ਇੰਤਜ਼ਾਰ ਹੋਇਆ ਖ਼ਤਮ, ਵੇਖੋ ਗੁਰੂ ਰੰਧਾਵਾ ਦੁਆਰਾ ਜਾਰੀ ਕੀਤੀ ਗੀਤ ਦੀ ਝੱਲਕ By Gourav Kochhar 05 Jun 2018 | Updated On 05 Jun 2018 13:38 IST in Punjabi Buzz New Update Advertisment ਸੁਰੀਲੀ ਆਵਾਜ਼ ਦੇ ਮਾਲਿਕ ਲੇਖਕ ਅਤੇ ਗਾਇਕ ਗੁਰੂ ਰੰਧਾਵਾ ਅੱਜ ਕਲ ਆਪਣੇ ਆਉਣ ਨਵੇਂ ਗਾਣੇ ਮੇਡ ਇਨ ਇੰਡੀਆ Made In India ਦੀ ਸ਼ੂਟਿੰਗ ਚ ਬਹੁਤ ਰੁਝੇ ਪਏ ਹਨ | ਵੈਸੇ ਤਾਂ ਗਾਣੇ ਦਾ ਨਾਂ ਮੇਡ ਇਨ ਇੰਡੀਆ ਹੈ ਪਰ ਫਿਰ ਵੀ ਇਸ ਗਾਣੇ ਦੀ ਸ਼ੂਟਿੰਗ ਵਿਦੇਸ਼ ਵਿੱਚ ਕੀਤੀ ਜਾ ਰਹੀ ਹੈ ਜੋ ਕਿ ਅਸੀ ਗੁਰੂ ਰੰਧਾਵਾ ਦੀ ਪੋਸਟ ਤੋਂ ਦੇਖ ਸਕਦੇ ਹਨ | ਕੁਝ ਦਿਨ ਪਹਿਲਾਂ ਉਹਨਾਂ ਨੇ ਇੰਸਟਾਗ੍ਰਾਮ ਤੇ ਸ਼ੂਟਿੰਗ ਦੇ ਦੌਰਾਨ ਦੇ ਪਲ ਆਪਣੇ ਫੈਨਸ ਨਾਲ ਸਾਂਝੇ ਕੀਤੇ ਸੀ ਅਤੇ ਅੱਜ ਉਹਨਾਂ ਨੇ ਦਰਸ਼ਕਾਂ ਲਈ ਗਾਣੇ ਦਾ ਦੱਸ ਸੈਕੰਡ ਦਾ ਟੀਜ਼ਰ ਪੇਸ਼ ਕੀਤਾ ਹੈ ਜੋ ਕਿ ਦੇਖਣ ਚ ਬਹੁਤ ਹੀ ਮਜੇਦਾਰ ਲੱਗ ਰਿਹਾ ਹੈ ਅਤੇ ਪੂਰਾ ਗੀਤ 6 ਜੂਨ ਨੂੰ 11 ਵਜੇ ਆ ਰਿਹਾ ਹੈ |ਗਾਣੇ ਦੇ ਬੋਲਾਂ ਤੋਂ ਏਹੀ ਜਾਪਦਾ ਹੈ ਕਿ ਇਹ ਬਹੁਤ ਰੋਮਾੰਟਿਕ ਹੋਵੇਗਾ | Advertismenthttps://www.instagram.com/p/BjoilfnH3-8/ ਦੂਜੇ ਪਾਸੇ ਫ਼ਿਲਮ ਖਿਦੋ ਖੂੰਡੀ ਤੋਂ ਮਸ਼ਹੂਰ ਹੋਣ ਵਾਲੀ ਅਦਾਕਾਰਾ ਐਲਨਾਜ ਨੋਰੋਜ਼ੀ ਇਸ ਆਉਣ ਵਾਲੇ ਗਾਣੇ ਵਿੱਚ ਮੁੱਖ ਕਿਰਦਾਰ ਅਦਾ ਕਰ ਰਹੀ ਹੈ | ਐਲਨਾਜ ਆਪਣੇ ਇਸ ਗਾਣੇ ਨੂੰ ਲੈਕੇ ਬਹੁਤ ਜਿਆਦਾ ਉਤਸ਼ਾਹਿਤ ਹੈ ਇਹ ਅਸੀ ਉਹਨਾਂ ਦੀ ਫੇਸਬੁੱਕ ਪੋਸਟ ਤੋਂ ਦੇਖ ਸਕਦੇ ਹਨ | 'ਮੇਡ ਇਨ ਇੰਡੀਆ Made In India ' ਦੇ ਲੇਖਕ ,ਗਾਇਕ ਅਤੇ ਸੰਗੀਤਕਾਰ ਗੁਰੂ ਰੰਧਾਵਾ Guru Randhawa ਖੁਦ ਹੀ ਹਨ ਉਹ ਜਿਆਦਾਤਰ ਆਪਣੇ ਸਾਰੇ ਗਾਣੇ ਉਹ ਖੁਦ ਹੀ ਲਿਖਦੇ ਅਤੇ ਗਾਉਂਦੇ ਹਨ | ਕੁਝ ਸਮਾਂ ਪਹਿਲਾਂ ਆਏ ਉਹਨਾਂ ਦੇ ਗੀਤ ਲਾਹੌਰ,ਪਟੋਲਾ,ਰਾਤ ਕਮਾਲ ਹੈ, ਨੱਚ ਲੇ ਨਾਂ, ਸੂਟ ਸੂਟ , ਬਣ ਜਾ ਰਾਣੀ ਆਦਿ ਬਹੁਤ ਹੀ ਸ਼ਾਨਦਾਰ ਰਹੇ ਸੀ ਅਤੇ ਉਮੀਦ ਹੈ ਉਹਨਾਂ ਦਾ ਇਹ ਗਾਣਾ ਵੀ ਉਹਨਾਂ ਦੇ ਫੈਨਸ ਨੂੰ ਪਸੰਦ ਆਵੇਗਾ | Written By: Rajan Sharma #punjabi-songs #punjabi-artist #latest-entertainment-news #punjabi-music #latest-punjabi-entertainment #guru-randhawa #punjabi-music-industry #pollywood-news #latest-punjabi-song #latest-punjabi-news #latest-punjabi-movie #latest-punjabi-updates Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article