25 Apr, 2023

Fitness Mantra: ਹਨੀ ਸਿੰਘ ਨੇ ਕਿਵੇਂ ਨਸ਼ਿਆਂ ਤੋਂ ਦੂਰ ਹੋ ਖ਼ੁਦ ਨੂੰ ਕੀਤਾ ਫਿੱਟ, ਜਾਣੋ ਗਾਇਕ ਦੀ Fitness Journey ਬਾਰੇ

Fitness Mantra: ਹਨੀ ਸਿੰਘ ਨੇ ਕਿੰਝ ਨਸ਼ੇ ਚੋਂ ਨਿਕਲ ਕੇ ਖ਼ੁਦ ਨੂੰ ਕੀਤਾ ਫਿੱਟ, ਜਾਣੋ ਗਾਇਕ ਦੀ Fitness Journey ਬਾਰੇ


Source: Instagram

ਹਾਲ ਹੀ ਵਿੱਚ ਹਨੀ ਸਿੰਘ ਸ਼ਹਿਨਾਜ਼ ਕੌਰ ਗਿੱਲ ਦੇ ਚੈਟ ਸ਼ੋਅ ਦੇਸੀ ਵਾਈਬਸ 'ਚ ਇਸ ਬਾਰੇ ਖੁਲਾਸਾ ਕਰਦੇ ਨਜ਼ਰ ਆਏ ਕਿ ਉਨ੍ਹਾਂ ਦਾ ਭਾਰ ਕਿਉਂ ਵੱਧ ਗਿਆ ਸੀ ਤੇ ਉਹ ਕਿਵੇਂ ਫਿੱਟ ਹੋਏ।


Source: Instagram

ਨਸ਼ਿਆਂ ਤੋਂ ਦੂਰ ਰਹਿਣ ਬਾਰੇ ਸਵਾਲ ਪੁੱਛੇ ਜਾਣ ਬਾਰੇ ਹਨੀ ਸਿੰਘ ਨੇ ਜਵਾਬ ਵਿੱਚ ਕਿਹਾ ਕਿ ਜਦੋਂ ਵੀ ਨਸ਼ੇ ਤੋਂ ਦੂਰ ਹੋਣਾ ਹੋਵੇ ਤਾਂ ਪਹਿਲਾਂ ਖ਼ੁਦ ਨੂੰ ਦਿਲ ਤੇ ਦਿਮਾਗ ਤੋਂ ਪੱਕਾ ਕਰ ਲਵੋ ਕਿ ਤੁਸੀਂ ਇਸ ਬੁਰੀ ਚੀਜ਼ ਤੋਂ ਦੂਰ ਹੋਵੇਗੇ।


Source: Instagram

ਹਨੀ ਸਿੰਘ ਨੇ ਦੱਸਿਆ ਕਿ ਮੈਂ ਬਹੁਤ ਜ਼ਿਆਦਾ ਸ਼ਰਾਬ ਪੀਣ ਤੇ ਸੁੱਕਾ ਨਸ਼ਾ ਕਰਨ ਦੇ ਆਦੀ ਹੋ ਗਏ ਸੀ। ਇਸ ਦੇ ਚੱਲਦੇ ਉਹ ਬਾਈਪੋਲਰ ਡਿਸਆਰਡਰ ਦਾ ਸ਼ਿਕਾਰ ਹੋ ਗਏ ਸਨ।


Source: Instagram

ਹਨੀ ਸਿੰਘ ਨੇ ਦੱਸਿਆ ਕਿ ਦੋ ਸਾਲਾਂ ਤੱਕ ਡਾਕਟਰਾਂ ਨੂੰ ਵੀ ਇਸ ਬਿਮਾਰੀ ਬਾਰੇ ਨਹੀਂ ਪਤਾ ਲੱਗਾ ਸੀ। ਬਾਅਦ 'ਚ ਜਦੋਂ ਇਸ ਬਿਮਾਰੀ ਬਾਰੇ ਪਤਾ ਲੱਗਾ ਤਾਂ ਇਸ ਦਾ ਇਲਾਜ ਸ਼ੁਰੂ ਹੋਇਆ।


