ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਸਾਵਨ ਰੂਪੋਵਾਲੀ ਤੇ ਗਾਇਕ ਗੁਰਨਾਮ ਭੁੱਲਰ ਦਾ ਇਹ ਰੋਮਾਂਟਿਕ ਵੀਡੀਓ

written by Lajwinder kaur | June 30, 2021

ਸਾਵਨ ਰੂਪੋਵਾਲੀ ਇੱਕ ਅਜਿਹੀ ਅਦਾਕਾਰਾ ਜਿਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਈ ਹੈ। ਅਦਾਕਾਰਾ ਸਾਵਨ ਰੂਪੋਵਾਲੀ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਮਨੋਰੰਜਨ ਦੇ ਲਈ ਆਪਣੀ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।

swan rupowali image Image Source: Instagram

ਹੋਰ ਪੜ੍ਹੋ : ਐਕਟਰ ਰਣਵੀਰ ਸਿੰਘ ਦੀ ਨਵੀਂ ਲੁੱਕ ਨੇ ਸਭ ਨੂੰ ਕੀਤਾ ਹੈਰਾਨ, ਸਾਹਮਣੇ ਆਈਆਂ ਨਵੀਆਂ ਤਸਵੀਰਾਂ, ਲੰਬੇ ਵਾਲਾਂ ਨਾਲ ਆਏ ਨਜ਼ਰ

: ਰਿਤੇਸ਼ ਦੇਸ਼ਮੁਖ ਆਪਣੀ ਪਤਨੀ ਜੇਨੇਲੀਆ ਨਾਲ ਹਿੰਦੀ ਗੀਤ ‘ਤੇ ਬਣਾਇਆ ਰੋਮਾਂਟਿਕ ਵੀਡੀਓ, ਸੋਸ਼ਲ ਮੀਡੀਆ ਉੱਤੇ ਹੋਇਆ ਵਾਇਰਲ

inside image of sawan and gurnam bhullar Image Source: Instagram

ਅਜਿਹੇ ‘ਚ ਸਾਵਨ ਰੂਪੋਵਾਲੀ ਨੇ ਆਪਣਾ ਨਵਾਂ ਵੀਡੀਓ ਸਾਂਝਾ ਕੀਤਾ ਹੈ ਜੋ ਕਿ ਖੂਬ ਸੁਰਖੀਆਂ ਬਟੋਰ ਰਿਹਾ ਹੈ। ਇਸ ਵੀਡੀਓ ‘ਚ ਉਹ ਗਾਇਕ ਗੁਰਨਾਮ ਭੁੱਲਰ ਦੇ ਨਾਲ ਅਦਾਕਾਰੀ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ‘ਚ ਦੋਵੇਂ ਕਲਾਕਾਰਾਂ ਦਾ ਰੋਮਾਂਟਿਕ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਵੀਡੀਓ ਨੂੰ ਉਨ੍ਹਾਂ ਨੇ ਹਾਲ ਹੀ ‘ਚ ਆਏ ਗੁਰਨਾਮ ਭੁੱਲਰ ਦੇ ਗੀਤ ਰੋਕਾ ਉੱਤੇ ਬਣਾਇਆ ਹੈ। ਵੱਡੀ ਗਿਣਤੀ ‘ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ ਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਵੀ ਦੇ ਚੁੱਕੇ ਨੇ।

Punjabis This Week: Meet Jaddi Sardar Actress Sawan Rupowali On September 1 Image Source: Instagram

ਜੇ ਗੱਲ ਕਰੀਏ ਸਾਵਨ ਰੂਪੋਵਾਲੀ ਦੇ ਵਰਕ ਫਰੰਟ ਦੀ ਤਾਂ ਉਹ ਫ਼ਿਲਮ ‘ਹਰਜੀਤਾ’ ‘ਚ ਵੀ ਐਮੀ ਵਿਰਕ ਦੇ ਨਾਲ ਨਜ਼ਰ ਆਏ ਸੀ ਅਤੇ ਇਸ ਫ਼ਿਲਮ ਨੇ ਕਈ ਅਵਾਰਡ ਵੀ ਜਿੱਤੇ ਸੀ । ਇਸ ਤੋਂ ਇਲਾਵਾ ਉਹ ਜੱਦੀ ਸਰਦਾਰ, ਉੱਨੀ ਇੱਕੀ, ਸਿਕੰਦਰ -2 ‘ਚ ਚੀ ਨਜ਼ਰ ਆਏ ਸੀ । ਸਾਵਨ ਰੂਪੋਵਾਲੀ ਜਿੰਨੇ ਖ਼ੂਬਸੂਰਤ ਹਨ ਉਸ ਤੋਂ ਵੀ ਜ਼ਿਆਦਾ ਖ਼ੂਬਸੂਰਤ ਹੈ ਉਨ੍ਹਾਂ ਦੀ ਅਦਾਕਾਰੀ ਹੈ । ਹਾਲ ਹੀ ‘ਚ ਉਹ ਪੰਜਾਬੀ ਗੀਤ ‘ਸਾਜ਼ਿਸ਼’ ‘ਚ ਸ਼ਾਨਦਾਰ ਅਦਾਕਾਰੀ ਕਰਦੀ ਹੋਈ ਨਜ਼ਰ ਆਈ ਸੀ।

 

 

View this post on Instagram

 

A post shared by Sawan Rupowali (@sawanrupowali)

0 Comments
0

You may also like