Bipasha Basu: ਬੇਟੀ ਦੇ ਜਨਮ ਤੋਂ 6 ਮਹੀਨੇ ਬਾਅਦ ਜਿੰਮ 'ਚ ਵਰਕਆਊਟ ਕਰਦੀ ਨਜ਼ਰ ਆਈ ਬਿਪਾਸ਼ਾ ਬਾਸੂ, ਅਦਾਕਾਰਾ ਨੇ ਸਾਂਝਾ ਕੀਤਾ ਵੀਡੀਓ
ਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਾਸੂ ਕੁਝ ਮਹੀਨੇ ਪਹਿਲਾਂ ਹੀ ਮਾਂ ਬਣੀ ਹੈ। ਮਾਂ ਬਨਣ ਮਗਰੋਂ ਹਾਲ ਹੀ 'ਚ ਅਦਾਕਾਰਾ ਮੁੜ ਸ਼ੇਪ ਵਿੱਚ ਆਉਣ ਲਈ ਸਖ਼ਤ ਮਿਹਨਤ ਕਰ ਰਹੀ ਹੈ। ਬਿਪਾਸ਼ਾ ਬਾਸੂ ਦੀ ਵਰਕਆਊਚ ਕਰਦੇ ਹੋਏ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
Bipasha Basu: ਬੇਟੀ ਦੇ ਜਨਮ ਤੋਂ 6 ਮਹੀਨੇ ਬਾਅਦ ਜਿੰਮ 'ਚ ਵਰਕਆਊਟ ਕਰਦੀ ਨਜ਼ਰ ਆਈ ਬਿਪਾਸ਼ਾ ਬਾਸੂ, ਅਦਾਕਾਰਾ ਨੇ ਸਾਂਝਾ ਕੀਤਾ ਵੀਡੀਓ
Bipasha Basu Workout Video: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਇਨ੍ਹੀਂ ਦਿਨੀਂ ਆਪਣੇ ਪਤੀ ਕਰਨ ਸਿੰਘ ਗਰੋਵਰ ਨਾਲ ਆਪਣੀ ਜ਼ਿੰਦਗੀ ਦੇ ਸਭ ਤੋਂ ਖੂਬਸੂਰਤ ਪਲਾਂ ਦਾ ਆਨੰਦ ਮਾਣ ਰਹੀ ਹੈ। ਬਿਪਾਸ਼ਾ ਬਾਸੂ ਨੇ ਕੁਝ ਮਹੀਨੇ ਪਹਿਲਾਂ ਹੀ ਬੇਟੀ ਦੇਵੀ ਨੂੰ ਜਨਮ ਦਿੱਤਾ। ਉਦੋਂ ਤੋਂ ਬਿਪਾਸ਼ਾ ਮਾਂ ਬਨਣ ਦੇ ਸਮੇਂ ਦਾ ਆਨੰਦ ਮਾਣ ਰਹੀ ਹੈ। ਹਾਲ ਹੀ 'ਚ ਬਿਪਾਸ਼ਾ ਦਾ ਐਨਰਜੀ ਨਾਲ ਭਰਪੂਰ ਵੀਡੀਓ ਸਾਹਮਣੇ ਆਇਆ ਹੈ। ਜਿਸ 'ਚ ਉਹ ਜਿੰਮ 'ਚ ਵਰਕਆਊਟ ਕਰਦੀ ਨਜ਼ਰ ਆ ਰਹੀ ਹੈ।

ਬੇਟੀ ਦੇ ਜਨਮ ਦੇ 6 ਮਹੀਨੇ ਬਾਅਦ ਬਿਪਾਸ਼ਾ ਨੇ ਮੁੜ ਸ਼ੁਰੂ ਕੀਤਾ ਵਰਕਆਊਟ
ਹਾਲ ਹੀ ਵਿੱਚ ਬਿਪਾਸ਼ਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ 'ਚ ਉਹ ਜਿੰਮ 'ਚ ਪਸੀਨਾ ਵਹਾਉਂਦੀ ਨਜ਼ਰ ਆ ਰਹੀ ਹੈ। ਬਿਪਾਸ਼ਾ ਬਾਸੂ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਖੁਦ ਆਪਣੀ ਇਹ ਵੀਡੀਓ ਸਾਂਝੀ ਕੀਤੀ ਹੈ।
ਇਸ ਵੀਡੀਓ 'ਚ ਤੁਸੀਂ ਅਦਾਕਾਰਾ ਨੂੰ ਜ਼ਬਰਦਸਤ ਤਰੀਕੇ ਨਾਲ ਹੈਵੀ ਵਰਕਆਊਣ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਬੈਂਚ ਪ੍ਰੈਸ ਐਕਸਰਸਾਈਜ਼ ਕਰਨ ਅਤੇ ਲੱਤਾਂ ਨੂੰ ਖਿੱਚਣ ਤੋਂ ਲੈ ਕੇ ਹੈਵੀ ਵੇਟ ਚੁੱਕਣ ਤੱਕ, ਬਿਪਾਸ਼ਾ ਸ਼ੇਪ ਵਿੱਚ ਵਾਪਸ ਆਉਣ ਅਤੇ ਆਪਣੇ ਆਪ ਨੂੰ ਮਜ਼ਬੂਤ ਕਰਨ ਲਈ ਸਖ਼ਤ ਮਿਹਨਤ ਕਰ ਰਹੀ ਹੈ। ਇਸ ਦੌਰਾਨ ਬਿਪਾਸ਼ਾ ਬਲੈਕ ਟੀ-ਸ਼ਰਟ ਅਤੇ ਮੈਚਿੰਗ ਟਾਈਟਸ ਵਿੱਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਸ ਦੇ ਗਲੇ 'ਚ ਸੋਨੇ ਦੀ ਚੇਨ ਨਜ਼ਰ ਆ ਰਹੀ ਹੈ।

ਬਿਪਾਸ਼ਾ ਨੇ ਇਸ ਪੋਸਟ ਦੇ ਨਾਲ ਇੱਕ ਨੋਟ ਸ਼ੇਅਰ ਕੀਤਾ ਹੈ। ਜਿਸ 'ਚ ਉਨ੍ਹਾਂ ਲਿਖਿਆ, 'ਮਾਂ ਕਦੇ ਹਾਰ ਨਹੀਂ ਮੰਨਦੀ। ਸਕ੍ਰੈਚ ਤੋਂ ਬਾਅਦ ਮੇਰਾ ਮਜ਼ਬੂਤ ਵਰਜ਼ਨ। ਦੱਸ ਦੇਈਏ ਕਿ ਬਿਪਾਸ਼ਾ ਆਖਰੀ ਵਾਰ 2015 'ਚ ਫਿਲਮ 'ਅਲੋਨ' 'ਚ ਨਜ਼ਰ ਆਈ ਸੀ। ਇਸ ਫਿਲਮ 'ਚ ਅਦਾਕਾਰਾ ਦੇ ਅਪੋਜ਼ਿਟ ਕਰਨ ਸਿੰਘ ਗਰੋਵਰ ਨਜ਼ਰ ਆਏ ਸਨ। ਹਾਲਾਂਕਿ ਇਹ ਫਿਲਮ ਫਲਾਪ ਸਾਬਤ ਹੋਈ। ਉਦੋਂ ਤੋਂ ਅਦਾਕਾਰਾ ਵੱਡੇ ਪਰਦੇ ਤੋਂ ਦੂਰ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