Source: Instagram

ਹਨੀ ਨੇ ਦੱਸਿਆ ਕਿ ਲਗਾਤਾਰ ਬਿਮਾਰੀ ਨਾਲ ਸਬੰਧਤ ਦਵਾਈਆਂ ਖਾਣ ਦੇ ਚੱਲਦੇ ਉਨ੍ਹਾਂ ਦਾ ਵਜ਼ਨ ਵੱਧ ਗਿਆ ਸੀ।


Source: Instagram

ਹੁਣ ਹਨੀ ਸਿੰਘ ਨੇ 22 ਕਿੱਲੋ ਭਾਰ ਘਟਾਇਆ ਹੈ। ਇਸ ਦੇ ਲਈ ਉਹ ਆਪਣੇ ਖਾਣ-ਪੀਣ ਤੋਂ ਲੈ ਕੇ ਫਿੱਟਨੈਸ ਦਾ ਪੂਰਾ ਖਿਆਲ ਰੱਖਦੇ ਹਨ।


Source: Instagram

ਹਨੀ ਨੇ ਦੱਸਿਆ ਕਿ ਉਨ੍ਹਾਂ ਨੇ ਪੋਜ਼ੀਟਿਵ ਮਾਈਂਡ, ਹਾਈ ਪ੍ਰੋਟੀਨ ਡਾਈਟ ਤੇ ਰੈਗੂਲਰ ਵਰਕ ਆਊਟ ਤੇ ਕਾਰਡੀਓ ਕਰਕੇ ਆਪਣਾ ਭਾਰ ਘਟਾਇਆ ਹੈ। ਉਹ ਅਕਸਰ ਫਰੂਟ ਡਾਈਟ 'ਤੇ ਰਹਿੰਦੇ ਹਨ।


Source: Instagram

ਇਸ ਦੇ ਲਈ ਉਹ ਰੋਜ਼ਾਨਾ ਜਿਮ ਕਰਦੇ ਹਨ ਤੇ ਖ਼ਾਸ ਤੌਰ 'ਤੇ ਵੇਟ ਲਿਫਟਿੰਗ ਦੀ ਐਕਸਰਸਾਈਜ਼ 'ਤੇ ਜ਼ਿਆਦਾ ਫੋਕਸ ਕਰਦੇ ਹਨ। ਕੈਲੋਰੀਜ਼ ਬਰਨ ਕਰਨ ਲਈ ਹਨੀ ਸਿੰਘ ਕਿੱਕ ਬਾਕਸਿੰਗ ਕਰਦੇ ਹਨ।


Source: Instagram

ਹਨੀ ਸਿੰਘ ਹਾਲ ਹੀ ਵਿੱਚ ਆਪਣੀ ਨਵੀਂ ਮਿਊਜ਼ਿਕ ਐਲਬਮ Honey 3.0 ਨੂੰ ਲੈ ਕੇ ਸੁਰਖੀਆਂ 'ਚ ਹਨ। ਹਨੀ ਸਿੰਘ ਨੇ ਕਿਹਾ ਕਿ ਜੇਕਰ ਤੁਸੀਂ ਪੌਜ਼ੀਟਿਵ ਰਹੋਗੇ ਤਾਂ ਤੁਸੀਂ ਹਰ ਮੁਸ਼ਕਿਲ ਤੋਂ ਬਾਹਰ ਨਿਕਲ ਸਕਦੇ ਹੋ।


Source: Instagram

ਥਲਪਤੀ ਵਿਜੇ ਦੀ ਨੈੱਟ ਵਰਥ ਜਾਣ ਕੇ ਹੋ ਜਾਓਗੇ ਹੈਰਾਨ, ਸਾਊਥ ਇੰਡਸਟਰੀ ਦੇ ਅਮੀਰ ਸਿਤਾਰਿਆਂ ‘ਚ ਸ਼ਾਮਿਲ ਨਾਂਅ