ’ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫਿਲਮ ਦੀ ਰਿਲੀਜ਼ ਦੇ ਨੇੜੇ ਆਉਣ ਨਾਲ ਦਰਸ਼ਕਾਂ ਵਿੱਚ ਇਸ ਫਿਲਮ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਹਾਲ ਹੀ 'ਚ ਇਸ ਫਿਲਮ ਦਾ ਪਹਿਲਾ ਗੀਤ 'ਗੇਮ' ਰਿਲੀਜ਼ ਹੋ ਚੁੱਕਾ ਹੈ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

author-image
By Pushp Raj
New Update
ਗੁਰਨਾਮ ਭੁੱਲਰ ਦੀ ਫਿਲਮ 'ਪਰਿੰਦਾ ਪਾਰ ਗਿਆ' ਤੋਂ ਰਿਲੀਜ਼ ਹੋਇਆ ਨਵਾਂ ਗੀਤ 'ਗੇਮ', ਵੇਖੋ ਵੀਡੀਓ
Advertisment

 "Parinda Paar Geyaa" Song  “Game”:  ਮਸ਼ਹੂਰ ਪੰਜਾਬੀ ਗਾਇਕ ਗੁਰਨਾਮ ਭੁੱਲਰ (Gurnam Bhullar) ਦੇ ਪ੍ਰਸ਼ੰਸਕ ਉਸ ਦੀ ਬਹੁਤ ਹੀ ਉਡੀਕੀ ਜਾ ਰਹੀ ਫਿਲਮ ‘ਪਰਿੰਦਾ ਪਾਰ ਗਿਆ’ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫਿਲਮ ਦੀ ਰਿਲੀਜ਼ ਦੇ ਨੇੜੇ ਆਉਣ ਨਾਲ ਦਰਸ਼ਕਾਂ ਵਿੱਚ ਇਸ ਫਿਲਮ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਹਾਲ ਹੀ 'ਚ ਇਸ ਫਿਲਮ ਦਾ ਪਹਿਲਾ ਗੀਤ 'ਗੇਮ' ਰਿਲੀਜ਼ ਹੋ ਚੁੱਕਾ ਹੈ। ਇਸ  ਗੀਤ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।  

Advertisment


ਦੱਸ ਦਈਏ ਕਿ ਫ਼ਿਲਮ "ਪਰਿੰਦਾ ਪਾਰ ਗਿਆ" ਦੇ ਇਸ ਗੀਤ ਤੋਂ ਪਹਿਲਾਂ  ਇਸ ਦਾ ਪੋਸਟਰ ਤੇ ਟ੍ਰੇਲਰ ਰਿਲੀਜ਼ ਕੀਤਾ ਗਿਆ ਸੀ। ਇਹ ਫ਼ਿਲਮ 24 ਨਵੰਬਰ ਨੂੰ ਸਿਨੇਮੇ ਘਰਾਂ ਵਿੱਚ ਰਿਲੀਜ਼ ਹੋਵੇਗੀ। ਦਰਸ਼ਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 

ਇਸ ਫਿਲਮ ਦੇ ਹਾਲ ਹੀ 'ਚ ਰਿਲੀਜ਼ ਹੋਏ ਨਵੇਂ ਗੀਤ ਬਾਰੇ ਗੱਲ ਕਰੀਏ ਤਾਂ ਗੀਤ ਦਾ ਟਾਈਟਲ ਗੇਮ ਹੈ। ਇਸ ਗੀਤ ਦੇ ਬੋਲ Khara ਵੱਲੋਂ ਲਿਖੇ ਗਏ ਹਨ। ਇਸ ਗੀਤ ਦੇ ਕੰਮਪੋਜ਼ਰ ਤੇ ਗਾਇਕ ਗੁਰਨਾਮ ਭੁੱਲਰ ਹਨ। ਗਾਇਕ ਨੇ ਇਹ ਗੀਤ ਖ਼ੁਦ ਦੀ ਆਵਾਜ਼ 'ਚ ਗਾਇਆ ਹੈ। ਇਸ ਗੀਤ 'ਚ ਗੁਰਨਾਮ ਭੁੱਲਰ ਇੱਕ ਗਾਇਕ ਵਜੋਂ ਨਜ਼ਰ ਆ ਰਹੇ ਹਨ ਜੋ ਆਪਣੀ ਸੰਗੀਤ ਦੁਨੀਆ 'ਚ ਰਹਿ ਕੇ ਆਪਣੇ ਅਤੀਤ ਨੂੰ ਭੁੱਲਣ ਦੀ ਕੋਸ਼ਿਸ਼ ਕਰਦਾ ਨਜ਼ਰ ਆ ਰਿਹਾ ਹੈ। ਇਸ ਗੀਤ ਨੂੰ Diamondstar Worldwide ਚੈਨਲ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ ਤੇ ਇਸ ਦਾ ਸੰਗੀਤ Mxrci ਵੱਲੋਂ ਦਿੱਤਾ ਗਿਆ ਹੈ।                                              

