Kulhad Pizza couple Case: ਮੁੜ ਸਵਾਲਾਂ ਦੇ ਘੇਰੇ 'ਚ ਆਇਆ ਕੁਲ੍ਹੱੜ ਪੀਜ਼ਾ ਕਪਲ, ਜਾਣੋ ਕਿਉਂ ਮਹਿਲਾ ਨੇ ਕਪਲ ਦੀ ਦੁਕਾਨ ਦੇ ਬਾਹਰ ਕੀਤਾ ਹੰਗਾਮਾ, ਵੇਖੋ ਵੀਡੀਓ
ਜਲੰਧਰ ਦੇ ਮਸ਼ਹੂਰ ਕੁੱਲ੍ਹੜ ਪੀਜ਼ਾ ਕਪਲ ਇਨ੍ਹੀਂ ਦਿਨੀਂ ਮੁਸ਼ਕਿਲ ਸਮੇਂ ਚੋਂ ਲੰਘ ਰਿਹਾ ਹੈ। ਕੁਝ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਕਪਲ ਦੀ ਇਤਰਾਜ਼ਯੋਗ ਵੀਡੀਓ ਵਾਇਰਲ ਹੋਣ ਮਗਰੋਂ ਕਪਲ ਨੂੰ ਕਾਫੀ ਟ੍ਰੋਲ ਹੋਣਾ ਪੈ ਰਿਹਾ ਹੈ। ਹਲਾਂਕਿ ਇਸ ਮਾਮਲੇ 'ਚ ਪੁਲਿਸ ਵੱਲੋਂ ਕਾਰਵਾਈ ਜਾਰੀ ਹੈ, ਇਸ ਦੇ ਬਾਵਜੂਦ ਲੋਕਾਂ ਦਾ ਗੁੱਸਾ ਸ਼ਾਂਤ ਨਹੀਂ ਹੋ ਰਿਹਾ। ਹਾਲ ਹੀ 'ਚ ਇੱਕ ਮਹਿਲਾ ਨੇ ਕਪਲ ਦੀ ਦੁਕਾਨ 'ਤੇ ਪਹੁੰਚ ਕੇ ਭਾਰੀ ਹੰਗਾਮਾ ਕੀਤਾ, ਜਿਸ ਮਗਰੋਂ ਪੁਲਿਸ ਨੇ ਆ ਕੇ ਮਾਮਲਾ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ।
Kulhad Pizza couple Case: ਮੁੜ ਸਵਾਲਾਂ ਦੇ ਘੇਰੇ 'ਚ ਆਇਆ ਕੁਲ੍ਹੱੜ ਪੀਜ਼ਾ ਕਪਲ, ਜਾਣੋ ਕਿਉਂ ਮਹਿਲਾ ਨੇ ਕਪਲ ਦੀ ਦੁਕਾਨ ਦੇ ਬਾਹਰ ਕੀਤਾ ਹੰਗਾਮਾ, ਵੇਖੋ ਵੀਡੀਓ
Kulhad Pizza couple Case: ਜਲੰਧਰ ਦੇ ਮਸ਼ਹੂਰ ਕੁੱਲ੍ਹੜ ਪੀਜ਼ਾ ਕਪਲ ਇਨ੍ਹੀਂ ਦਿਨੀਂ ਮੁਸ਼ਕਿਲ ਸਮੇਂ ਚੋਂ ਲੰਘ ਰਿਹਾ ਹੈ। ਕੁਝ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਕਪਲ ਦੀ ਇਤਰਾਜ਼ਯੋਗ ਵੀਡੀਓ ਵਾਇਰਲ ਹੋਣ ਮਗਰੋਂ ਕਪਲ ਨੂੰ ਕਾਫੀ ਟ੍ਰੋਲ ਹੋਣਾ ਪੈ ਰਿਹਾ ਹੈ। ਹਲਾਂਕਿ ਇਸ ਮਾਮਲੇ 'ਚ ਪੁਲਿਸ ਵੱਲੋਂ ਕਾਰਵਾਈ ਜਾਰੀ ਹੈ, ਇਸ ਦੇ ਬਾਵਜੂਦ ਲੋਕਾਂ ਦਾ ਗੁੱਸਾ ਸ਼ਾਂਤ ਨਹੀਂ ਹੋ ਰਿਹਾ। ਹਾਲ ਹੀ 'ਚ ਇੱਕ ਮਹਿਲਾ ਨੇ ਕਪਲ ਦੀ ਦੁਕਾਨ 'ਤੇ ਪਹੁੰਚ ਕੇ ਭਾਰੀ ਹੰਗਾਮਾ ਕੀਤਾ, ਜਿਸ ਮਗਰੋਂ ਪੁਲਿਸ ਨੇ ਆ ਕੇ ਮਾਮਲਾ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ।

ਫੇਸਬੁੱਕ ਉੱਪਰ ਸ਼ੇਅਰ ਕੀਤਾ ਗਿਆ ਇਹ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਿਹਾ ਹੈ। ਜਾਣਕਾਰੀ ਮੁਤਾਬਕ ਕੁੱਲ੍ਹੜ ਪੀਜ਼ਾ ਕਪਲ ਦੀ ਦੁਕਾਨ 'ਤੇ ਪਹੁੰਚੀ ਔਰਤ ਦਾ ਨਾਂਅ ਵਨੀਤ ਕੌਰ ਦੱਸਿਆ ਜਾ ਰਿਹਾ ਹੈ, ਜੋ ਕਿ ਪਹਿਲਾਂ ਵੀ ਵਿਵਾਦਾਂ ਵਿੱਚ ਆ ਰਹਿ ਚੁੱਕੀ ਹੈ।
