Viral News: ਕੁੰਵਰ ਅੰਮ੍ਰਿਤਬੀਰ ਸਿੰਘ ਨੇ ਵਧਾਇਆ ਪੰਜਾਬ ਦਾ ਮਾਣ, ਬਣਾਇਆ ਗਿਨੀਜ਼ ਵਰਲਡ ਰਿਕਾਰਡ
ਪੰਜਾਬ ਦੇ 19 ਸਾਲਾ ਨੌਜਵਾਨ ਕੁੰਵਰ ਅੰਮ੍ਰਿਤਬੀਰ ਸਿੰਘ ਨੇ ਫਿਟਨੈਸ ਵਿੱਚ ਸਭ ਤੋਂ ਵੱਧ ਫਲੈਪ ਨਾਲ ਫਿੰਗਰ ਟਿਪ ਪੁਸ਼-ਅੱਪ ਕਰਨ ਦਾ ਗਿਨੀਜ਼ ਵਰਲਡ ਰਿਕਾਰਡ ਹਾਸਲ ਕੀਤਾ ਹੈ। ਖਾਸ ਗੱਲ ਇਹ ਹੈ ਕਿ ਉਹ ਕਦੇ ਜਿਮ ਨਹੀਂ ਗਏ। ਕੁੰਵਰ ਅੰਮ੍ਰਿਤਬੀਰ ਸਿੰਘ ਨੇ ਗਿਨੀਜ਼ ਵਰਲਡ ਰਿਕਾਰਡ ਬਣਾ ਕੇ ਪੰਜਾਬ ਦਾ ਮਾਣ ਵਧਾਇਆ ਹੈ।
Viral News: ਕੁੰਵਰ ਅੰਮ੍ਰਿਤਬੀਰ ਸਿੰਘ ਨੇ ਵਧਾਇਆ ਪੰਜਾਬ ਦਾ ਮਾਣ, ਬਣਾਇਆ ਗਿਨੀਜ਼ ਵਰਲਡ ਰਿਕਾਰਡ
Punjabi Boy creates a world record: ਪੰਜਾਬ ਦੇ 19 ਸਾਲਾ ਨੌਜਵਾਨ ਕੁੰਵਰ ਅੰਮ੍ਰਿਤਬੀਰ ਸਿੰਘ ਨੇ ਫਿਟਨੈਸ ਵਿੱਚ ਸਭ ਤੋਂ ਵੱਧ ਫਲੈਪ ਨਾਲ ਫਿੰਗਰ ਟਿਪ ਪੁਸ਼-ਅੱਪ ਕਰਨ ਦਾ ਗਿਨੀਜ਼ ਵਰਲਡ ਰਿਕਾਰਡ ਹਾਸਲ ਕੀਤਾ ਹੈ। ਖਾਸ ਗੱਲ ਇਹ ਹੈ ਕਿ ਉਹ ਕਦੇ ਜਿਮ ਨਹੀਂ ਗਏ। ਕੁੰਵਰ ਅੰਮ੍ਰਿਤਬੀਰ ਸਿੰਘ ਨੇ ਗਿਨੀਜ਼ ਵਰਲਡ ਰਿਕਾਰਡ ਬਣਾ ਕੇ ਪੰਜਾਬ ਦਾ ਮਾਣ ਵਧਾਇਆ ਹੈ।
ਕੁੰਵਰ ਅੰਮ੍ਰਿਤਬੀਰ ਸਿੰਘ ਨੇ ਇਹ ਰਿਕਾਰਡ ਬਣਾਇਆ ਹੈ ਪਰ ਖਾਸ ਗੱਲ ਇਹ ਹੈ ਕਿ ਉਹ ਕਦੇ ਜਿਮ ਨਹੀਂ ਗਏ। ਇਸ ਗੱਲ ਦੀ ਜਾਣਕਾਰੀ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਦਿੱਤੀ। ਉਨ੍ਹਾਂ ਨੇ ਆਪਣੀ ਪੋਸਟ 'ਚ ਲਿਖਿਆ, ਉਂਗਲਾਂ ਦੀ ਮਦਦ ਨਾਲ (45) ਸਭ ਤੋਂ ਜ਼ਿਆਦਾ ਪੁਸ਼-ਅੱਪ ਫਲੈਪ ਨਾਲ ਇਕ ਮਿੰਟ 'ਚ ਕੀਤੇ ਹਨ।
ਇੰਝ ਕੀਤੀ ਸ਼ੁਰੂਆਤ
ਕੁੰਵਰ ਅੰਮ੍ਰਿਤਬੀਰ ਸਿੰਘ ਨੇ ਆਪਣੀ ਪੋਸਟ ਵਿੱਚ ਲਿਖਿਆ, ਨਵੰਬਰ 2021 ਵਿੱਚ ਗਿਨੀਜ਼ ਵਰਡ ਰਿਕਾਰਡ ਲਈ ਯਾਤਰਾ ਸ਼ੁਰੂ ਕੀਤੀ। ਪਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਲਿਖਿਆ, ਪਹਿਲੀ ਕੋਸ਼ਿਸ਼ ਦੌਰਾਨ ਮੈਂ ਬਹੁਤ ਨਿਰਾਸ਼ ਮਹਿਸੂਸ ਕੀਤਾ। ਪਰ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਤੁਹਾਡੀ ਯਾਤਰਾ ਦੌਰਾਨ ਅਸਫਲਤਾ ਦਾ ਸਾਹਮਣਾ ਕਰਨ ਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਕਦੇ ਵੀ ਆਪਣਾ ਟੀਚਾ ਪ੍ਰਾਪਤ ਨਹੀਂ ਕਰ ਸਕਦੇ।
ਬਿਨਾਂ ਜਿੰਮ ਗਏ ਬਣਾਇਆ ਰਿਕਾਰਡ
ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਪੋਸਟ 'ਚ ਦੱਸਿਆ ਕਿ ਉਹ ਕਦੇ ਜਿਮ ਨਹੀਂ ਗਿਆ ਹੈ। ਨਾ ਹੀ ਕਦੇ ਸਪਲੀਮੈਂਟ ਲਏ ਹਨ। ਉਸ ਨੇ ਦੱਸਿਆ ਕਿ ਉਸ ਨੇ ਆਪਣੀ ਮਾਂ ਵੱਲੋਂ ਤਿਆਰ ਕੀਤੇ ਭੋਜਨ ਨਾਲ ਆਪਣਾ ਪੇਟ ਭਰਿਆ ਹੈ। ਇੱਥੇ, ਪੋਸਟ ਦੇ ਸ਼ੇਅਰ ਹੋਣ ਤੋਂ ਬਾਅਦ ਹਜ਼ਾਰਾਂ ਲੋਕਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। 12 ਹਜ਼ਾਰ ਤੋਂ ਵੱਧ ਲਾਈਕਸ ਅਤੇ ਕਈ ਕਮੈਂਟਸ ਮਿਲ ਚੁੱਕੇ ਹਨ।
ਕੁੰਵਰ ਨੇ ਕਿਹਾ- ਕਦੇ ਹਾਰ ਨਾ ਮੰਨੋ
ਅੰਮ੍ਰਿਤਬੀਰ ਨੇ ਦੱਸਿਆ ਕਿ ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਮੈਂ ਦੂਜੀ ਵਾਰ ਗਿਨੀਜ਼ ਵਰਲਡ ਰਿਕਾਰਡ ਲਈ ਅਪਲਾਈ ਕੀਤਾ ਸੀ। ਉਸ ਨੇ ਦੱਸਿਆ ਕਿ ਐਪਲੀਕੇਸ਼ਨ ਦੌਰਾਨ ਮੈਂ ਦੱਸਿਆ ਸੀ ਕਿ ਮੈਂ ਇੱਕ ਮਿੰਟ ਵਿੱਚ ਉਂਗਲਾਂ ਨਾਲ ਸਭ ਤੋਂ ਵੱਧ ਪੁਸ਼-ਅੱਪ ਕਰ ਸਕਦਾ ਹਾਂ। ਇਸ ਦੇ ਲਈ ਮੈਂ 21 ਦਿਨ ਅਭਿਆਸ ਕੀਤਾ ਸੀ। ਉਸ ਨੇ ਦੱਸਿਆ ਕਿ ਇਸ ਰਿਕਾਰਡ ਨੂੰ ਤੋੜਨਾ ਕੋਈ ਔਖਾ ਨਹੀਂ ਸੀ। ਅੰਤ ਵਿੱਚ ਉਨ੍ਹਾਂ ਨੇ ਆਪਣੇ ਫਾਲੋਅਰਸ ਨੂੰ ਕਿਹਾ ਕਿ ਜੇਕਰ ਤੁਹਾਡੇ ਵਿੱਚ ਕੁਝ ਕਰਨ ਦਾ ਜਨੂੰਨ ਹੈ ਜਾਂ ਤੁਸੀਂ ਆਪਣੇ ਜਨੂੰਨ ਲਈ ਕੁਝ ਕੀਤਾ ਹੈ ਤਾਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਹਾਰ ਨਾ ਮੰਨੋ। ਬਸ ਪੂਰੀ ਲਗਨ ਨਾਲ ਮਿਹਨਤ ਕਰਦੇ ਰਹੋ, ਅਭਿਆਸ ਕਰਦੇ ਰਹੋ, ਹਰ ਰੋਜ਼ ਆਪਣੇ ਆਪ ਨੂੰ ਸੁਧਾਰਦੇ ਰਹੋ।
ਹੋਰ ਪੜ੍ਹੋ : Raksha Bandhan 2023 : ਜਾਣੋ ਕਦੋਂ ਮਨਾਈ ਜਾਵੇਗੀ ਰੱਖੜੀ ? 30 ਨੂੰ ਜਾਂ 31 ਅਗਸਤ ਨੂੰ
ਗਿਨੀਜ਼ ਵਰਲਡ ਰਿਕਾਰਡ ਨੇ ਵੀ ਜਾਣਕਾਰੀ ਦਿੱਤੀ
ਗਿਨੀਜ਼ ਵਰਲਡ ਰਿਕਾਰਡ ਦੇ ਇੱਕ ਬਲਾਗ ਦੇ ਅਨੁਸਾਰ ਕੁੰਵਰ ਅੰਮ੍ਰਿਤਬੀਰ ਸਿੰਘ ਨੇ ਭਾਰਤੀ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਇੱਕ ਵਿਸ਼ਵ ਰਿਕਾਰਡ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ 8 ਫਰਵਰੀ ਨੂੰ ਅਜਿਹਾ ਕੀਤਾ। ਇਸ ਦੇ ਨਾਲ ਹੀ ਖਾਸ ਗੱਲ ਇਹ ਹੈ ਕਿ 17 ਸਾਲ ਦੀ ਉਮਰ 'ਚ ਅੰਮ੍ਰਿਤਬੀਰ ਨੇ 118 ਨਕਲ ਪੁਸ਼-ਅਪਸ ਨਾਲ ਵਿਸ਼ਵ ਰਿਕਾਰਡ ਬਣਾਇਆ ਸੀ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