Advertisment

ਦੱਸਣਯੋਗ ਹੈ ਕਿ ਫਿਲਮ ‘ਪਰਿੰਦਾ ਪਾਰ ਗਿਆ’ ਨੂੰ ਪਹਿਲਾਂ ਸੁਪਰਸਟਾਰ ਦਾ ਸਿਰਲੇਖ ਦਿੱਤਾ ਗਿਆ ਸੀ, ਇਸ ਫਿਲਮ ਵਿੱਚ ਇੱਕ ਮੁੰਡੇ ਦੀ ਦਰਦ ਭਰੀ ਪ੍ਰੇਮ ਕਹਾਣੀ ਵਿਖਾਈ ਗਈ ਹੈ , ਜੋ ਕਿ ਆਪਣੀ ਪ੍ਰੇਮਿਕਾ ਤੋਂ ਵਿੱਛੜ ਕੇ ਬੇਹਦ ਦੁਖੀ ਹੈ ਆਖਿਰ ਉਹ ਇਸ ਦਰਦ ਚੋਂ ਨਿਕਲ ਪਾਵੇਗਾ ਜਾਂ ਨਹੀਂ ਇਹ ਤਾਂ  ਫਿਲਮ ਵੇਖਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ।  

ਹੋਰ ਪੜ੍ਹੋ: ਵਿਆਹ ਮਗਰੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ ਪੰਜਾਬੀ ਗਾਇਕ ਗੁਰਨਾਮ ਭੁੱਲਰ, ਵੇਖੋ ਤਸਵੀਰਾਂ

ਆਰਆਰਜੀ ਮੋਸ਼ਨ ਪਿਕਚਰਜ਼ ਦੇ ਸਹਿਯੋਗ ਨਾਲ ਜੀਐਸ ਗੋਗਾ ਦੁਆਰਾ ਪੇਸ਼ ਕੀਤੀ ਗਈ, ਫਿਲਮ ਪਰਿੰਦਾ ਪਾਰ ਗਿਆ ਦਾ ਨਿਰਦੇਸ਼ਨ ਸ਼ਿਤਿਜ ਚੌਧਰੀ ਦੁਆਰਾ ਕੀਤਾ ਗਿਆ ਹੈ ਜਦੋਂ ਕਿ ਰਵੀ ਢਿੱਲੋਂ, ਜਗਦੀਪ ਰੀਹਲ, ਜਸਵਿੰਦਰ ਤੂਰ, ਗੁਰਪ੍ਰੀਤ ਸਿੰਘ ਗੋਗਾ ਦੁਆਰਾ ਨਿਰਮਿਤ ਹੈ। ਫਿਲਮ ਵਿੱਚ ਗੁਰਨਾਮ ਭੁੱਲਰ ਦੇ ਨਾਲ ਗੁਰਨਾਜ਼ਰ ਚੱਠਾ ਅਤੇ ਈਸ਼ਾ ਸ਼ਰਮਾ ਮੁੱਖ ਭੂਮਿਕਾ ਵਿੱਚ ਹਨ, ਜੋ ਇਸ ਫਿਲਮ ਨਾਲ ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਣੀ ਸ਼ੁਰੂਆਤ ਕਰਨਗੇ। ਇਹ ਫਿਲਮ 3 ਨਵੰਬਰ ਦੀ ਬਜਾਏ 24 ਨਵੰਬਰ 2023 ਨੂੰ ਰਿਲੀਜ਼ ਹੋਣ ਵਾਲੀ ਹੈ।


Advertisment

Stay updated with the latest news headlines.

Follow us:
Advertisment
Advertisment
Latest Stories
Advertisment