‘ਤਾਰਾ ਤੇ ਮੀਰਾ’ ਦੀ ਖ਼ੂਬਸੂਰਤ ਲਵ ਸਟੋਰੀ ਦੀ ਪਹਿਲੀ ਝਲਕ ਆਈ ਸਾਹਮਣੇ

Written by  Lajwinder kaur   |  September 08th 2019 04:58 PM  |  Updated: September 08th 2019 05:07 PM

‘ਤਾਰਾ ਤੇ ਮੀਰਾ’ ਦੀ ਖ਼ੂਬਸੂਰਤ ਲਵ ਸਟੋਰੀ ਦੀ ਪਹਿਲੀ ਝਲਕ ਆਈ ਸਾਹਮਣੇ

ਰਣਜੀਤ ਬਾਵਾ ਦੀ ਆਉਣ ਵਾਲੀ ਪੰਜਾਬੀ ਫ਼ਿਲਮ ‘ਤਾਰਾ ਮੀਰਾ’ ਦੀ ਫਸਟ ਲੁੱਕ ਸਾਹਮਣੇ ਆ ਚੁੱਕੀ ਹੈ। ਜੀ ਹਾਂ ਰਣਜੀਤ ਬਾਵਾ ਨੇ ਇੰਸਟਾਗ੍ਰਾਮ ਉੱਤੇ ਪਹਿਲਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਜਦੋਂ ਤੁਸੀਂ ਕਿਸੇ ਕਿੱਤੇ ਵਿੱਚ ਹੁੰਦੇ ਹੋ ਤਾਂ ਉੱਥੇ ਚੰਗਾ ਮਾੜਾ ਚਲਦਾ ਰਹਿੰਦਾ, ਤੁਸੀਂ ਹਰ ਕੰਮ ਜ਼ਿੰਦ ਜਾਨ ਲਗਾ ਕੇ ਕਰਦੇ ਹੋ ਤਾਂ ਕਿ ਫੈਨਜ਼ ਨੂੰ ਚੰਗਾ ਲੱਗੇ..ਮੈਂ ਹੁਣ ਤੱਕ ਜਿੰਨ੍ਹੀਆਂ ਵੀ ਫ਼ਿਲਮਾਂ ਕੀਤੀਆਂ ਤੁਸੀਂ ਹਰ ਰੋਲ ਲਈ ਹੌਂਸਲਾ ਅਫ਼ਜ਼ਾਈ ਕੀਤੀ ਹੈ ..ਹਿੱਟ ਸੁਪਰ ਹਿੱਟ ਹੋਣਾ ਉਪਰ ਵਾਲੇ ਦੇ ਹੱਥ 'ਚ..ਸੋ ਇਹ ਹੁਣ ਆਉਣ ਵਾਲੀ ਫ਼ਿਲਮ ਤਾਰਾ ਮੀਰਾ ਦੀ ਪਹਿਲੀ ਲੁੱਕ ਹੈ...ਤਾਰਾ ਤੇ ਮੀਰਾ ਦੀ ਖ਼ੂਬਸੂਰਤ ਜਿਹੀ ਲਵ ਸਟੋਰੀ ਹੈ..ਮੈਂ ਵਾਅਦਾ ਕਰਦਾ ਹਾਂ ਤੁਸੀਂ ਆਪਣੇ ਪਰਿਵਾਰਾਂ ਦੇ ਨਾਲ ਇਸ ਫ਼ਿਲਮ ਨੂੰ ਬਹੁਤ ਪਸੰਦ ਕਰੋਗੇ...’ ਇਸ ਤੋਂ ਇਲਾਵਾ ਅੱਗੇ ਲਿਖਦੇ ਹੋਏ ਉਨ੍ਹਾਂ ਨੇ ਗੁਰੂ ਰੰਧਾਵਾ ਦਾ ‘ਤਾਰਾ ਮੀਰਾ’ ਫ਼ਿਲਮ ਲਈ ਧੰਨਵਾਦ ਕੀਤਾ ਹੈ।

 

View this post on Instagram

 

Jdo tuc Kise Profession vich aunde othe changa marha Chlda rehnda , Tuc har kamm jind jaan laga k krde ho Tan k fans nu changa lagge ??Mein hun jinia v Movies kitian tuc har Character nu Appreciate kita ?? Hit Super hit Hona uppar vale de hath ???So Eh Aun wali Movie TARA MIRA di first look hai ?? Tara nd Mira di Khoobsurat jehi love story hai?? Main promise krda tuc Es film nu bhut pasand kroge with families ??Tn x my bro @rajievdhingra nd @gururandhawa jina mere te trust kita nd eh sohni jehi film gift kiti ??So pls Give me blessings k vdia rhe ??? sarbat da bhala @tseries.official #bull18network @nazia.hussainami Thanks Dil Toh #babbu Bhji #Gandi Bhji #Goldy Bhji #jyoti Bhji #Rinku Bhji #Jagroop Bhji

A post shared by Ranjit Bawa (@ranjitbawa) on

ਹੋਰ ਵੇਖੋ:ਟੋਨੀ ਕੱਕੜ ਨੇ ਸਾਂਝਾ ਕੀਤਾ ਸੁਨੀਲ ਗਰੋਵਰ ਦੇ ਬਰਥਡੇ ਦਾ ਇਹ ਵੀਡੀਓ, ਇਕੱਠੇ ਨਜ਼ਰ ਆ ਰਹੇ ਨੇ ਸਲਮਾਨ ਖ਼ਾਨ ਤੇ ਸ਼ਾਹਰੁਖ਼ ਖ਼ਾਨ, ਦੇਖੋ ਵੀਡੀਓ

ਜੇ ਗੱਲ ਕਰੀਏ ਪੋਸਟਰ ਦੀ ਤਾਂ ਉਸ ‘ਚ ਰਣਜੀਤ ਬਾਵਾ ਤੇ ਨਾਜ਼ੀਆ ਹੁਸੈਨ ਬਹੁਤ ਹੀ ਕਿਊਟ ਲੁੱਕ ‘ਚ ਨਜ਼ਰ ਆ ਰਹੇ ਹਨ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਗੁਰੂ ਰੰਧਾਵਾ ਪੰਜਾਬੀ ਫ਼ਿਲਮ 'ਤਾਰਾ ਮੀਰਾ' ਨੂੰ ਪ੍ਰੋਡਿਊਸ ਕਰ ਰਹੇ ਹਨ। ਇਸ ਤੋਂ ਇਲਾਵਾ ਫ਼ਿਲਮ ਦੀ ਕਹਾਣੀ ਨੂੰ ਲਿਖਿਆ ਅਤੇ ਡਾਇਰੈਕਟ ਕੀਤਾ ਰਾਜੀਵ ਕੁਮਾਰ ਢੀਂਗਰਾ ਨੇ। ਤਾਰਾ ਮੀਰਾ ਇਸੇ ਸਾਲ ਫ਼ਿਲਮ 11 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਫ਼ਿਲਮ ‘ਚ ਰਣਜੀਤ ਬਾਵਾ ਤੇ ਨਾਜ਼ੀਆ ਹੁਸੈਨ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਸੁਦੇਸ਼ ਲਹਿਰੀ  ਵਰਗੇ ਕਈ ਹੋਰ ਨਾਮੀ ਚਿਹਰੇ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network