Rashmika Mandanna: ਰਸ਼ਮੀਕਾ ਮੰਡਾਨਾ ਨਾਲ ਮੈਨੇਜਰ ਨੇ ਕੀਤੀ ਧੋਖਾਧੜੀ, ਅਦਾਕਾਰਾ ਨਾਲ ਹੋਈ 80 ਲੱਖ ਰੁਪਏ ਦੀ ਠੱਗੀ
ਸਾਊਥ ਸੁਪਰ ਸਟਾਰ ਰਸ਼ਮਿਕਾ ਮੰਡਾਨਾ ਨਾਲ ਧੋਖਾਧੜੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਠੱਗੀ ਕਿਸੇ ਹੋਰ ਨੇ ਨਹੀਂ ਸਗੋਂ ਉਨ੍ਹਾਂ ਦੀ ਮੈਨੇਜਰ ਵੱਲੋਂ ਕੀਤੀ ਗਈ ਹੈ। ਰਸ਼ਮੀਕਾ ਮੰਡਾਨਾ ਦਾ ਮੈਨੇਜਰ ਕਾਫੀ ਸਮੇਂ ਤੋਂ ਉਸ ਦੇ ਨਾਲ ਸੀ ਅਤੇ ਲੁਕ-ਛਿਪ ਕੇ ਉਸ ਦੇ ਪੈਸੇ ਚੋਰੀ ਕਰ ਰਹੀ ਸੀ।
Rashmika Mandanna: ਰਸ਼ਮੀਕਾ ਮੰਡਾਨਾ ਨਾਲ ਮੈਨੇਜਰ ਨੇ ਕੀਤੀ ਧੋਖਾਧੜੀ, ਅਦਾਕਾਰਾ ਨਾਲ ਹੋਈ 80 ਲੱਖ ਰੁਪਏ ਦੀ ਠੱਗੀ
Rashmika Mandanna news: ਸਾਊਥ ਦੀ ਮਸ਼ਹੂਰ ਅਦਾਕਾਰਾ ਰਸ਼ਮਿਕਾ ਮੰਡਾਨਾ ਨੂੰ ਲੈ ਕੇ ਇੱਕ ਹੈਰਾਨੀਜਨਕ ਖ਼ਬਰ ਸਾਹਮਣੇ ਆਈ ਹੈ। ਰਿਪੋਰਟਾਂ ਮੁਤਾਬਕ ਰਸ਼ਮੀਕਾ ਨਾਲ 80 ਲੱਖ ਰੁਪਏ ਦੀ ਠੱਗੀ ਹੋਈ ਹੈ ਅਤੇ ਧੋਖਾਧੜੀ ਕਰਨ ਵਾਲਾ ਕੋਈ ਹੋਰ ਨਹੀਂ ਸਗੋਂ ਉਸ ਦਾ ਆਪਣਾ ਮੈਨੇਜਰ ਹੈ।

ਜਿਵੇਂ ਹੀ ਰਸ਼ਮੀਕਾ ਨੂੰ ਪਤਾ ਲੱਗਾ ਕਿ ਉਸ ਦੇ ਮੈਨੇਜਰ ਨੇ ਉਸ ਤੋਂ 80 ਲੱਖ ਰੁਪਏ ਚੋਰੀ ਕਰ ਲਏ ਹਨ, ਤਾਂ ਉਹ ਬਹੁਤ ਗੁੱਸੇ ਵਿਚ ਆ ਗਈ ਅਤੇ ਤੁਰੰਤ ਮੈਨੇਜਰ ਨੂੰ ਨੌਕਰੀ ਤੋਂ ਕੱਢ ਦਿੱਤਾ।
ਹਾਲਾਂਕਿ ਇਸ ਮਾਮਲੇ 'ਤੇ ਰਸ਼ਮੀਕਾ ਦੇ ਪੱਖ ਤੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ। ਖਬਰਾਂ ਮੁਤਾਬਕ ਰਸ਼ਮੀਕਾ ਇਸ ਬਾਰੇ ਕੋਈ ਸੀਨ ਨਹੀਂ ਕਰਨਾ ਚਾਹੁੰਦੀ ਸੀ, ਇਸ ਲਈ ਉਸਨੇ ਖੁਦ ਆਪਣੇ ਮੈਨੇਜਰ ਨੂੰ ਨੌਕਰੀ ਤੋਂ ਕੱਢ ਕੇ ਮਾਮਲਾ ਸੁਲਝਾ ਲਿਆ।
ਜਾਣਕਾਰੀ ਮੁਤਾਬਕ ਰਸ਼ਮੀਕਾ ਮੰਡਾਨਾ ਦਾ ਮੈਨੇਜਰ ਕਾਫੀ ਸਮੇਂ ਤੋਂ ਉਸ ਦੇ ਨਾਲ ਸੀ ਅਤੇ ਲੁਕ-ਛਿਪ ਕੇ ਉਸ ਦੇ ਪੈਸੇ ਚੋਰੀ ਕਰ ਰਿਹਾ ਸੀ। ਇਸ ਖਬਰ ਨੇ ਰਸ਼ਮਿਕਾ ਨੂੰ ਅੰਦਰੋਂ ਹਿਲਾ ਕੇ ਰੱਖ ਦਿੱਤਾ ਹੈ। ਰਸ਼ਮੀਕਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਸਨੇ ਗੁੱਡਬੁਆਏ ਰਾਹੀਂ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ। ਇਸ ਦੇ ਨਾਲ ਹੀ ਉਹ ਰਣਬੀਰ ਕਪੂਰ ਨਾਲ ਐਨੀਮਲ ਵਿੱਚ ਨਜ਼ਰ ਆਵੇਗੀ।

ਹੋਰ ਪੜ੍ਹੋ: ਨਵਾਜ਼ੂਦੀਨ ਸਿੱਦੀਕੀ ਦੀ ਪਤਨੀ ਆਲੀਆ ਦੀ ਬਿੱਗ ਬੌਸ ਦੇ ਘਰ 'ਚ ਹੋਈ ਐਂਟਰੀ, ਨਿੱਜ਼ੀ ਜ਼ਿੰਦਗੀ ਨੂੰ ਲੈ ਕੀਤੇ ਕਈ ਖੁਲਾਸੇ
ਰਸ਼ਮੀਕਾ ਮੰਡਾਨਾ, ਜਿਸ ਨੇ ਤਾਮਿਲ ਅਤੇ ਤੇਲਗੂ ਫ਼ਿਲਮ ਉਦਯੋਗਾਂ ਵਿੱਚ ਆਪਣਾ ਨਾਮ ਬਣਾਇਆ ਹੈ, ਨੇ ਆਪਣੇ ਕਈ ਅਵਤਾਰਾਂ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਸ ਨੂੰ ਭਾਰਤ ਦਾ ਨੈਸ਼ਨਲ ਕਰਸ਼ ਕਿਹਾ ਜਾਂਦਾ ਹੈ। ਉਸਦੀ ਹਾਲ ਹੀ ਵਿੱਚ ਰਿਲੀਜ਼ ਹੋਈ ਪੁਸ਼ਪਾ: ਦ ਰਾਈਜ਼ ਮਹਾਂਮਾਰੀ ਤੋਂ ਬਾਅਦ ਸਭ ਤੋਂ ਸਫਲ ਰਿਲੀਜ਼ਾਂ ਵਿੱਚੋਂ ਇੱਕ ਸੀ। ਪਰ ਰਸ਼ਮਿਕਾ ਨੂੰ ਆਪਣੇ ਸਟਾਰਡਮ ਕਾਰਨ ਕਾਫੀ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
