ਗਾਇਕੀ ਦੇ ਸੁਫ਼ਨੇ ਨੂੰ ਪੂਰਾ ਕਰਨ ਦੇ ਲਈ ਭੇਜੋ ਵਾਇਸ ਆਫ਼ ਪੰਜਾਬ ਸੀਜ਼ਨ -11 ਦੇ ਆਡੀਸ਼ਨਾਂ ਲਈ ਐਂਟਰੀ

Written by  Lajwinder kaur   |  October 01st 2020 12:23 PM  |  Updated: October 01st 2020 12:23 PM

ਗਾਇਕੀ ਦੇ ਸੁਫ਼ਨੇ ਨੂੰ ਪੂਰਾ ਕਰਨ ਦੇ ਲਈ ਭੇਜੋ ਵਾਇਸ ਆਫ਼ ਪੰਜਾਬ ਸੀਜ਼ਨ -11 ਦੇ ਆਡੀਸ਼ਨਾਂ ਲਈ ਐਂਟਰੀ

ਪੰਜਾਬੀਆਂ ਦਾ ਹਰਮਨ ਪਿਆਰਾ ਰਿਆਲਟੀ ਸ਼ੋਅ ਵਾਇਸ ਆਫ਼ ਪੰਜਾਬ ਸੀਜ਼ਨ 11 ਆ ਗਿਆ ਹੈ । ਕੋਰੋਨਾ ਕਾਲ ਕਰਕੇ ਜਿੱਥੇ ਟੀਵੀ ਦੇ ਕਈ ਰਿਆਲਟੀ ਸ਼ੋਅ ਇਸ ਵਾਰ ਨਹੀਂ ਹੋ ਰਹੇ । ਪਰ ਪੀਟੀਸੀ ਨੈੱਟਵਰਕ ਆਪਣਾ ਰਿਆਲਟੀ ਸ਼ੋਅ ਨੂੰ ਨਵੇਂ ਢੰਗ ਨਾਲ ਲੈ ਕੇ ਆ ਰਿਹਾ ਹੈ । ਵਾਇਸ ਆਫ਼ ਪੰਜਾਬ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਨਾਮੀ ਗਾਇਕ ਦਿੱਤੇ ਹਨ ।

vop 11 online ਹੋਰ ਪੜ੍ਹੋ:ਤੁਸੀਂ ਵੀ ਵਿਖਾਉਣਾ ਚਾਹੁੰਦੇ ਹੋ ਆਪਣੀ ਆਵਾਜ਼ ਦਾ ਕਮਾਲ ਤਾਂ ਇਸ ਤਰ੍ਹਾਂ ਭੇਜੋ ਵਾਇਸ ਆਫ਼ ਪੰਜਾਬ ਸੀਜ਼ਨ-11 ‘ਚ ਆਪਣੀ ਐਂਟਰੀ

ਜੇ ਤੁਸੀਂ ਵੀ ਗਾਇਕੀ ਦੇ ਖੇਤਰ ਚ ਆਪਣਾ ਨਾਂਅ ਚਮਕਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਭੇਜੋ ਆਪਣੀ ਐਂਟਰੀ । ਇਸ ਰਿਆਲਟੀ ਸ਼ੋਅ ਦੇ ਲਈ ਆਡੀਸ਼ਨ ਆਨਲਾਈਨ ਹੋਣਗੇ । ਵਾਇਸ ਆਫ ਪੰਜਾਬ ਦਾ ਸੀਜ਼ਨ-11 ਦੇ ਆਡੀਸ਼ਨਾਂ ਲਈ ਆਨਲਾਈਨ ਐਂਟਰੀ ਸ਼ੁਰੂ ਹੋ ਚੁੱਕੀ ਹੈ ।

vop11

ਹੁਣ ਦੇਰ ਕਿਸ ਗੱਲ ਦੀ ਮੋਬਾਇਲ ਚੁੱਕੋ ਤੇ ਬਣਾਓ ਆਪਣੇ ਗਾਣੇ ਦਾ ਦੋ ਮਿੰਟ ਦਾ ਐੱਚ. ਡੀ. ਵੀਡੀਓ ਅਤੇ ਡਾਕੂਮੈਂਟ ਦੀ ਤਸਵੀਰ ਖਿੱਚ ਕੇ ਇਸ ਵਟਸਐੱਪ ਨੰਬਰ ‘9811757373’ ’ਤੇ ਭੇਜ ਦਿਓ।

ਐਂਟਰੀ ਭੇਜਣ ਵਾਲੇ ਪ੍ਰਤੀਭਾਗੀ ਦੀ ਉਮਰ 18 ਤੋਂ 25 ਸਾਲ ਹੋਣੀ ਚਾਹੀਦੀ ਹੈ । ਐਂਟਰੀ ਭੇਜਣ ਲਈ ਤੁਹਾਡੇ ਕੋਲ ਏਜਪਰੂਫ ਦੇ ਡਾਕੂਮੈਂਟ ਹੋਣੇ ਚਾਹੀਦੇ ਹਨ ।

ਇਸ ਤੋਂ ਇਲਾਵਾ ਤੁਸੀਂ ਆਪਣੀ ਐਂਟਰੀ ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ਼ ਦੇ ਮਸੈਂਜਰ ਬਾਕਸ ’ਤੇ ਵੀ ਭੇਜ ਸਕਦੇ ਹੋ । ਇਸ ਤੋਂ ਇਲਾਵਾ ‘ਪੀਟੀਸੀ ਪਲੇਅ’ ਐਪ ‘ਤੇ ਵੀ ਤੁਸੀਂ ਆਪਣੀ ਐਂਟਰੀ ਭੇਜ ਸਕਦੇ ਹੋ । ਜੇ ਤੁਸੀਂ ਵੀ ਗਾਇਕੀ ਦੇ ਖੇਤਰ ਚ ਆਪਣਾ ਨਾਂਅ ਬਨਾਉਣ ਚਾਹੁੰਦੇ ਹੋ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਭੇਜੋ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਲਈ ਆਪਣੀ ਐਂਟਰੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network