ਅੱਜ ਜਿਸ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਦੁਨੀਆ ਕਰ ਰਹੀ ਹੈ । ਉਸ ਤੋਂ ਹਰ ਕੋਈ ਪ੍ਰੇਸ਼ਾਨ ਹੈ । ਕੋਰੋਨਾ ਕਾਲ ਕਾਰਨ ਜਿੱਥੇ ਪੂਰੀ ਦੁਨੀਆ ‘ਚ ਲੱਖਾਂ ਲੋਕ ਆਪਣੀ ਜਾਨ ਗੁਆ ਚੁੱਕੇ ਹਨ । ਉੱਥੇ ਹੀ ਕਈ ਇਸ ਬਿਮਾਰੀ ਦੇ ਨਾਲ ਜੂਝ ਰਹੇ ਹਨ । ਅਜਿਹੇ ‘ਚ ਇਸ ਬਿਮਾਰੀ ਤੋਂ ਬਚਾਅ ਦਾ ਇੱਕੋ ਇੱਕ ਤਰੀਕਾ ਹੈ ਕਿ ਆਪਣਾ ਬਚਾਅ ਰੱਖਿਆ ਜਾਵੇ । ਇਸ ਦੇ ਨਾਲ ਹੀ ਉਸ ਪ੍ਰਮਾਤਮਾ ਨੂੰ ਸਾਰੀ ਦੁਨੀਆ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਓਟ ਆਸਰਾ ਮੰਗਿਆ ਜਾਵੇ ।

sukhshinder
ਸੁਖਸ਼ਿੰਦਰ ਸ਼ਿੰਦਾ ਜੋ ਕਿ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀਆਂ ਤਸਵੀਰਾਂ ਅਤੇ ਨਵੇਂ ਗੀਤਾਂ ਦੇ ਵੀਡੀਓਜ਼ ਅਕਸਰ ਸਾਂਝੇ ਕਰਦੇ ਰਹਿੰਦੇ ਹਨ ।
ਹੋਰ ਵੇਖੋ : ਜਸਪਿੰਦਰ ਨਰੂਲਾ ਦੇ ਪਿਤਾ ਦੇ ਦਿਹਾਂਤ ‘ਤੇ ਹਰਭਜਨ ਮਾਨ, ਸੁਖਸ਼ਿੰਦਰ ਸ਼ਿੰਦਾ ਸਣੇ ਕਈ ਪਾਲੀਵੁੱਡ ਹਸਤੀਆਂ ਨੇ ਜਤਾਇਆ ਦੁੱਖ

sukhshinder
ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਹੈ ।

Sukhshinder Shinda
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ
ਸੁਖਸ਼ਿੰਦਰ ਸ਼ਿੰਦਾ ਨੇ ਕਿਸਾਨਾਂ ਦੇ ਹੱਕ ‘ਚ ਧਰਨੇ ਨੂੰ ਕਾਮਯਾਬ ਬਨਾਉਣ ਲਈ ਵੀ ਅਰਦਾਸ ਕੀਤੀ ਸੀ ।