ਸਤਵਿੰਦਰ ਬਿੱਟੀ ਪਹਿਲੀ ਵਾਰ ਆਪਣੇ ਪਤੀ ਦੇ ਨਾਲ ਗੀਤ ‘ਚ ਆਏ ਨਜ਼ਰ, ਫੈਨਸ ਨੂੰ ਪਸੰਦ ਆ ਰਿਹਾ ਨਵਾਂ ਗੀਤ

ਸਤਵਿੰਦਰ ਬਿੱਟੀ ਦਾ ਨਵਾਂ ਗੀਤ ‘ਕੁੜਤਾ ਪਜਾਮਾ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਿਆ ਹੈ । ਪਰ ਇਸ ਗਾਣੇ ‘ਚ ਖ਼ਾਸ ਗੱਲ ਇਹ ਹੈ ਕਿ ਇਸ ਗੀਤ ‘ਚ ਗਾਇਕਾ ਦਾ ਪਤੀ ਵੀ ਨਜ਼ਰ ਆ ਰਿਹਾ ਹੈ। ਸੋਸ਼ਲ ਮੀਡੀਆ ਯੂਜ਼ਰਸ ਨੇ ਵੀ ਇਸ ਗੀਤ ‘ਤੇ ਆਪਣੇ ਰਿਐਕਸ਼ਨ ਦਿੱਤੇ ਹਨ ।

Written by  Shaminder   |  June 06th 2024 01:46 PM  |  Updated: June 06th 2024 01:46 PM

ਸਤਵਿੰਦਰ ਬਿੱਟੀ ਪਹਿਲੀ ਵਾਰ ਆਪਣੇ ਪਤੀ ਦੇ ਨਾਲ ਗੀਤ ‘ਚ ਆਏ ਨਜ਼ਰ, ਫੈਨਸ ਨੂੰ ਪਸੰਦ ਆ ਰਿਹਾ ਨਵਾਂ ਗੀਤ

ਸਤਵਿੰਦਰ ਬਿੱਟੀ (Satwinder Bitti) ਦਾ ਨਵਾਂ ਗੀਤ ‘ਕੁੜਤਾ ਪਜਾਮਾ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਿਆ ਹੈ । ਪਰ ਇਸ ਗਾਣੇ ‘ਚ ਖ਼ਾਸ ਗੱਲ ਇਹ ਹੈ ਕਿ ਇਸ ਗੀਤ ‘ਚ ਗਾਇਕਾ ਦਾ ਪਤੀ ਵੀ ਨਜ਼ਰ ਆ ਰਿਹਾ ਹੈ। ਸੋਸ਼ਲ ਮੀਡੀਆ ਯੂਜ਼ਰਸ ਨੇ ਵੀ ਇਸ ਗੀਤ ‘ਤੇ ਆਪਣੇ ਰਿਐਕਸ਼ਨ ਦਿੱਤੇ ਹਨ ।ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਤੁਸੀਂ ਬਹੁਤ ਵਧੀਆ ਗਾਇਕਾ ਹੋ’। ਇਸ ਤੋਂ ਇਲਾਵਾ ਇੱਕ ਹੋਰ ਨੇ ਲਿਖਿਆ ‘ਬਿੱਟੀ ਦੇ ਨਾਲ ਗਾਇਕੀ ‘ਚ ਕੋਈ ਮੁਕਾਬਲਾ ਨਹੀਂ ਕਰ ਸਕਦਾ । ਜਦੋਂ ਅਸੀਂ ਬਚਪਨ ‘ਚ ਸੀ ਤਾਂ ਬਿੱਟੀ ਜੀ ਹੀ ਸਾਡੇ ਲਈ ਹੇਮਾ ਮਾਲਿਨੀ ਸਨ ।

ਹੋਰ ਪੜ੍ਹੋ :  ਗਿੱਪੀ ਗਰੇਵਾਲ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਅੰਮ੍ਰਿਤ ਵੇਲੇ ਕੀਤੇ ਦਰਸ਼ਨ, ਵੀਡੀਓ ਕੀਤਾ ਸਾਂਝਾ

ਅਸੀਂ ਤਾਂ ਲਿਸ਼ਕਾਰਾ ‘ਤੇ ਨਵੇਂ ਸਾਲ ਦਾ ਪ੍ਰੋਗਰਾਮ ਬਿੱਟੀ ਜੀ ਲੰਬੀ ਗੁੱਤ ਵੇਖਣ ਤੇ ਆਵਾਜ਼ ਸੁਣਨ ਦੇ ਲਈ ਵੇਖਦੇ ਸੀ ।ਜਦੋਂਕਿ ਇੱਕ ਹੋਰ ਨੇ ਲਿਖਿਆ ‘ਸਤਵਿੰਦਰ ਬਿੱਟੀ ਜੀ ਬਹੁਤ ਟਾਈਮ ਪੰਜਾਬੀ ਗਾਇਕੀ ਦੀ ਸੇਵਾ ਕੀਤੀ ਹੈ ਅਤੇ ਘਰ ‘ਚ ਸੁਣਨ ਯੋਗ ਗਾਣੇ ਗਾਏ ਤੁਸੀਂ। ਦਿਲ ਤੋਂ ਰਿਸਪੈਕਟ ਤੁਹਾਡੇ ਲਈ। ਰੱਬ ਤੁਹਾਡਾ ਭਲਾ ਕਰੇ’। ਇਸ ਤੋਂ ਇਲਾਵਾ ਫੈਨਸ ਨੇ ਹੋਰ ਵੀ ਕਈ ਕਮੈਂਟਸ ਕੀਤੇ ਹਨ ।  

ਸਤਵਿੰਦਰ ਬਿੱਟੀ ਦਾ ਵਰਕ ਫ੍ਰੰਟ 

ਸਤਵਿੰਦਰ ਬਿੱਟੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਹਾਲਾਂਕਿ ਵਿਆਹ ਤੋਂ ਬਾਅਦ ਪਰਿਵਾਰਕ ਰੁਝੇਵਿਆਂ ਦੇ ਕਾਰਨ ਗਾਇਕੀ ਤੋਂ ਦੂਰੀ ਬਣਾ ਲਈ ਸੀ ।ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੀਆਂ ਦੋ ਧੀਆਂ ਤੇ ਇੱਕ ਪੁੱਤਰ ਹੈ। ਜਿਸ ਦੇ ਨਾਲ ਉਹ ਅਕਸਰ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ। 

 

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network