ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਨੇ ਮਨਾਈ ਲੋਹੜੀ, ਤਸਵੀਰਾਂ ਹੋਈਆਂ ਵਾਇਰਲ

Written by  Shaminder   |  January 14th 2022 10:29 AM  |  Updated: January 14th 2022 10:29 AM

ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਨੇ ਮਨਾਈ ਲੋਹੜੀ, ਤਸਵੀਰਾਂ ਹੋਈਆਂ ਵਾਇਰਲ

ਬੀਤੇ ਸਾਲ ਵਿਆਹ ਦੇ ਬੰਧਨ ‘ਚ ਬੱਝੇ ਵਿੱਕੀ ਕੌਸ਼ਲ (Vicky Kaushal) ਤੇ ਕੈਟਰੀਨਾ ਕੈਫ (Katrina Kaif) ਨੇ ਵਿਆਹ ਤੋਂ ਬਾਅਦ ਆਪਣੀ ਪਹਿਲੀ ਲੋਹੜੀ (Lohri) ਮਨਾਈ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਭੁੱਗੇ ਦੇ ਕੋਲ ਖੜੇ ਅੱਗ ਸੇਕ ਰਹੇ ਹਨ । ਵਿੱਕੀ ਕੌਸ਼ਲ ਨੇ ਕੈਟਰੀਨਾ ਨੂੰ ਆਪਣੀਆਂ ਬਾਹਾਂ ‘ਚ ਲਿਆ ਹੋਇਆ ਹੈ ਅਤੇ ਦੋਵੇਂ ਬਹੁਤ ਹੀ ਖੁਸ਼ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ।

vicky kaushal katrina kaif image From instagram

ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਵਿਆਹ ਤੋਂ ਬਾਅਦ ਗੀਤ ਗਰੇਵਾਲ ਦੇ ਨਾਲ ਮਨਾਈ ਪਹਿਲੀ ਲੋਹੜੀ, ਵੀਡੀਓ ਸਾਂਝਾ ਕੀਤਾ

ਦੱਸ ਦਈਏ ਕਿ ਦੋਵੇਂ ਇਨੀਂ ਦਿਨੀਂ ਮੱਧ ਪ੍ਰਦੇਸ਼ ‘ਚ ਹਨ ਅਤੇ ਉੱਥੇ ਖੂਬ ਇਨਜੁਆਏ ਕਰ ਰਹੇ ਹਨ । ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦਾ ਵਿਆਹ ਬੀਤੇ ਸਾਲ ਦਸੰਬਰ ‘ਚ ਹੋਇਆ ਸੀ । ਜਿਸ ਤੋਂ ਬਾਅਦ ਇਹ ਜੋੜੀ ਲਗਾਤਾਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰ ਰਹੀ ਹੈ ।

vicky kaushal shared cute pic with katrina kaif on one month wedding anniversary

ਵਿੱਕੀ ਕੌਸ਼ਲ ਦੇ ਪਰਿਵਾਰ ਦਾ ਸਬੰਧ ਪੰਜਾਬ ਦੇ ਹੁਸ਼ਿਆਰਪੁਰ ਦੇ ਨਾਲ ਹੈ । ਉਸ ਦੇ ਪਿਤਾ ਪਿੰਡ ਮਿਰਜ਼ਾਪੁਰ ਦੇ ਰਹਿਣ ਵਾਲੇ ਹਨ । ਵਿਆਹ ਤੋਂ ਬਾਅਦ ਕੈਟਰੀਨਾ ਕੈਫ ਵੀ ਪੰਜਾਬੀਆਂ ਵਾਲੀਆਂ ਸਾਰੀਆਂ ਰਸਮਾਂ ਅਤੇ ਰੀਤੀ ਰਿਵਾਜ਼ ਨਿਭਾਉਂਦੀ ਹੋਈ ਨਜ਼ਰ ਆ ਰਹੀ ਹੈ । ਇਸ ਤੋਂ ਪਹਿਲਾਂ ਉਸ ਨੇ ਚੌਕੇ ਚੜਨ ਦੇ ਮੌਕੇ ਸੂਜੀ ਦਾ ਹਲਵਾ ਵੀ ਬਣਾਇਆ ਸੀ ਅਤੇ ਜਿਸ ਦੀ ਤਾਰੀਫ ਵਿੱਕੀ ਨੇ ਕੀਤੀ ਸੀ । ਵਿੱਕੀ ਕੌਸ਼ਲ ਦੇ ਵਿਆਹ ‘ਚ ਕੁਝ ਚੋਣਵੀਆਂ ਬਾਲੀਵੁੱਡ ਹਸਤੀਆਂ ਹੀ ਸ਼ਾਮਿਲ ਹੋਈਆਂ ਸਨ । ਵਿਆਹ ਤੋਂ ਬਾਅਦ ਦੋਵਾਂ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ ।

 

View this post on Instagram

 

A post shared by Viral Bhayani (@viralbhayani)

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network