ਮਰਹੂਮ ਅਦਾਕਾਰਾ ਸ਼੍ਰੀ ਦੇਵੀ ਦਾ ਅੱਜ ਹੈ ਜਨਮ ਦਿਨ, ਧੀ ਜਾਨ੍ਹਵੀ ਕਪੂਰ ਨੇ ਮਾਂ ਨਾਲ ਬਚਪਨ ਦੀ ਤਸਵੀਰ ਸਾਂਝੀ ਕਰਦੇ ਹੋਏ ਭਾਵੁਕ ਪੋਸਟ ਕੀਤੀ ਸ਼ੇਅਰ

Written by  Shaminder   |  August 13th 2022 11:25 AM  |  Updated: August 13th 2022 11:33 AM

ਮਰਹੂਮ ਅਦਾਕਾਰਾ ਸ਼੍ਰੀ ਦੇਵੀ ਦਾ ਅੱਜ ਹੈ ਜਨਮ ਦਿਨ, ਧੀ ਜਾਨ੍ਹਵੀ ਕਪੂਰ ਨੇ ਮਾਂ ਨਾਲ ਬਚਪਨ ਦੀ ਤਸਵੀਰ ਸਾਂਝੀ ਕਰਦੇ ਹੋਏ ਭਾਵੁਕ ਪੋਸਟ ਕੀਤੀ ਸ਼ੇਅਰ

ਮਰਹੂਮ ਅਦਾਕਾਰਾ ਸ਼੍ਰੀ ਦੇਵੀ (Sri Devi) ਦਾ ਅੱਜ ਜਨਮ ਦਿਨ (Birth Anniversary) ਹੈ । ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਧੀ ਜਾਨ੍ਹਵੀ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝਾ ਕਰਦੇ ਹੋਏ ਯਾਦ ਕੀਤਾ ਹੈ। ਅਦਾਕਾਰਾ ਨੇ ਮਾਂ ਦੇ ਨਾਲ ਆਪਣੇ ਬਚਪਨ ਦੀ ਤਸਵੀਰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਹੈਪੀ ਬਰਥਡੇ ਮੰਮਾ, ਮੈਂ ਤੁਹਾਨੂੰ ਬਹੁਤ ਮਿਸ ਕਰਦੀ ਹਾਂ ਹਰ ਰੋਜ਼ ਅਤੇ ਹਮੇਸ਼ਾ ਤੁਹਾਨੂੰ ਪਿਆਰ ਕਰਦੀ ਰਹਾਂਗੀ’ ।

Sridevi with Family image From instagram

ਹੋਰ ਪੜ੍ਹੋ : ਸ਼੍ਰੀ ਦੇਵੀ ਦੀ ਬਰਸੀ ‘ਤੇ ਮਾਂ ਨੂੰ ਯਾਦ ਕਰਕੇ ਭਾਵੁਕ ਹੋਈ ਜਾਨ੍ਹਵੀ ਅਤੇ ਖੁਸ਼ੀ ਕਪੂਰ, ਤਸਵੀਰ ਕੀਤੀ ਸਾਂਝੀ

ਜਾਨ੍ਹਵੀ ਕਪੂਰ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਪ੍ਰਸ਼ੰਸਕ ਵੀ ਕਮੈਂਟਸ ਕਰ ਰਹੇ ਹਨ ਅਤੇ ਮਰਹੂਮ ਅਦਾਕਾਰਾ ਨੂੰ ਉਸ ਦੀ ਜਨਮ ਵਰੇ੍ਹਗੰਢ ‘ਤੇ ਯਾਦ ਕਰ ਰਹੇ ਹਨ । ਅਦਾਕਾਰਾ ਸ੍ਰੀ ਦੇਵੀ ਨੇ ਆਪਣੀਆਂ ਫ਼ਿਲਮਾਂ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਖਾਸ ਜਗ੍ਹਾ ਬਣਾਈ ਸੀ । ਉਨ੍ਹਾਂ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਸਨ । ਭਾਵੇਂ ਉਹ ਸੰਜੀਦਾ ਹੋਣ, ਰੋਮਾਂਟਿਕ ਜਾਂ ਫਿਰ ਚੁਲਬੁਲੇ ਅੰਦਾਜ਼ ਵਾਲੇ ਹੋਣ ।

