Advertisment

ਵਿਜੇ ਦੇਵਰਕੋਂਡਾ ਨੇ ਰਸ਼ਮਿਕਾ ਮੰਡਾਨਾ ਨਾਲ ਮੰਗਣੀ ਦੀਆਂ ਅਫਵਾਹਾਂ 'ਤੇ ਤੋੜੀ ਚੁੱਪੀ, ਜਾਣੋ ਕੀ ਕਿਹਾ

ਸਾਊਥ ਸੁਪਰਸਟਾਰ ਵਿਜੇ ਦੇਵਰਕੋਂਡਾ ਤੇ ਰਸ਼ਮੀਕਾ ਮੰਡਾਨਾ ਦੀ ਮੰਗਣੀ ਦੀ ਖਬਰਾਂ ਆਏ ਦਿਨ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ, ਕਿ ਦੋਵੇਂ ਫਰਵਰੀ ਮਹੀਨੇ 'ਚ ਆਪਣੇ ਰਿਸ਼ਤੇ ਦਾ ਅਧਿਕਾਰਕ ਐਲਾਨ ਕਰਨ ਵਾਲੇ ਹਨ। ਹੁਣ ਵਿਜੇ ਦੇਵਰਕੋਂਡਾ ਨੇ ਖੁਦ ਇਸ ਬਾਰੇ ਚੁੱਪੀ ਤੋੜਦੇ ਹੋਏ ਸੱਚਾਈ ਦੱਸੀ ਹੈ।

New Update
Vijay Deverakonda on

Vijay Deverakonda on the rumors of his engagement

Listen to this article
0.75x 1x 1.5x
00:00 / 00:00
Advertisment

Vijay Deverakonda on the rumors of his engagement : ਸਾਊਥ ਸੁਪਰਸਟਾਰ ਵਿਜੇ ਦੇਵਰਕੋਂਡਾ (Vijay Deverakonda) ਤੇ ਰਸ਼ਮੀਕਾ ਮੰਡਾਨਾ (Rashmika Mandana) ਦੀ ਮੰਗਣੀ ਦੀ ਖਬਰਾਂ ਆਏ ਦਿਨ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ।  ਕਿਹਾ ਜਾ ਰਿਹਾ ਹੈ ਕਿ ਦੋਵੇਂ ਫਰਵਰੀ ਮਹੀਨੇ 'ਚ ਆਪਣੇ ਰਿਸ਼ਤੇ ਦਾ ਅਧਿਕਾਰਕ ਐਲਾਨ ਕਰਨ ਵਾਲੇ ਹਨ। ਦਰਅਸਲ, ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਹ ਦੋਵੇਂ ਆਪਣੇ ਰਿਸ਼ਤੇ ਬਾਰੇ ਗੱਲ ਕਰ ਰਹੇ ਹਨ। ਹੁਣ ਵਿਜੇ ਦੇਵਰਕੋਂਡਾ ਨੇ ਖੁਦ ਇਸ ਬਾਰੇ ਚੁੱਪੀ ਤੋੜਦੇ ਹੋਏ ਸੱਚਾਈ ਦੱਸੀ ਹੈ। 

Advertisment

 

ਵਿਜੇ ਦੇਵਰਕੋਂਡਾ ਨੇ ਮੰਗਣੀ ਦੀਆਂ ਖਬਰਾਂ 'ਤੇ ਤੋੜੀ ਚੁੱਪੀ 

Advertisment

ਵਿਜੇ ਨੇ ਆਪਣੇ ਅਤੇ ਰਸ਼ਮਿਕਾ ਦੇ ਰਿਸ਼ਤੇ 'ਤੇ ਚੁੱਪੀ ਤੋੜੀ ਹੈ। ਇੱਕ ਇੰਟਰਵਿਊ ਵਿੱਚ ਅਭਿਨੇਤਾ ਵਿਜੇ ਦੇਵਰਕੋਂਡਾ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਰਸ਼ਮਿਕਾ ਮੰਡਾਨਾ ਨੂੰ ਡੇਟ ਨਹੀਂ ਕਰ ਰਹੇ ਅਤੇ ਨਾਂ ਹੀ ਉਸ ਨਾਲ ਵਿਆਹ ਕਰਨਗੇ। ਵਿਜੇ ਨੇ ਇੰਟਰਵਿਊ 'ਚ ਕਿਹਾ, ''ਮੈਂ ਫਰਵਰੀ 'ਚ ਮੰਗਣੀ ਜਾਂ ਵਿਆਹ ਨਹੀਂ ਕਰ ਰਿਹਾ ਹਾਂ। ਹਰ ਸਾਲ ਮੈਂ ਆਪਣੇ ਰਿਸ਼ਤੇ ਅਤੇ ਵਿਆਹ ਬਾਰੇ ਅਫਵਾਹਾਂ ਸੁਣਦਾ ਹਾਂ। ਹਰ ਦੋ ਸਾਲ ਬਾਅਦ ਮੀਡੀਆ ਮੇਰਾ ਵਿਆਹ ਤੈਅ ਕਰ ਰਿਹਾ ਹੈ। ਉਹ ਬੱਸ ਮੇਰੇ ਵਿਆਹ ਦਾ ਇੰਤਜ਼ਾਰ ਕਰ ਰਹੇ ਹਨ।

