17 Mar, 2023
ਸ਼ਾਲੀਨ ਭਨੌਟ ਦੀ ਐਕਸ ਵਾਈਫ ਦਲਜੀਤ ਕੌਰ ਜਲਦ ਹੀ ਦੂਜਾ ਵਿਆਹ ਕਰਵਾਉਣ ਜਾ ਰਹੀ ਹੈ। ਦਲਜੀਤ ਕੌਰ ਦੇ ਦੂਜੇ ਵਿਆਹ ਸਮਾਗਮ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। Source: Instagram
ਸ਼ਾਲੀਨ ਭਨੋਟ ਤੋਂ ਵੱਖ ਹੋਣ ਮਗਰੋਂ ਦਲਜੀਤ ਕੌਰ ਬਿਜਨਸਮੈਨ ਨਿਖਿਲ ਪਟੇਲ ਨਾਲ ਦੂਜਾ ਵਿਆਹ ਕਰਵਾਉਣ ਜਾ ਰਹੀ ਹੈ। ਬੈਚਲਰ ਪਾਰਟੀ ਮਗਰੋਂ ਅਦਾਕਾਰਾ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ।
Source: Instagramਦਲਜੀਤ ਕੌਰ ਨੇ ਕਿਹਾ ਕਿ ਉਹ ਬਹੁਤ ਘਬਰਾਈ ਹੋਈ ਹੈ ਕਿਉਂਕਿ ਸਮਾਂ ਤੇਜ਼ੀ ਨਾਲ ਲੰਘ ਰਿਹਾ ਹੈ। ਹੁਣ ਵਿਆਹ ਦਾ ਦਿਨ ਨੇੜੇ ਆ ਗਿਆ ਹੈ। ਮੇਰੇ ਵਿਆਹ 'ਚ ਮੇਰੇ ਦੋਸਤ ਸ਼ਾਮਿਲ ਹੋਣਗੇ। ਕੁਝ 25 ਸਾਲ ਪੁਰਾਣੇ ਦੋਸਤ ਵੀ।"
Source: Instagramਦਲਜੀਤ ਕੌਰ ਨੇ ਵੀ ਆਪਣੇ ਕਰੀਅਰ ਤੇ ਪਰਿਵਾਰ ਬਾਰੇ ਗੱਲ ਕੀਤੀ। ਉਸ ਨੇ ਕਿਹਾ, ਸ਼ਾਲੀਨ ਮੇਰੇ ਵਿਆਹ ਨੂੰ ਲੈ ਕੇ ਬਹੁਤ ਖੁਸ਼ ਹੈ। ਮੇਰੇ ਮਾਪੇ ਵੀ ਮੇਰੇ ਦੂਜੇ ਵਿਆਹ ਤੋਂ ਖੁਸ਼ ਹਨ। ਇਹ ਸਾਡੇ ਲਈ ਬਹੁਤ ਇਮੋਸ਼ਨਲ ਤੇ ਪਿਆਰਾ ਸਮਾਂ ਹੈ।
Source: Instagramਹਲਦੀ ਦੀ ਰਸਮ ਦੌਰਾਨ ਪੀਲੇ ਰੰਗ ਦੀ ਸਾੜੀ 'ਚ ਸਜੀ ਦਲਜੀਤ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ ਤੇ ਉਹ ਆਪਣੇ ਪਤੀ ਨਿਖਿਲ ਦਾ ਹੱਥ ਥਾਮੇ ਨਜ਼ਰ ਆਈ।
Source: Instagramਦਲਜੀਤ ਤੇ ਨਿਖਿਲ ਆਪਣੀ ਜ਼ਿੰਦਗੀ ਦੇ ਨਵੇਂ ਸਫਰ ਲਈ ਉਤਸ਼ਾਹਿਤ ਹਨ, ਦੋਹਾਂ ਦੇ ਚਿਹਰੇ 'ਤੇ ਖੁਸ਼ੀ ਸਾਫ ਨਜ਼ਰ ਆ ਰਹੀ ਹੈ।
Source: Instagramਦਲਜੀਤ ਤੇ ਨਿਖਿਲ ਦੋਵੇਂ ਵਿਆਹ ਦੀਆਂ ਰਸਮਾਂ ਵਿਚਾਲੇ ਆਪਣੇ ਬੱਚਿਆਂ ਨਾਲ ਵੀ ਤਸਵੀਰਾਂ ਖਿਚਵਾਉਂਦੇ ਹੋਏ ਨਜ਼ਰ ਆਏ।
Source: Instagramਜਿੱਥੇ ਦਲਜੀਤ ਇੱਕ ਬੇਟੇ ਦੀ ਮਾਂ ਹੈ ਤੇ ਉੱਥੇ ਹੀ ਨਿਖਿਲ ਦੋ ਧੀਆਂ ਦੇ ਪਿਤਾ ਹਨ। ਵਿਆਹ ਤੋਂ ਬਾਅਦ ਦਲਜੀਤ ਯੂਕੇ ਸ਼ਿਫਟ ਹੋ ਜਾਵੇਗੀ। ਆਪਣੀ ਤਸਵੀਰਾਂ ਨਾਲ ਦਲਜੀਤ ਨੇ ਇਮੋਸ਼ਨਲ ਨੋਟ ਲਿਖਿਆ- ਮੇਰੇ ਤੇ ਮੇਰੇ ਪਰਿਵਾਰ ਲਈ ਈਮੋਸ਼ਨਲ ਦਿਨ, ਦੁਆਵਾਂ 'ਚ ਯਾਦ ਰੱਖਣਾ
Source: Instagram