ਜਾਣੋ 300 ਤੋਂ ਵੱਧ ਗੀਤਾਂ ‘ਚ ਨਜ਼ਰ ਆਉਣ ਵਾਲੇ ਮਸ਼ਹੂਰ ਪੰਜਾਬੀ ਮਾਡਲ ਨਵੀ ਭੰਗੂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ

ਨਵੀ ਭੰਗੂ ਨੇ 300 ਤੋਂ ਵੱਧ ਪੰਜਾਬੀ ਗੀਤਾਂ ‘ਚ ਬਤੌਰ ਮਾਡਲ ਕੰਮ ਕੀਤਾ । ਕਦੇ ਕੰਮ ਨਾ ਮਿਲਣ ਕਾਰਨ ਇੰਡਸਟਰੀ ‘ਚ ਪੈਰ ਨਾ ਧਰਨ ਦੀ ਸਹੁੰ ਖਾਧੀ ਸੀ ।ਉਹ ਕਈ ਮਿਊਜ਼ਿਕ ਡਾਇਰੈਕਟਰਾਂ ਨੂੰ ਮਿਲੇ ਪਰ ਸਿਵਾਏ ਭਰੋਸੇ ਅਤੇ ਦੁਤਕਾਰ ਦੇ ਕੁਝ ਵੀ ਹਾਸਿਲ ਨਹੀਂ ਹੋਇਆ । ਜਿਸ ਤੋਂ ਬਾਅਦ ਨਵੀ ਪੂਰੀ ਤਰ੍ਹਾਂ ਟੁੱਟ ਗਏ ਸਨ ਅਤੇ ਇਸ ਫੀਲਡ ‘ਚ ਦੁਬਾਰਾ ਕਦਮ ਨਾ ਧਰਨ ਦਾ ਫੈਸਲਾ ਕੀਤਾ ਸੀ ।

ਨਵੀ ਭੰਗੂ ਇਨ੍ਹੀਂ ਦਿਨੀਂ ਕਈ ਪੰਜਾਬੀ ਵੈੱਬ ਸੀਰੀਜ਼ ਅਤੇ ਸੀਰੀਅਲਸ ‘ਚ ਨਜ਼ਰ ਆ ਰਹੇ ਹਨ

ਪੰਜਾਬੀ ਇੰਡਸਟਰੀ ‘ਚ ਉਨ੍ਹਾਂ ਨੂੰ ਆਪਣੀ ਜਗ੍ਹਾ ਬਨਾਉਣ ਦੇ ਲਈ ਲੰਮਾ ਸਮਾਂ ਸੰਘਰਸ਼ ਕਰਨਾ ਪਿਆ ਸੀ ਘਰ ਦੇ ਹਾਲਾਤਾਂ ਕਾਰਨ ਪੜ੍ਹਾਈ ਪਈ ਸੀ ਛੱਡਣੀ

ਤਿੰਨ ਭਰਾਵਾਂ ‘ਚ ਛੋਟੇ ਨਵੀ ਦਾ ਸੁਫ਼ਨਾ ਇੱਕ ਅਧਿਆਪਕ ਬਣਨ ਦਾ ਸੀ ਅਤੇ ਉਹ ਪੜ੍ਹਾਈ ‘ਚ ਵੀ ਕਾਫੀ ਹੁਸ਼ਿਆਰ ਸਨ

ਨਵੀ ਦੇ ਘਰ ਦੀ ਆਰਥਿਕ ਹਾਲਤ ਠੀਕ ਨਹੀਂ ਸੀ ਜਿਸ ਕਾਰਨ ਬਾਰਵੀਂ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਪੜ੍ਹਾਈ ਛੱਡਣੀ ਪਈ ਸੀ

ਘਰ ਦੀ ਆਰਥਿਕ ਹਾਲਤ ਨੂੰ ਵੇਖਦਿਆਂ ਹੋਇਆਂ ਉਨ੍ਹਾਂ ਨੇ ਕੁਝ ਕੰਮ ਕਰਨ ਦੀ ਸੋਚੀ

ਉਹ ਕਈ ਮਿਊਜ਼ਿਕ ਡਾਇਰੈਕਟਰਾਂ ਨੂੰ ਮਿਲੇ ਪਰ ਸਿਵਾਏ ਭਰੋਸੇ ਅਤੇ ਦੁਤਕਾਰ ਦੇ ਕੁਝ ਵੀ ਹਾਸਿਲ ਨਹੀਂ ਹੋਇਆ

ਜਿਸ ਤੋਂ ਬਾਅਦ ਨਵੀ ਪੂਰੀ ਤਰ੍ਹਾਂ ਟੁੱਟ ਗਏ ਸਨ ਅਤੇ ਇਸ ਫੀਲਡ ‘ਚ ਦੁਬਾਰਾ ਕਦਮ ਨਾ ਧਰਨ ਦਾ ਫੈਸਲਾ ਕੀਤਾ ਸੀ

ਪਰ ਕਿਸੇ ਤਰ੍ਹਾਂ ਉਨ੍ਹਾਂ ਦੇ ਭਰਾ ਨੇ ਮਾਡਲਿੰਗ ਦੇ ਖੇਤਰ ‘ਚ ਹੀ ਨਵੀ ਨੂੰ ਕਿਮਸਤ ਅਜ਼ਮਾਉਣ ਲਈ ਪ੍ਰੇਰਿਆ

ਇੱਕ ਸ਼ਖਸ ਨੇ ਉਨ੍ਹਾਂ ਨੂੰ ਬਤੌਰ ਮਾਡਲ ਗੀਤ ‘ਚ ਕੰਮ ਦੇਣ ਦਾ ਭਰੋਸਾ ਦਿੱਤਾ

ਜਿਸ ਤੋਂ ਬਾਅਦ ਨਵੀ ਭੰਗੂ ਦੀ ਕਿਸਮਤ ਪਲਟ ਗਈ ਅਤੇ ਉਨ੍ਹਾਂ ਨੂੰ ਹੌਲੀ-ਹੌਲੀ ਇੰਡਸਟਰੀ ‘ਚ ਪਛਾਣ ਮਿਲਣੀ ਸ਼ੁਰੂ ਹੋ ਗਈ