ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੇ ਮੌਕੇ ‘ਤੇ 28 ਅਗਸਤ ਨੂੰ ਪੀਟੀਸੀ ਪੰਜਾਬੀ ‘ਤੇ ਗੁਰਬਾਣੀ ਕੀਰਤਨ ਦਾ ਹੋਵੇਗਾ ਖ਼ਾਸ ਪ੍ਰਸਾਰਣ

Written by  Shaminder   |  August 26th 2022 01:54 PM  |  Updated: August 26th 2022 01:54 PM

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੇ ਮੌਕੇ ‘ਤੇ 28 ਅਗਸਤ ਨੂੰ ਪੀਟੀਸੀ ਪੰਜਾਬੀ ‘ਤੇ ਗੁਰਬਾਣੀ ਕੀਰਤਨ ਦਾ ਹੋਵੇਗਾ ਖ਼ਾਸ ਪ੍ਰਸਾਰਣ

ਪੀਟੀਸੀ ਪੰਜਾਬੀ (PTC Punjabi) ਵੱਲੋਂ ਸੰਗਤਾਂ ਨੂੰ ਗੁਰੂ ਘਰ ਅਤੇ ਗੁਰਬਾਣੀ ਦੇ ਨਾਲ ਜੋੜਨ ਦੇ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ । ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸੰਗਤਾਂ ਦੇ ਲਈ ਸਵੇਰੇ ਸ਼ਾਮ ਗੁਰਬਾਣੀ ਅਤੇ ਕੀਰਤਨ ਦਾ ਲਾਈਵ (Live Gurbani) ਪ੍ਰਸਾਰਣ ਕੀਤਾ ਜਾਂਦਾ ਹੈ । ਜਿਸ ਨੂੰ ਸਰਵਣ ਕਰਕੇ ਸੰਗਤਾਂ ਆਪਣਾ ਜੀਵਨ ਸਫ਼ਲ ਕਰ ਰਹੀਆਂ ਹਨ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ 28 ਅਗਸਤ, ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ ।

Sachkhand Sri Harmandir sahib image From SGPC Website

ਹੋਰ ਪੜ੍ਹੋ : ‘ਸ੍ਰੀ ਹੇਮਕੁੰਟ ਸਾਹਿਬ’ ਤੋਂ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਣ ਪੀਟੀਸੀ ਸਿਮਰਨ ‘ਤੇ

ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਅੰਮ੍ਰਿਤ ਵੇਲੇ ਤੋਂ ਸਮਾਪਤੀ ਤੱਕ ਹੋਣ ਵਾਲੇ ਗੁਰਬਾਣੀ ਕੀਰਤਨ ਦਾ ਖ਼ਾਸ ਪ੍ਰਸਾਰਣ ਪੀਟੀਸੀ ਪੰਜਾਬੀ ‘ਤੇ ਕੀਤਾ ਜਾਵੇਗਾ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੇ ਮੌਕੇ ‘ਤੇ ਪ੍ਰਸਾਰਿਤ ਕੀਤੇ ਜਾਣ ਵਾਲੇ ਇਸ ਵਿਸ਼ੇਸ਼ ਗੁਰਬਾਣੀ ਅਤੇ ਸ਼ਬਦ ਕੀਰਤਨ ਦਾ ਪ੍ਰਸਾਰਣ ਤੁਸੀਂ ਅੰਮ੍ਰਿਤ ਵੇਲੇ ਸਵੇਰੇ 3:30 ਵਜੇ ਤੋਂ  9 ਵਜੇ ਤੱਕ ਪੀਟੀਸੀ ਪੰਜਾਬੀ, ਫਿਰ ਸਵੇਰੇ  9 ਵਜੇ ਤੋਂ 12 ਵਜੇ ਤੱਕ ਪੀਟੀਸੀ ਨਿਊਜ਼ ‘ਤੇ ਸਰਵਣ ਕਰ ਸਕਦੇ ਹੋ ।

Golden_Temple image From google

ਹੋਰ ਪੜ੍ਹੋ : ਬਿਹਾਰ ਦੀ ਰਹਿਣ ਵਾਲੀ ਕੁੜੀ ਮੈਥਿਲੀ ਠਾਕੁਰ ਨੇ ਗੁਰਬਾਣੀ ਦਾ ਸ਼ਬਦ ਗਾਇਨ ਕੀਤਾ, ਤੁਹਾਨੂੰ ਵੀ ਮੈਥਿਲੀ ਦੀ ਆਵਾਜ਼ ਕਰ ਦੇਵੇਗੀ ਮੰਤਰ ਮੁਗਧ

ਇਸ ਤੋਂ ਇਲਾਵਾ 12:00  ਵਜੇ ਤੋਂ 12:30  ਵਜੇ ਤੱਕ ਪੀਟੀਸੀ ਸਿਮਰਨ ‘ਤੇ ਹੋਵੇਗਾ। ਇਸ ਖ਼ਾਸ ਲਾਈਵ ਪ੍ਰਸਾਰਣ ਦੀ ਸਮਾਪਤੀ ਦੁਪਹਿਰ 12:30  ਵਜੇ ਹੋਵੇਗੀ । ਇਸ ਮੌਕੇ ਰਾਗੀ ਅਤੇ ਢਾਡੀ ਜੱਥਿਆਂ ਤੋਂ ਤੁਸੀਂ ਗੁਰਬਾਣੀ ਅਤੇ ਸ਼ਬਦ ਕੀਰਤਨ ਦਾ ਆਨੰਦ ਮਾਣ ਸਕਦੇ ਹੋ ।

Golden Temple Live Gurbani On PTC Punjabi image From PTC Network

ਦੱਸ ਦਈਏ ਕਿ ਪੀਟੀਸੀ ਪੰਜਾਬੀ ‘ਤੇ ਰੋਜ਼ਾਨਾ ਸਵੇਰੇ ਸ਼ਾਮ ਗੁਰਬਾਣੀ ਅਤੇ ਸ਼ਬਦ ਕੀਰਤਨ ਦਾ ਲਾਈਵ ਪ੍ਰਸਾਰਣ ਕੀਤਾ ਜਾਂਦਾ ਹੈ । ਜਿਸ ਦਾ ਲਾਭ ਉਠਾ ਕੇ ਸੰਗਤਾਂ ਆਪਣਾ ਜੀਵਨ ਸਫ਼ਲ ਕਰ ਰਹੀਆਂ ਹਨ ।

 

View this post on Instagram

 

A post shared by PTC Punjabi (@ptcpunjabi)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network