23 Mar, 2023

ਜਾਣੋ ਕਿਵੇਂ ਬੇਬੀ ਡੌਲ ਤੋਂ ਬਾਰਬੀ ਡੌਲ ਬਣੀ ਸ਼ਹਿਨਾਜ਼ ਗਿੱਲ

ਫੈਟ ਤੋਂ ਫਿੱਟ ਹੋਈ ਸ਼ਹਿਨਾਜ਼ ਗਿੱਲ ਅੱਜ ਬਾਲੀਵੁੱਡ ਵਿੱਚ ਆਪਣੀ ਵੱਖਰੀ ਪਛਾਣ ਬਣਾ ਚੁੱਕੀ ਹੈ।


Source: Instagram

ਸ਼ਹਿਨਾਜ਼ ਗਿੱਲ ਨੇ ਹੁਣ ਆਪਣੇ ਆਪ ਨੂੰ ਇੰਨ੍ਹਾ ਫਿੱਟ ਕਰ ਲਿਆ ਹੈ ਕਿ ਉਸ 'ਤੇ ਹਰ ਤਰ੍ਹਾਂ ਦੀ ਡੈਰਸ ਫੱਬਦੀ ਹੈ, ਭਾਵੇ ਉਹ ਵੈਸਟਰਨ ਡਰੈਸ ਹੋਵੇ ਜਾਂ ਸਾੜ੍ਹੀ


Source: Instagram

ਸ਼ਹਿਨਾਜ਼ ਗਿੱਲ ਅਕਸਰ ਆਪਣੇ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕਰਦੀ ਹੈ। ਹਾਲ ਹੀ 'ਚ ਉਸ ਨੂੰ ਸਾੜ੍ਹੀ ਦੇ ਵਿੱਚ ਸਾਊਥ ਇੰਡੀਅਨ ਲੁੱਕ ਨਾਲ ਦੇਖਿਆ ਗਿਆ।


Source: Instagram

ਸ਼ਹਿਨਾਜ਼ ਨੇ ਪੇਸਟਲ ਗ੍ਰੀਨ ਰੰਗ ਤੇ ਗੋਲਡਨ ਬਾਰਡਰ ਵਾਲੀ ਕਾਂਜੀਵਰਮ ਸਾੜ੍ਹੀ ਪਹਿਨੀ। ਇਸ ਦੇ ਨਾਲ ਉਸ ਨੇ ਵਾਲਾਂ ਦੇ ਵਿੱਚ ਗਜਰਾ ਲਗਾ ਕੇ ਤੇ ਹੈਵੀ ਜਿਊਲਰੀ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ।


Source: Instagram

ਜਿੱਥੇ ਇੱਕ ਪਾਸੇ ਕਈ ਅਭਿਨੇਤਰਿਆਂ ਵੈਸਟਰਨ ਡਰੈਸਾਂ ਨੂੰ ਜ਼ਿਆਦਾ ਪਹਿਲ ਦਿੰਦੀਆਂ ਹਨ, ਉੱਥੇ ਹੀ ਦੂਜੇ ਪਾਸੇ ਸ਼ਹਿਨਾਜ਼ ਗਿੱਲ ਹੋਰ ਡਰੈਸਾਂ ਦੇ ਨਾਲ-ਨਾਲ ਭਾਰਤੀ ਪਹਿਰਾਵੇ ਨੂੰ ਵੀ ਪਹਿਲ ਦਿੰਦੀ ਹੈ।


Source: Instagram

ਸ਼ਹਿਨਾਜ਼ ਗਿੱਲ ਦਾ ਕਹਿਣਾ ਹੈ ਕਿ ਵੈਸਟਰਨ ਡਰੈਸਾਂ ਪਾਓ, ਪਰ ਆਪਣੀ ਭਾਰਤੀ ਸੰਸਕ੍ਰਿਤੀ ਨੂੰ ਬਰਕਰਾਰ ਰੱਖੋ, ਕਿਉਂਕਿ ਸਾੜ੍ਹੀ ਤੇ ਸੂਟ ਵਿੱਚ ਕੁੜੀਆਂ ਜ਼ਿਆਦਾ ਸੋਹਣੀਆਂ ਲੱਗਦੀਆਂ ਹਨ।


Source: Instagram

ਕਾਲੇ ਰੰਗ ਦੀ ਨੈਟ ਵਾਲੀ ਇਸ ਸਾੜ੍ਹੀ 'ਚ ਸ਼ਹਿਨਾਜ਼ ਗਿੱਲ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਇਸ ਵਿੱਚ ਉਹ ਕਾਫੀ ਕਾਨਫੀਡੈਂਟ ਵਿਖਾਈ ਦੇ ਰਹੀ ਹੈ।


Source: Instagram

ਵੈਸਟਰਨ ਡਰੈਸ ਤੇ ਸੂਟਾਂ ਦੇ ਨਾਲ-ਨਾਲ ਸ਼ਹਿਨਾਜ਼ ਸਾੜ੍ਹੀ ਨੂੰ ਵੀ ਬੇਹੱਦ ਚੰਗੇ ਤਰੀਕੇ ਨਾਲ ਕੈਰੀ ਕਰਨਾ ਜਾਣਦੀ ਹੈ। ਇਸ ਚਿੱਟੇ ਰੰਗ ਦੀ ਡਿਜ਼ਾਈਨਰ ਸਾੜ੍ਹੀ 'ਚ ਸ਼ਹਿਨਾਜ਼ ਪਰੀ ਵਾਂਗ ਨਜ਼ਰ ਆ ਰਹੀ ਹੈ।


Source: Instagram

ਸ਼ਹਿਨਾਜ਼ ਗਿੱਲ ਨੂੰ ਮਸ਼ਹੂਰ ਰਿਐਲਟੀ ਸ਼ੋਅ ਬਿੱਗ ਬੌਸ 13 ਤੋਂ ਪਛਾਣ ਮਿਲੀ ਸੀ। ਸ਼ਹਿਨਾਜ਼ ਤੇ ਸਿਧਾਰਥ ਸ਼ੁਕਲਾ ਦੀ ਜੋੜੀ ਨੂੰ ਦਰਸ਼ਕਾਂ ਵੱਲੋਂ ਬਹੁਤ ਪਿਆਰ ਮਿਲਿਆ ਤੇ ਲੋਕ ਇਸ ਜੋੜੀ ਨੂੰ ਸਿਡਨਾਜ਼ ਕਹਿ ਕੇ ਬੁਲਾਉਂਦੇ ਸਨ।


Source: Instagram

ਸ਼ਹਿਨਾਜ਼ ਜਿੱਥੇ ਆਪਣੇ ਬੇਬਾਕ ਅੰਦਾਜ਼ ਲਈ ਜਾਣੀ ਜਾਂਦੀ ਹੈ, ਉੱਥੇ ਹੀ ਉਹ ਉਨ੍ਹਾਂ ਲੋਕਾਂ ਲਈ ਇੱਕ ਮਿਸਾਲ ਹੈ ਜੋ ਕੁਝ ਕਰ ਵਿਖਾਉਣ ਦਾ ਸੁਫਨਾ ਦੇਖਦੇ ਹਨ ਕਿ ਜੇਕਰ ਮਿਹਨਤ ਕਰੋ ਤਾਂ ਸਫਲਤਾ ਦੂਰ ਨਹੀਂ।


Source: Instagram

ਦੇਸ਼ ਭਗਤੀ ਸਿਖਾਉਂਦੀ ਹੈ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੀ ਸ਼ਹੀਦੀ