ਵਿਜੇ ਅਤੇ ਰਸ਼ਮੀਕਾ ਦੇ ਅਫੇਅਰ ਦੀ ਹਮੇਸ਼ਾ ਚਰਚਾ ਹੁੰਦੀ ਹੈ ਪਰ ਦੋਹਾਂ ਦਾ ਕਹਿਣਾ ਹੈ ਕਿ ਉਹ ਸਿਰਫ ਚੰਗੇ ਦੋਸਤ ਹਨ। ਰਸ਼ਮਿਕਾ ਅਤੇ ਵਿਜੇ ਨੇ ਕਈ ਫਿਲਮਾਂ ਵਿੱਚ ਇੱਕਠੇ ਕੰਮ ਕੀਤਾ ਹੈ, ਜਿਨ੍ਹਾਂ ਚੋਂ  ਗੀਤਾ ਗੋਵਿੰਦਮ, ਡੀਅਰ ਕਾਮਰੇਡ ਵਰਗੀਆਂ ਰੋਮਾਂਟਿਕ ਤੇਲਗੂ ਫਿਲਮਾਂ ਦੇ ਨਾਮ ਸ਼ਾਮਲ ਹਨ। ਇਨ੍ਹਾਂ ਦੋਹਾਂ ਦੀ ਆਨਸਕ੍ਰੀਨ ਜੋੜੀ ਦਰਸ਼ਕਾਂ ਨੂੰ ਕਾਫੀ ਪਸੰਦ ਹੈ। 

 

Advertisment

 

ਹੋਰ ਪੜ੍ਹੋ: ਬਾਲੀਵੁੱਡ ਮਨਾਏਗਾ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਦਾ ਜਸ਼ਨ, ਨਹੀਂ ਹੋਵੇਗੀ ਫਿਲਮਾਂ ਦੀ ਸ਼ੂਟਿੰਗ 

Advertisment

ਰਸ਼ਮੀਕਾ ਮੰਡਾਨਾ ਦਾ ਵਰਕ ਫਰੰਟ


ਰਸ਼ਮੀਕਾ ਮੰਡਾਨਾ ਦੇ ਕੰਮ ਦੀ ਗੱਲ ਕਰੀਏ ਤਾਂ ਉਹ ਹਾਲ ਹੀ 'ਚ ਰਣਬੀਰ ਕਪੂਰ ਸਟਾਰਰ ਫਿਲਮ 'ਐਨੀਮਲ' ਚ ਨਜ਼ਰ ਆਈ। ਇਸ ਤੋਂ ਬਾਅਦ ਉਹ ਵੀਅਤਨਾਮ ਘੁੰਮਣ ਗਈ। ਉਨ੍ਹਾਂ ਦੀਆਂ ਛੁੱਟੀਆਂ ਦੀਆਂ ਤਸਵੀਰਾਂ ਵਾਇਰਲ ਹੋ ਗਈਆਂ ਹਨ। ਇਸ ਤੋਂ ਬਾਅਦ ਵਿਜੇ ਨੇ ਕੁਝ ਤਸਵੀਰਾਂ ਪੋਸਟ ਕੀਤੀਆਂ। ਇੱਥੋਂ ਦੋਵਾਂ ਦੇ ਇਕੱਠੇ ਵੀਅਤਨਾਮ ਜਾਣ ਦੀ ਚਰਚਾ ਸ਼ੁਰੂ ਹੋ ਗਈ ਅਤੇ ਇਸ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇ ਦੀਆਂ ਚਰਚਾਵਾਂ ਹੋਣ ਲੱਗੀਆਂ ਪਰ ਵਿਜੇ ਨੇ ਸਾਫ ਕਰ ਦਿੱਤਾ ਕਿ ਇਹ ਸਿਰਫ ਅਫਵਾਹ ਹੈ। 

 

Advertisment

Stay updated with the latest news headlines.

Follow us:
Advertisment
Advertisment
Latest Stories
Advertisment