ਕਾਰ ਹਾਦਸੇ ‘ਚ ਇਸ ਅਦਾਕਾਰ ਦੀ ਹੋਈ ਮੌਤ,ਮਨੋਰੰਜਨ ਜਗਤ ‘ਚ ਸੋਗ ਦੀ ਲਹਿਰ

ਸਾਊਥ ਇੰਡਸਟਰੀ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ । ਸਾਊਥ ਦੇ ਮਸ਼ਹੂਰ ਅਦਾਕਾਰ ਸੁਜੀਤ ਰਾਜ ਕੋਚੁਕੰਜੂ ਦਾ ਦਿਹਾਂਤ ਹੋ ਗਿਆ ਹੈ।

Written by  Shaminder   |  April 10th 2024 06:07 PM  |  Updated: April 10th 2024 06:07 PM

ਕਾਰ ਹਾਦਸੇ ‘ਚ ਇਸ ਅਦਾਕਾਰ ਦੀ ਹੋਈ ਮੌਤ,ਮਨੋਰੰਜਨ ਜਗਤ ‘ਚ ਸੋਗ ਦੀ ਲਹਿਰ

ਮਨੋਰੰਜਨ ਜਗਤ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ । ਉਹ ਇਹ ਹੈ ਕਿ ਸਾਊਥ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਸੁਜੀਤ ਰਾਜ (Sujith Rajendran) ਕੋਚੁਕੰਜੂ ਦੀ ਸੜਕ ਹਾਦਸੇ ‘ਚ ਮੌਤ (Death) ਹੋ ਗਈ ਹੈ। 

ਹੋਰ ਪੜ੍ਹੋ : ਸੱਤਾ ਅਤੇ ਸੀਤੋ ਨੇ ਵੇਖਿਆ ਕ੍ਰਿਕੇਟ ਮੈਚ, ਨੀਰੂ ਬਾਜਵਾ ਨੇ ਸਾਂਝਾ ਕੀਤਾ ਵੀਡੀਓ

ਇੱਕ ਹਫ਼ਤੇ ਪਹਿਲਾਂ ਹੋਇਆ ਸੀ ਜ਼ਖਮੀ 

ਅਦਾਕਾਰ ਇੱਕ ਹਫ਼ਤੇ ਪਹਿਲਾਂ ਸੜਕ ਹਾਦਸੇ ਦਾ ਸ਼ਿਕਾਰ ਹੋਇਆ ਸੀ ।ਜਿਸ ਤੋਂ ਬਾਅਦ ਉਸ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ । ਅਦਾਕਾਰ ਦੀ ਮੌਤ ਤੋਂ ਬਾਅਦ ਉਸ ਦੇ ਪ੍ਰਸ਼ੰਸਕਾਂ ‘ਚ ਸੋਗ ਦੀ ਲਹਿਰ ਹੈ ਅਤੇ ਕਈ ਸੈਲੀਬ੍ਰੇਟੀਜ਼ ਨੇ ਉਸ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ।ਇੱਕ ਹਫਤੇ ਤੱਕ ਅਦਾਕਾਰ ਜ਼ਿੰਦਗੀ ਅਤੇ ਮੌਤ ਵਿਚਾਲੇ ਜੂਝਦਾ ਰਿਹਾ । ਜਿਸ ਤੋਂ ਬਾਅਦ ਅਦਾਕਾਰ ਨੇ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਦਿੱਤਾ ਹੈ।

ਮੀਡੀਆ ਰਿਪੋਰਟਸ ਮੁਤਾਬਕ ਅਦਾਕਾਰ ਦੇ ਨਾਲ ਉਸ ਸਮੇਂ ਹਾਦਸਾ ਵਾਪਰਿਆ ਸੀ ਜਦੋਂ ਉਹ ਆਪਣੀ ਕਾਰ ‘ਚ ਸਵਾਰ ਹੋ ਕੇ ਕਿਤੇ ਜਾ ਰਿਹਾ ਸੀ । ਇਸੇ ਦੌਰਾਨ ਉਸ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ । ਜਿਸ ਤੋਂ ਬਾਅਦ ਤੋਂ ਅਦਾਕਾਰ ਹਸਪਤਾਲ ‘ਚ ਦਾਖਲ ਸੀ। ਪਰ ਅਫਸੋਸ ਉਸ ਨੂੰ ਬਚਾਇਆ ਨਹੀਂ ਜਾ ਸਕਿਆ।

ਅਦਾਕਾਰੀ ‘ਚ ਆਉਣ ਤੋਂ ਪਹਿਲਾਂ ਕੀਤੀ ਨੌਕਰੀ 

ਸੁਜੀਤ ਅਦਾਕਾਰੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਨੌਕਰੀ ਕਰਦਾ ਸੀ ਅਤੇ ਉਸ ਨੇ ਫ਼ਿਲਮ ਨਿਰਮਾਤਾ ਸੁਗੀਤ ਦੀ ਦੋਭਾਸ਼ੀ ਫ਼ਿਲਮ ਦੇ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ।ਅਦਾਕਾਰ ਦਾ ਪਾਲਣ ਪੋਸ਼ਣ ਵੀ ਦੁਬਈ ‘ਚ ਹੀ ਹੋਇਆ ਸੀ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network