ਦੱਸ ਦੇਈਏ ਕਿ ਕੁੱਲ੍ਹੜ ਪੀਜ਼ਾ ਕਪਲ ਦੀ ਦੁਕਾਨ ਤੇ ਪਹੁੰਚ ਵਨੀਤ ਕੌਰ ਵੱਲੋਂ ਕੁੱਲ੍ਹੜ ਪੀਜ਼ਾ ਕਪਲ ਦੀ ਅਸ਼ਲੀਲ ਵੀਡੀਓ ਉੱਪਰ ਸਵਾਲ ਚੁੱਕੇ ਜਾ ਰਹੇ ਹਨ। ਉਸ ਦਾ ਕਹਿਣਾ ਕੀ ਸਹਿਜ ਅਰੋੜਾ ਦੀ ਮਾਂ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਇੱਥੇ 70 ਪ੍ਰਤੀਸ਼ਤ ਲੋਕ ਅਜਿਹੇ ਕੁਕਰਮ ਕਰਦੇ ਹਨ। ਮੈਂ ਉਨ੍ਹਾਂ ਨੂੰ ਪੁੱਛਣਾ ਚਾਹੁੰਦੀ ਹਾਂ, ਕਿ ਉਹ ਇਸ ਤਰ੍ਹਾਂ ਕਿਵੇਂ ਉਲਟਾ ਸਿੱਧਾ ਬੋਲ ਸਕਦੀ ਹੈ। ਹਾਲਾਂਕਿ ਇਸ ਦੌਰਾਨ ਉੱਥੇ ਮੌਜੂਦ ਪੁਲਿਸ ਅਧਿਕਾਰੀ ਵੱਲ਼ੋਂ ਵੀ ਵਨੀਤ ਕੌਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ।
ਉਨ੍ਹਾਂ ਕਿਹਾ ਕਿ ਜੋ ਵੀ ਹੋਇਆ ਉਨ੍ਹਾਂ ਪਤੀ ਅਤੇ ਪਤਨੀ ਵਿਚਾਲੇ ਹੋਇਆ। ਜੇਕਰ ਉਨ੍ਹਾਂ ਨੂੰ ਕੋਈ ਬਲੈਕਮੇਲ ਕਰਦਾ ਹੋਵੇ ਉਸ ਨੂੰ ਗ਼ਲਤ ਗਿਣਿਆ ਜਾਂਦਾ। ਬਾਕੀ ਕਾਨੂੰਨ ਮੁਤਾਬਕ ਸਾਰੀ ਪ੍ਰਕਿਰਿਆ ਚੱਲ ਰਹੀ ਹੈ। ਤੁਹਾਨੂੰ ਇੱਥੇ ਆ ਕੇ ਹੰਗਾਮਾ ਕਰਨ ਦੀ ਜ਼ਰੂਰਤ ਨਹੀਂ।
ਹੋਰ ਪੜ੍ਹੋ: Lata Mangeshkar Birthday: ਜਾਣੋ ਮੁਸੀਬਤਾਂ ਚੋਂ ਨਿਕਲ ਕੇ ਲਤਾ ਮੰਗੇਸ਼ਕਰ ਕਿਵੇਂ ਬਣੀ ਭਾਰਤ ਦੀ ਸਵਰ ਕੋਕਿਲਾ
ਕੀ ਹੈ ਪੂਰਾ ਮਾਮਲਾ
ਜਾਣਕਾਰੀ ਮੁਤਾਬਕ ਕਪਲ ਦੀ ਵਾਇਰਲ ਹੋਈ ਵੀਡੀਓ ਨਿੱਜੀ ਪਲਾਂ ਦਾ ਹੈ ਜਿਸ ਨੂੰ ਮਹਿਲਾ ਦੀ ਕਰੀਬੀ ਸਹੇਲੀ ਨੇ ਵਾਇਰਲ ਕੀਤਾ ਸੀ। ਹਾਲਾਂਕਿ ਔਰਤ ਦੇ ਪਤੀ ਨੇ ਇਸ ਨੂੰ ਫੇਕ ਦੱਸਿਆ ਪਰ ਥਾਣਾ ਡਵੀਜ਼ਨ ਨੰਬਰ ਚਾਰ ਦੀ ਪੁਲਿਸ ਨੇ ਮੁਲਜ਼ਮ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਉੱਪਰ ਥਾਣਾ ਡਵੀਜ਼ਨ ਨੰਬਰ ਚਾਰ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਿਹੜੀ ਕੁੱਲ੍ਹੜ ਪੀਜ਼ਾ ਕਪਲ ਨਾਲ ਜੁੜੀ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਈ ਸੀ, ਉਸਨੂੰ ਇੱਕ ਔਰਤ ਵੱਲੋਂ ਵਾਇਰਲ ਕੀਤਾ ਗਿਆ। ਜਿਸਦਾ ਕਾਲਪਨਿਕ ਨਾਂਅ ਸੋਨੀਆ ਦੱਸਿਆ ਜਾ ਰਿਹਾ ਹੈ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਬਾਕੀ ਜਾਂਚ-ਪੜਤਾਲ ਜਾਰੀ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