sri devi with khushi kapoor image From instagram

ਹੋਰ ਪੜ੍ਹੋ : ਸੰਨੀ ਦਿਓਲ ਦੀ ਪੁਰਾਣੀ ਵੀਡੀਓ ਖੂਬ ਹੋ ਰਹੀ ਹੈ ਵਾਇਰਲ, ਸ਼੍ਰੀ ਦੇਵੀ ਬਾਰੇ ਕਹੀ ਸੀ ਇਹ ਗੱਲ

ਸ਼੍ਰੀਦੇਵੀ ਦੇ ਦੌਰ ‘ਚ ਅਦਾਕਾਰਾਂ ਨੂੰ ਕਰੋੜਾਂ ਰੁਪਏ ਮਿਹਨਤਾਨਾ ਮਿਲਦਾ ਸੀ ਪਰ ਸ਼੍ਰੀਦੇਵੀ ਅਜਿਹੀ ਅਦਾਕਾਰਾ ਸੀ । ਜਿਸ ਨੂੰ ਇੱਕ ਕਰੋੜ ਰੁਪਏ ਫੀਸ ਮਿਲਦੀ ਸੀ । ਸ਼੍ਰੀਦੇਵੀ ਅਜਿਹੀ ਪਹਿਲੀ ਅਦਾਕਾਰਾ ਸੀ ਜਿਸ ਨੂੰ ਇੱਕ ਕਰੋੜ ਰੁਪਏ ਦੀ ਫ਼ੀਸ ਮਿਲਦੀ ਸੀ । ਸ਼੍ਰੀਦੇਵੀ ਦਾ ਜਨਮ 13  ਅਗਸਤ 1963 ਨੂੰ ਤਾਮਿਲਨਾਡੂ ਦੇ ਛੋਟੇ ਜਿਹੇ ਪਿੰਡ ਮੀਨਾਮਪੱਤੀ ਵਿੱਚ ਹੋਇਆ ਸੀ।

janhvi kapoor- image From instagram

ਸ਼੍ਰੀਦੇਵੀ ਨੇ ਸਿਰਫ ਚਾਰ ਸਾਲ ਦੀ ਉਮਰ ਤੋਂ ਫਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਸ਼੍ਰੀਦੇਵੀ ਨੇ ਬੌਨੀ ਕਪੂਰ ਦੇ ਨਾਲ ਵਿਆਹ ਕਰਵਾਇਆ ਸੀ । ਜੋ ਕਿ ਦੋ ਬੱਚਿਆਂ ਦੇ ਪਿਤਾ ਸਨ । ਬੌਨੀ ਕਪੂਰ ਤੋਂ ਉਨ੍ਹਾਂ ਦੀਆਂ ਦੋ ਧੀਆਂ ਹਨ । ਜਾਨ੍ਹਵੀ ਅਤੇ ਖੁਸ਼ੀ ਕਪੂਰ । ਜਾਨ੍ਹਵੀ ਕਪੂਰ ਫ਼ਿਲਮਾਂ ‘ਚ ਕਾਫੀ ਸਰਗਰਮ ਹੈ, ਜਦੋਂਕਿ ਖੁਸ਼ੀ ਕਪੂਰ ਨੇ ਫ਼ਿਲਮਾਂ ਤੋਂ ਦੂਰੀ ਬਣਾਈ ਹੋਈ ਹੈ ।

 

View this post on Instagram

 

A post shared by Janhvi Kapoor (@janhvikapoor)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network