‘ਮੁੱਖ ਮੰਤਰੀ ਵਾਲੀ ਬੱਕਰੀ’ ਖਰੀਦਣ ਵਾਲਾ ਪੁਲਿਸ ਦੀ ਹਿਰਾਸਤ 'ਚ, ਖ਼ਬਰ ਹੋ ਰਹੀ ਵਾਇਰਲ

Written by  Shaminder   |  April 25th 2022 03:09 PM  |  Updated: April 25th 2022 03:09 PM

‘ਮੁੱਖ ਮੰਤਰੀ ਵਾਲੀ ਬੱਕਰੀ’ ਖਰੀਦਣ ਵਾਲਾ ਪੁਲਿਸ ਦੀ ਹਿਰਾਸਤ 'ਚ, ਖ਼ਬਰ ਹੋ ਰਹੀ ਵਾਇਰਲ

ਸੂਬੇ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੋਣਾਂ ਤੋਂ ਪਹਿਲਾਂ ਇੱਕ ਆਜੜੀ ਦੀ ਬੱਕਰੀ ਚੋਅ ਕੇ ਸੁਰਖੀਆਂ ‘ਚ ਆਏ ਸਨ । ਚਰਨਜੀਤ ਸਿੰਘ ਚੰਨੀ (Charanjeet singh Channi) ਦਾ ਇਹ ਵੀਡੀਓ  ਉਸ ਵੇਲੇ ਕਾਫੀ ਵਾਇਰਲ ਹੋਇਆ ਸੀ ਤੇ ਇਹ ਬੱਕਰੀ ਵੀ ਲੋਕਾਂ ‘ਚ ਬਹੁਤ ਜ਼ਿਆਦਾ ਮਸ਼ਹੂਰ ਹੋ ਗਈ ਸੀ ਅਤੇ ਇਸ ਬੱਕਰੀ (Goat) ਨੂੰ ਮੁੱਖ ਮੰਤਰੀ ਵਾਲੀ ਬੱਕਰੀ ਦੇ ਨਾਂਅ ਦੇ ਨਾਲ ਜਾਣਿਆ ਜਾਣ ਲੱਗ ਪਿਆ ਸੀ ।

Mukh Mantri wali bakri

ਹੋਰ ਪੜ੍ਹੋ : ਅਦਾਕਾਰਾ ਸਵਰਾ ਭਾਸਕਰ ਨੇ ਸਾਂਝਾ ਕੀਤਾ ਪੰਜਾਬ ਦੇ ਸੀਐੱਮ ਚਰਨਜੀਤ ਸਿੰਘ ਚੰਨੀ ਦਾ ਵੀਡੀਓ

ਪਰ ਹੁਣ ਇਹ ਬੱਕਰੀ ਮੁੜ ਤੋਂ ਉਸ ਵੇਲੇ ਚਰਚਾ ‘ਚ ਆ ਗਈ, ਜਦੋਂ ਇਸ ਬੱਕਰੀ ਦੇ ਚੋਰੀ ਹੋਣ ਦੀਆਂ ਖ਼ਬਰਾਂ ਵਾਇਰਲ ਹੋਈਆਂ । ਜਿਸ ਤੋਂ ਬਾਅਦ ਇੱਕ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ । ਖ਼ਬਰਾਂ ਮੁਤਾਬਕ ਬੀਤੇ ਦਿਨੀਂ ਰਣਜੀਤਗੜ੍ਹ ਕਾਲੋਨੀ ਨਿਵਾਸੀ ਪਰਮਜੀਤ ਸਿੰਘ ਪੁੱਤਰ ਕਰਮ ਸਿੰਘ ਨੇ ਭਦੌੜ ਦੇ ਇੱਕ ਆਜੜੀ ਤੋਂ ‘ਮੁੱਖ ਮੰਤਰੀ ਵਾਲੀ’ ਬੱਕਰੀ 21 ਹਜ਼ਾਰ ਰੁਪਏ ‘ਚ ਖਰੀਦ ਲਈ ਸੀ, ਪਰ ਉਸ ਤੋਂ ਬਾਅਦ ਹੀ ਉਹ ਥਾਣੇ ‘ਚ ਬੰਦ ਹੈ ।

Mukh mantri wali bakri

ਹੋਰ ਪੜ੍ਹੋ : ਦੇਖੋ ਕਿਵੇਂ ਅੱਲੜਾਂ ਦੀ ‘ਹਾਰਟ ਬੀਟ’ ਘਟਾਉਂਦੇ ਨੇ ਰੇਸ਼ਮ ਸਿੰਘ ਅਨਮੋਲ

ਹਾਲਾਂ ਕਿ ਦੱਸਿਆ ਜਾ ਰਿਹਾ ਹੈ ਕਿ ਉਹ ਇੱਕ ਝਗੜੇ ਦੇ ਕਾਰਨ ਥਾਣੇ ‘ਚ ਬੰਦ ਹੈ, ਪਰ ਇਸ ਤਰ੍ਹਾਂ ਬੱਕਰੀ ਖਰੀਦਣ ਤੋਂ ਬਾਅਦ ਉਸ ਦਾ ਥਾਣੇ ‘ਚ ਬੰਦ ਹੋਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ।

charnjeet singh channi ,-m

ਦੱਸਿਆ ਜਾ ਰਿਹਾ ਹੈ ਕਿ ਇਸ ਬੱਕਰੀ ਨੂੰ ਪਰਮਜੀਤ ਸਿੰਘ ਨੇ ਨਾ ਸਿਰਫ਼ ਖਰੀਦਿਆ, ਬਲਕਿ ਉਸ ਨੂੰ ਪੂਰੀ ਤਰ੍ਹਾਂ ਸ਼ਿੰਗਾਰਿਆ ਤੇ ਉਸ ਦੇ ਪੈਰਾਂ ‘ਚ ਝਾਂਜਰਾਂ ਵੀ ਪਾਈਆਂ ਹੋਈਆਂ ਹਨ । ਇਸ ਬੱਕਰੀ ਦਾ ਦੁੱਧ ਪਰਮਜੀਤ ਨੇ ਲੋੜਵੰਦਾਂ ਨੂੰ ਮੁਫ਼ਤ ‘ਚ ਦੇਣ ਦਾ ਐਲਾਨ ਵੀ ਕੀਤਾ ਹੋਇਆ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network